Home /News /lifestyle /

ਸਕੂਲ-ਕਾਲਜ 'ਚ ਖਾਸ ਦਿਵਸ ਮੌਕੇ ਦਿਓ ਇਹ ਭਾਸ਼ਣ, ਹਰ ਕੋਈ ਹੋ ਜਾਵੇਗਾ ਖੁਸ਼

ਸਕੂਲ-ਕਾਲਜ 'ਚ ਖਾਸ ਦਿਵਸ ਮੌਕੇ ਦਿਓ ਇਹ ਭਾਸ਼ਣ, ਹਰ ਕੋਈ ਹੋ ਜਾਵੇਗਾ ਖੁਸ਼

school college speech

school college speech

ਭਾਰਤ ਦੇ ਇਤਿਹਾਸ ਵਿੱਚ 26 ਜਨਵਰੀ  ਦਾ ਵੱਡਾ ਯੋਗਦਾਨ ਹੈ ਅਤੇ ਉਹ ਇਸ ਲਈ ਹੈ ਕਿਉਂਕਿ ਇਸ ਦਿਨ ਭਾਰਤ ਨੇ ਆਪਣਾ ਸੰਵਿਧਾਨ ਲਾਗੂ ਕੀਤਾ ਸੀ। ਇਸ ਦਿਨ ਭਾਰਤ ਨੂੰ ਗਣਤੰਤਰ ਦੇਸ਼ ਹੋਣ ਦਾ ਮਾਣ ਹਾਸਲ ਹੋਇਆ ਸੀ। ਹਰ ਸਾਲ ਇਹ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

  • Share this:

ਭਾਰਤ ਦੇ ਇਤਿਹਾਸ ਵਿੱਚ 26 ਜਨਵਰੀ  ਦਾ ਵੱਡਾ ਯੋਗਦਾਨ ਹੈ ਅਤੇ ਉਹ ਇਸ ਲਈ ਹੈ ਕਿਉਂਕਿ ਇਸ ਦਿਨ ਭਾਰਤ ਨੇ ਆਪਣਾ ਸੰਵਿਧਾਨ ਲਾਗੂ ਕੀਤਾ ਸੀ। ਇਸ ਦਿਨ ਭਾਰਤ ਨੂੰ ਗਣਤੰਤਰ ਦੇਸ਼ ਹੋਣ ਦਾ ਮਾਣ ਹਾਸਲ ਹੋਇਆ ਸੀ। ਹਰ ਸਾਲ ਇਹ ਦਿਨ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸਕੂਲਾਂ-ਕਾਲਜਾਂ ਵਿੱਚ ਭਾਸ਼ਣ ਦੇ ਮੁਕਾਬਲੇ ਹੁੰਦੇ ਹਨ। ਅੱਜ ਅਸੀਂ ਤੁਹਾਡੀ ਏਲੀ ਇੱਕ ਅਜਿਹਾ ਭਾਸ਼ਣ ਲੈ ਕੇ ਆਏ ਹਾਂ ਜਿਸਨੂੰ ਨੂੰ ਸੁਣ ਕੇ ਸਕੂਲ-ਕਾਲਜ ਦੇ ਸਾਰੇ ਵਿਦਿਆਰਥੀ ਤੇ ਅਧਿਆਪਕ ਖੁਸ਼ ਹੋ ਜਾਣਗੇ।

ਇਸ ਤਰ੍ਹਾਂ ਕਰੋ ਸ਼ੁਰੂਆਤ:

ਸਤਿਕਾਰਯੋਗ ਮੁੱਖ ਮਹਿਮਾਨ/ਪ੍ਰਿੰਸੀਪਲ, ਅਧਿਆਪਕ ਅਤੇ ਮੇਰੇ ਦੋਸਤੋ...

ਦੇਸ਼ ਦੇ ਗਣਤੰਤਰ ਦਿਵਸ ਜੋ 26 ਜਨਵਰੀ 1950 ਤੋਂ ਸ਼ੁਰੂ ਹੋਇਆ ਅਤੇ ਅੱਜ ਤੱਕ ਅਸੀਂ ਇਸਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਆ ਰਹੇ ਹਾਂ, ਬਾਰੇ ਵਿਚਾਰ ਸਾਂਝੇ ਕਰਨਾ ਚਾਹਂਗਾ/ਚਾਹਾਂਗੀ। ਮੇਰਾ ਵਿਸ਼ਾ ਇਸ ਸਮੇਂ ਦੌਰਾਨ ਭਾਰਤ ਦੇ ਵਿਕਾਸ 'ਤੇ ਕੇਂਦਰਿਤ ਰਹੇਗਾ। ਇਸਨੂੰ ਮੈਂ 5 ਹਿੱਸਿਆਂ ਵਿੱਚ ਵੰਡਿਆ ਹੈ।

1- ਆਰਥਿਕ ਤਰੱਕੀ ਦੀ ਗੱਲ: ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਹੀ ਭਾਰਤ ਨੇ ਆਰਥਿਕ ਰੂਪ ਵਿੱਚ ਜੋ ਵਿਕਾਸ ਕੀਤਾ, ਉਹ ਸਾਰੀ ਦੁਨੀਆਂ ਦੇ ਸਾਹਮਣੇ ਹੈ। ਬੇਸ਼ੱਕ ਆਜ਼ਾਦੀ ਦੇ ਕੁੱਝ ਸਾਲ ਅਸੀਂ ਟੰਗੀ ਨਾਲ ਗੁਜ਼ਾਰੇ ਹੋਣ ਪਰ 1966-67 ਵਿਚ ਹਰੀ ਕ੍ਰਾਂਤੀ ਆਈ ਅਤੇ ਦੇਸ਼ ਵਿਚ ਅਨਾਜ ਦੀ ਉਪਲਬਧਤਾ ਵਧ ਗਈ। ਹੁਣ 2022 ਵਿੱਚ, ਭਾਰਤ ਲਗਭਗ 50 ਬਿਲੀਅਨ ਡਾਲਰ ਦੇ ਅਨਾਜ ਅਤੇ ਹੋਰ ਖੇਤੀ ਉਤਪਾਦਾਂ ਦਾ ਨਿਰਯਾਤ ਕਰਦਾ ਹੈ। ਭਾਰਤ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਵੱਡਾ ਵਾਧਾ ਹੋਇਆ ਹੈ। ਅਸੀਂ ਮੈਟਰੋ, ਰੇਲਵੇ ਨੈੱਟਵਰਕ ਅਤੇ ਹਾਈਵੇਅ ਦਾ ਜਾਲ ਵੀ ਵਿਛਾ ਕੇ ਭਾਰਤ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਇਆ ਹੈ।

2- ਸਿੱਖਿਆ ਦੇ ਖੇਤਰ ਵਿੱਚ ਵਿਕਾਸ: ਜਿਸ ਦੇਸ਼ ਵਿਚ ਅਨਪੜ੍ਹਤਾ ਇੱਕ ਸ੍ਰਾਪ ਵਾਂਗ ਸੀ ਅੱਜ ਸਾਡੀ ਸਾਖਰਤਾ ਦਰ 77.7% ਹੈ। ਇਹ ਦਰ ਆਜ਼ਾਦੀ ਸਮੇਂ ਸਿਰਫ 18% ਸੀ। ਇਸ ਵਿੱਚ ਸ਼ਹਿਰਾਂ ਦੀ ਸਾਖਰਤਾ ਦਰ ਪੇਂਡੂ ਖੇਤਰਾਂ ਨਾਲੋਂ ਲਗਭਗ 14% ਵੱਧ ਹੈ। ਭਾਰਤ ਵਿੱਚ ਹਰ ਕਿਸੇ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲੇ ਇਸ ਲਈ ਦੇਸ਼ ਵਿੱਚ ਸਿੱਖਿਆ ਦਾ ਅਧਿਕਾਰ ਕਾਨੂੰਨ (2010) ਭਾਰਤ ਵਿੱਚ ਬਣਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਗਰੀਬ ਵਰਗ ਦੇ ਬੱਚਿਆਂ ਲਈ ਮੁਫਤ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨਾ ਆਸਾਨ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਸਿੱਖਿਆ ਦੇ ਪੱਧਰ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਅੱਜ ਦੁਨੀਆਂ ਦੀ ਹਰ ਵੱਡੀ ਕੰਪਨੀ ਵਿੱਚ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਭਾਰਤੀ ਹਨ।

3- ਪੁਲਾੜ ਵਿੱਚ ਭਾਰਤ ਦਾ ਦਬਦਬਾ: ਅਸੀਂ ਪੁਲਾੜ ਵਿੱਚ ਵੀ ਵੱਡੇ ਮਾਅਰਕੇ ਮਾਰੇ ਹਨ। 1962 ਭਾਰਤ ਸਰਕਾਰ ਨੇ ਡਾ: ਵਿਕਰਮ ਸਾਰਾਭਾਈ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਸ਼ੁਰੂ ਕੀਤਾ। 15 ਅਗਸਤ 1969 ਨੂੰ ISRO ਦੀ ਸਥਾਪਨਾ, 19 ਅਪ੍ਰੈਲ 1975 ਨੂੰ ਪਹਿਲੇ ਉਪਗ੍ਰਹਿ ਆਰੀਆਭੱਟ ਨੂੰ ਸੋਵੀਅਤ ਯੂਨੀਅਨ (ਰੂਸ) ਦੇ ਇੱਕ ਰਾਕੇਟ ਦੁਆਰਾ ਪੁਲਾੜ ਵਿੱਚ ਭੇਜਣਾ, ਅਹਿਮ ਉਪਲਬਧੀਆਂ ਹਨ। ਇਸ ਖੇਤਰ ਵਿਚ ਵੀ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। ਭਾਰਤ ਦੀ ਇਸ ਖੇਤਰ ਦੀ ਉਪਲਬਧੀ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ 15 ਫਰਵਰੀ 2017 ਨੂੰ ਇਸਰੋ ਨੇ ਇੱਕ ਰਾਕੇਟ (PSLV-C37) ਰਾਹੀਂ ਸਭ ਤੋਂ ਵੱਧ 104 ਉਪਗ੍ਰਹਿ ਪੁਲਾੜ ਵਿੱਚ ਭੇਜਣ ਦਾ ਰਿਕਾਰਡ ਕਾਇਮ ਕੀਤਾ। ਭਾਰਤ ਹੁਣ ਆਮ ਤੌਰ 'ਤੇ ਆਪਣੇ ਰਾਕੇਟ ਨਾਲ ਦੂਜੇ ਦੇਸ਼ਾਂ ਦੇ ਉਪਗ੍ਰਹਿ ਪੁਲਾੜ ਵਿੱਚ ਭੇਜਦਾ ਹੈ।

4- ਰੱਖਿਆ ਖੇਤਰ ਵਿੱਚ ਭਾਰਤ: ਭਾਰਤ ਨੂੰ ਆਜ਼ਾਦੀ ਤੋਂ ਬਾਅਦ ਫੌਜ਼ੀ ਸ਼ਕਤੀ ਨਾਲ ਵੀ ਮਜ਼ਬੂਤ ਬਣਾਇਆ ਗਿਆ। ਇਸ ਦਾ ਮੁੱਖ ਕਾਰਨ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨੂੰ ਦਰਪੇਸ਼ ਚੁਣੌਤੀਆਂ ਸਨ। 1954 ਵਿੱਚ ਭਾਰਤ ਨੇ ਪ੍ਰਮਾਣੂ ਊਰਜਾ ਪ੍ਰੋਗਰਾਮ ਸ਼ੁਰੂ ਕੀਤਾ ਜਿਸਦੇ ਨਤੀਜੇ ਵਜੋਂ 1974 ਵਿੱਚ ‘ਸਮਾਈਲਿੰਗ ਬੁੱਧਾ’ ਨਾਂ ਹੇਠ ਪਹਿਲਾ ਪ੍ਰਮਾਣੂ ਪ੍ਰੀਖਣ ਕੀਤਾ ਗਿਆ। ਭਾਰਤੀ ਫੌਜ ਕੋਲ ਪ੍ਰਮਾਣੂ ਸਮਰੱਥਾ ਨਾਲ ਭਰਪੂਰ ਗਾਈਡਡ ਮਿਜ਼ਾਈਲਾਂ, ਐਂਟੀ-ਮਿਜ਼ਾਈਲ ਰਾਡਾਰ ਸਿਸਟਮ, ਕਈ ਸ਼ਕਤੀਸ਼ਾਲੀ ਪਣਡੁੱਬੀਆਂ, ਜੰਗੀ ਬੇੜੇ ਅਤੇ ਰਾਫੇਲ ਵਰਗੇ ਅਤਿ ਆਧੁਨਿਕ ਲੜਾਕੂ ਜਹਾਜ਼ ਵੀ ਮੌਜੂਦ ਹਨ। ਇਸਦਾ ਬਹੁਤ ਵੱਡਾ ਹਿੱਸਾ ਅਸੀਂ ਭਾਰਤ ਵਿੱਚ ਬਣਾਉਂਦੇ ਹਾਂ।

5- ਖੇਡ ਮੁਕਾਬਲਿਆਂ ਵਿੱਚ ਭਾਰਤ: ਆਜ਼ਾਦੀ ਤੋਂ ਬਾਅਦ ਨੇ ਸਭ ਤੋਂ ਵੱਡਾ ਮੁਕਾਮ ਹਾਕੀ ਵਰਲਡ ਕੱਪ ਵਿੱਚ ਹਾਸਲ ਕੀਤਾ ਜਦੋਂ 1948 ਵਿੱਚ ਲੰਡਨ ਓਲੰਪਿਕ ਵਿੱਚ 4-0 ਨਾਲ ਸੋਨ ਤਗਮਾ ਜਿੱਤਿਆ। ਭਾਰਤ ਨੇ 1983 ਵਿੱਚ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਭਾਰਤ ਨੇ 2008 ਬੀਜਿੰਗ ਓਲੰਪਿਕ ਵਿੱਚ ਪਹਿਲੀ ਵਾਰ ਓਲੰਪਿਕ ਵਿੱਚ ਵਿਅਕਤੀਗਤ ਖੇਡ ਮੁਕਾਬਲਿਆਂ ਵਿੱਚ 3 ਸੋਨ ਤਗਮੇ ਜਿੱਤੇ।

ਕਾਮਨਵੈਲਥ ਗੇਮਾਂ 2022 ਵਿੱਚ ਵੀ ਭਾਰਤ ਨੇ 22 ਸੋਨੇ ਸਮੇਤ ਕੁੱਲ 61 ਤਗਮੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ 2020 ਵਿੱਚ, 48ਵੇਂ ਓਲੰਪਿਕ ਵਿੱਚ, ਭਾਰਤ ਕੁੱਲ 7 ਤਗਮੇ ਜਿੱਤ ਕੇ 33ਵੇਂ ਸਥਾਨ 'ਤੇ ਰਿਹਾ ਸੀ।

ਦੇਸ਼ ਦੀ ਸ਼ਾਨ ਨੀਰਜ ਛਪਦਾ ਨੇ 2020 ਦੀਆਂ ਓਲੰਪਿਕ ਖੇਡਾਂ ਵਿੱਚ ਜੈਵਲਿਨ (ਜੈਵਲਿਨ ਥਰੋਅ) ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਅੱਜ ਸਾਡੇ ਕੋਲ ਮਹਿਲਾ ਕ੍ਰਿਕਟ ਟੀਮ, ਹਾਕੀ ਟੀਮ ਵੀ ਹੈ, ਜੋ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ।

Published by:Rupinder Kaur Sabherwal
First published:

Tags: College, Schools