• Home
 • »
 • News
 • »
 • lifestyle
 • »
 • GOATS MILK PRICE OF RS 4000 PER LITER DENGUE HAS RAISED KNOW THE RATE OF DELHI NCR UP BIHAR HARYANA GW

ਡੇਂਗੂ ਦਾ ਖੌਫ਼: 4000 ਰੁਪਏ ਲੀਟਰ ਤੱਕ ਵਿਕਣ ਲੱਗਾ ਬੱਕਰੀ ਦਾ ਦੁੱਧ, ਜਾਣੋ ਪਪੀਤੇ ਦੇ ਪੱਤਿਆਂ ਦੀ ਕੀਮਤ...

ਡੇਂਗੂ ਦਾ ਖੌਫ਼: 4000 ਰੁਪਏ ਲਿਟਰ ਤੱਕ ਵਿਕਣ ਲੱਗਾ ਬੱਕਰੀ ਦਾ ਦੁੱਧ, ਜਾਣੋ ਪਪੀਤੇ ਦੇ ਪੱਤਿਆਂ ਦੀ ਕੀਮਤ... (ਸੰਕੇਤਕ ਫੋਟੋ)

 • Share this:
  ਡੇਂਗੂ (Dengue) ਦਾ ਪ੍ਰਕੋਪ ਜਿਵੇਂ-ਜਿਵੇਂ ਵਧ ਰਿਹਾ ਹੈ, ਬੱਕਰੀ ਦੇ ਦੁੱਧ (Goat Milk) ਦੀ ਮੰਗ ਵੀ ਉਸੇ ਅਨੁਸਾਰ ਵਧਣੀ ਸ਼ੁਰੂ ਹੋ ਗਈ ਹੈ। ਦਿੱਲੀ ਵਿਚ ਬੱਕਰੀ ਦੇ ਦੁੱਧ ਦੀ ਕੀਮਤ 1500 ਤੋਂ 4000 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

  ਇਸ ਲਈ ਹਸਪਤਾਲ ਤੋਂ ਨਿਕਲ ਕੇ ਡੇਂਗੂ ਮਰੀਜ਼ਾਂ ਦੇ ਰਿਸ਼ਤੇਦਾਰ ਬੱਕਰੀ ਦੇ ਦੁੱਧ ਦੀ ਭਾਲ ਵਿਚ ਗਾਜ਼ੀਆਬਾਦ, ਨੋਇਡਾ, ਦਾਦਰੀ, ਫਰੀਦਾਬਾਦ ਅਤੇ ਬਾਗਪਤ ਆਦਿ ਥਾਵਾਂ 'ਤੇ ਜਾ ਰਹੇ ਹਨ। ਦੁੱਧ ਦੀ ਵਧਦੀ ਦਰ 'ਤੇ ਬੱਕਰੀ ਪਾਲਕਾਂ ਦਾ ਕਹਿਣਾ ਹੈ ਕਿ ਦੁੱਧ ਦੀ ਮੰਗ ਪੈਦਾਵਾਰ ਨਾਲੋਂ ਜ਼ਿਆਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਡੇਂਗੂ ਦੇ ਮਰੀਜ਼ਾਂ ਦੇ ਪਲੇਟਲੈਟਸ ਘੱਟ ਹੋਣ ਲੱਗਦੇ ਹਨ ਤਾਂ ਬੱਕਰੀ ਦਾ ਦੁੱਧ ਇਕ ਰਾਮਬਾਣ ਦਾ ਕੰਮ ਕਰਦਾ ਹੈ।

  ਇਸ ਕਾਰਨ ਦਿੱਲੀ-ਐਨਸੀਆਰ ਅਤੇ ਦੇਸ਼ ਦੇ ਹੋਰ ਰਾਜਾਂ ਜਿਵੇਂ ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ ਵਿੱਚ ਬੱਕਰੀ ਦੇ ਦੁੱਧ ਦੀ ਮੰਗ ਵਧ ਗਈ ਹੈ।

  ਦੱਸ ਦਈਏ ਕਿ ਕੁਝ ਦਿਨ ਪਹਿਲਾਂ ਤੱਕ ਜਿੱਥੇ ਬੱਕਰੀ ਦੇ ਦੁੱਧ ਦੇ ਖਰੀਦਦਾਰ ਉਪਲਬਧ ਨਹੀਂ ਸਨ, ਉੱਥੇ ਹੁਣ ਲੋਕ ਆਨਲਾਈਨ ਬਾਜ਼ਾਰ ਵਿੱਚ ਬੱਕਰੀ ਦੇ ਦੁੱਧ ਦੀ ਬੁਕਿੰਗ ਕਰ ਰਹੇ ਹਨ। ਲੋਕ ਬੱਕਰੀ ਦਾ ਦੁੱਧ 1500 ਰੁਪਏ ਪ੍ਰਤੀ ਲੀਟਰ ਤੋਂ ਲੈ ਕੇ 4000 ਰੁਪਏ ਪ੍ਰਤੀ ਲੀਟਰ ਤੱਕ ਖਰੀਦ ਰਹੇ ਹਨ। ਇੱਥੇ ਪਪੀਤੇ ਦੇ ਪੱਤੇ ਦੇ ਜੂਸ ਦੀਆਂ ਗੋਲੀਆਂ ਦਾ ਇੱਕ ਡੱਬਾ 500 ਤੋਂ ਹਜ਼ਾਰ ਰੁਪਏ ਵਿੱਚ ਵਿਕ ਰਿਹਾ ਹੈ।

  ਹਾਲਾਤ ਇਹ ਬਣ ਗਏ ਹਨ ਕਿ ਹੁਣ ਲੋਕ ਬੱਕਰੀ ਦਾ ਦੁੱਧ ਲੈਣ ਲਈ ਯੂਪੀ ਦੇ ਆਗਰਾ ਦੇ ਵਜ਼ੀਰਪੁਰਾ, ਮੰਟੋਲਾ, ਸਿਕੰਦਰਾ ਤੇ ਤਾਜਗੰਜ ਤੱਕ ਪਹੁੰਚ ਰਹੇ ਹਨ। ਦਿੱਲੀ-ਐੱਨਸੀਆਰ ਦੇ ਕਈ ਇਲਾਕਿਆਂ 'ਚ ਲੋਕ ਸਵੇਰ ਤੋਂ ਹੀ ਬੱਕਰੀ ਪਾਲਕਾਂ ਦੇ ਘਰਾਂ ਅੱਗੇ ਕਤਾਰਾਂ 'ਚ ਲੱਗੇ ਹੋਏ ਹਨ।

  ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਕਈ ਇਲਾਕਿਆਂ ਦੇ ਨਾਲ-ਨਾਲ ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਪਿੰਡਾਂ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਲੋਕ ਦੁੱਧ ਲਈ ਕਤਾਰਾਂ ਵਿੱਚ ਖੜ੍ਹੇ ਹਨ।
  Published by:Gurwinder Singh
  First published:
  Advertisement
  Advertisement