Home /News /lifestyle /

ਨਰਾਤਿਆਂ ਵਿੱਚ ਦੇਵੀ ਮਾਤਾ ਦੀ ਕਿਉਂ ਹੁੰਦੀ ਹੈ ਨਾਰੀਅਲ ਨਾਲ ਪੂਜਾ, ਜਾਣੋ ਇਸਦਾ ਇਤਿਹਾਸ

ਨਰਾਤਿਆਂ ਵਿੱਚ ਦੇਵੀ ਮਾਤਾ ਦੀ ਕਿਉਂ ਹੁੰਦੀ ਹੈ ਨਾਰੀਅਲ ਨਾਲ ਪੂਜਾ, ਜਾਣੋ ਇਸਦਾ ਇਤਿਹਾਸ

ਨਰਾਤਿਆਂ ਵਿੱਚ ਦੇਵੀ ਮਾਤਾ ਦੀ ਕਿਉਂ ਹੁੰਦੀ ਹੈ ਨਾਰੀਅਲ ਨਾਲ ਪੂਜਾ, ਜਾਣੋ ਇਸਦਾ ਇਤਿਹਾਸ

ਨਰਾਤਿਆਂ ਵਿੱਚ ਦੇਵੀ ਮਾਤਾ ਦੀ ਕਿਉਂ ਹੁੰਦੀ ਹੈ ਨਾਰੀਅਲ ਨਾਲ ਪੂਜਾ, ਜਾਣੋ ਇਸਦਾ ਇਤਿਹਾਸ

ਭਾਰਤ ਦੀ ਸਭਿਅਤਾ ਦੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਤਰੀਕਿਆਂ ਨਾਲ ਰਹਿੰਦੇ ਹਨ। ਸਭ ਦੇ ਇਸ਼ਟ ਵੱਖਰੇ ਹਨ ਅਤੇ ਪੂਜਾ ਦਾ ਵਿਧਾਨ ਵੀ ਵੱਖਰਾ ਹੈ। ਅੱਜ ਅਸੀਂ ਤੁਹਾਡੇ ਨਾਲ ਹਿੰਦੂ ਧਰਮ ਵਿੱਚ ਪੂਜਾ ਵਿੱਚ ਵਰਤੇ ਜਾਂਦੇ ਨਾਰੀਅਲ ਬਾਰੇ ਬਹੁਤ ਦਿਲਚਸਪ ਗੱਲਾਂ ਸਾਂਝੀਆਂ ਕਰਾਂਗੇ।

ਹੋਰ ਪੜ੍ਹੋ ...
  • Share this:

ਭਾਰਤ ਦੀ ਸਭਿਅਤਾ ਦੀ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਤਰੀਕਿਆਂ ਨਾਲ ਰਹਿੰਦੇ ਹਨ। ਸਭ ਦੇ ਇਸ਼ਟ ਵੱਖਰੇ ਹਨ ਅਤੇ ਪੂਜਾ ਦਾ ਵਿਧਾਨ ਵੀ ਵੱਖਰਾ ਹੈ। ਅੱਜ ਅਸੀਂ ਤੁਹਾਡੇ ਨਾਲ ਹਿੰਦੂ ਧਰਮ ਵਿੱਚ ਪੂਜਾ ਵਿੱਚ ਵਰਤੇ ਜਾਂਦੇ ਨਾਰੀਅਲ ਬਾਰੇ ਬਹੁਤ ਦਿਲਚਸਪ ਗੱਲਾਂ ਸਾਂਝੀਆਂ ਕਰਾਂਗੇ।

ਹਿੰਦੂ ਧਰਮ ਵਿੱਚ ਨਾਰੀਅਲ ਨੂੰ ਸ਼੍ਰੀਫਲ ਕਿਹਾ ਜਾਂਦਾ ਹੈ। ਵੈਸੇ ਤਾਂ ਇਸਦੀ ਵਰਤੋਂ ਹਰ ਪੂਜਾ ਵਿੱਚ ਕੀਤੀ ਜਾਂਦੀ ਹੈ ਪਰ ਸ਼ਾਰਦੀਆ ਨਵਰਾਤਰੀ ਵਿੱਚ ਇਸਦੀ ਵਰਤੋਂ ਬਹੁਤ ਖਾਸ ਹੁੰਦੀ ਹੈ। ਇਹ ਸਮੁੰਦਰੀ ਇਲਾਕਿਆਂ ਵਿੱਚ ਉਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਨਾਰੀਅਲ ਵਿੱਚ ਜਿੰਨੇ ਗੁਣ ਹੁੰਦੇ ਹਨ, ਓਨੇ ਸ਼ਾਇਦ ਹੀ ਕਿਸੇ ਹੋਰ ਫ਼ਲ 'ਚ ਹੁੰਦੇ ਹੋਣ। ਇਹ ਹਜ਼ਾਰਾਂ ਸਾਲਾਂ ਤੋਂ ਪੂਜਾ ਵਿੱਚ ਵਰਤਿਆ ਜਾ ਰਿਹਾ ਹੈ ਅਤੇ ਸਰਬ-ਵਿਆਪਕ ਹੈ। ਇਸ ਦੀ ਵਰਤੋਂ ਕਈ ਵਾਰ ਉਦਾਹਰਣ ਦੇਣ ਲਈ ਕੀਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਅੰਦਰੋਂ ਨਰਮ ਪਰ ਬਾਹਰੋਂ ਸਖਤੀ ਵਾਲਾ ਸੁਭਾਅ ਰੱਖਦਾ ਹੋਵੇ।

ਨਾਰੀਅਲ ਤੋਂ ਬਿਨਾਂ ਨਹੀਂ ਹੁੰਦੀ ਨਵਰਾਤਰੀ ਦੀ ਪੂਜਾ

ਨਰਾਤੇ ਅਜਿਹਾ ਤਿਉਹਾਰ ਹੈ ਜੋ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਇਹ ਤਿਉਹਾਰ ਨੌਂ ਦਿਨ ਚਲਦਾ ਹੈ। 9 ਦਿਨ ਚਲਣ ਵਾਲੀ ਪੂਜਾ ਵਿੱਚ ਨਾਰੀਅਲ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਭਾਰਤ ਵਿੱਚ ਇਸ ਫਲ ਦੀ ਪੂਜਾ ਆਦਿ ਕਾਲ ਤੋਂ ਪੂਜਾ-ਪਾਠ, ਯੱਗ-ਕਰਮ, ਰੀਤੀ ਰਿਵਾਜਾਂ ਸਮੇਤ ਹਰ ਤਰ੍ਹਾਂ ਦੇ ਧਾਰਮਿਕ ਕੰਮਾਂ ਵਿੱਚ ਕੀਤੀ ਜਾਂਦੀ ਹੈ। ਕਿਸੇ ਵੀ ਪੂਜਾ ਵਿੱਚ ਨਾਰੀਅਲ ਤੋਂ ਬਿਨ੍ਹਾਂ ਪੂਜਾ ਪੂਰੀ ਨਹੀਂ ਮੰਨੀ ਜਾਂਦੀ। ਨਾਰੀਅਲ ਹਿੰਦੂ ਧਰਮ ਨਾਲ ਜੁੜੇ ਸਾਰੇ ਦੇਵੀ-ਦੇਵਤਿਆਂ ਨਾਲ ਜੁੜਿਆ ਹੋਇਆ ਹੈ। ਇਕ ਉਦਾਹਰਨ ਕਾਫੀ ਹੈ ਕਿ ਸ਼ਾਸਤਰਾਂ ਅਨੁਸਾਰ ਜਦੋਂ ਭਗਵਾਨ ਵਿਸ਼ਨੂੰ ਨੇ ਧਰਤੀ 'ਤੇ ਅਵਤਾਰ ਧਾਰਿਆ ਸੀ ਤਾਂ ਉਹ ਦੇਵੀ ਲਕਸ਼ਮੀ, ਕਾਮਧੇਨੂ ਅਤੇ ਨਾਰੀਅਲ ਦੇ ਦਰੱਖਤ ਨੂੰ ਆਪਣੇ ਨਾਲ ਲੈ ਕੇ ਆਏ ਸਨ। ਇਸ ਲਈ ਇਸਨੂੰ ਸ਼੍ਰੀਫਲ ਵੀ ਕਿਹਾ ਜਾਂਦਾ ਹੈ।

ਮੰਨਿਆ ਜਾਂਦਾ ਹੈ ਕਿ ਨਾਰੀਅਲ 80 ਦੇਸ਼ਾਂ ਵਿੱਚ ਪੈਦਾ ਹੁੰਦਾ ਹੈ ਅਤੇ ਇਸ ਦੀਆਂ 150 ਤੋਂ ਵੱਧ ਪ੍ਰਜਾਤੀਆਂ ਹਨ। ਬਹੁਤ ਵੱਡਾ ਹਿੱਸਾ ਇਸਦਾ ਏਸ਼ੀਆ ਵਿੱਚ ਹੀ ਉਗਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਨਾਰੀਅਲ ਐਸਾ ਫਲ ਹੈ ਜਿਸਦੀ ਹਰ ਚੀਜ਼ ਇਸਤੇਮਾਲ ਹੁੰਦੀ ਹੈ ਅਤੇ ਕੰਮ ਆਉਂਦੀ ਹੈ।

ਜ਼ਿਆਦਾਤਰ ਲੋਕ ਨਾਰੀਅਲ ਪਾਣੀ ਪੀਣ ਤੱਕ ਹੀ ਸੀਮਤ ਰਹਿੰਦੇ ਹਨ ਪਰ ਇਸਦੀ ਵਰਤੋਂ ਹੋਰ ਬਹੁਤ ਕੰਮਾਂ ਵਿੱਚ ਕੀਤੀ ਜਾਂਦੀ ਹੈ। ਇਸ ਦਾ ਦੁੱਧ ਬਣਦਾ ਹੈ, ਤੇਲ ਬਣਦਾ ਹੈ ਜੋ ਕਿ ਬਹੁਤ ਸਾਰੇ ਭੋਜਨ ਪਕਾਉਣ ਵੇਲੇ ਵਰਤਿਆ ਜਾਂਦਾ ਹੈ। ਇਸਦੇ ਤਣੇ ਤੋਂ ਲੋਕ ਘਰ ਬਣਾਉਂਦੇ ਹਨ ਇਸਦੇ ਛਿਲਕਿਆਂ ਤੋਂ ਮਜ਼ਬੂਤ ਰੱਸੀ ਬਣਾਈ ਜਾਂਦੀ ਹੈ। ਅੱਜਕਲ੍ਹ ਤਾਂ ਇਸਦੇ ਖੋਲ ਘੋੜਿਆਂ ਦੇ ਦੌੜਨ ਦੌਰਾਨ ਪੈਦਾ ਹੋਣ ਵਾਲੀ ਆਵਾਜ਼ ਕੱਢਣ ਲਈ ਵੀ ਫ਼ਿਲਮਾਂ ਵਿੱਚ ਵਰਤੇ ਜਾਂਦੇ ਹਨ।

ਐਮਾਜ਼ਾਨ ਵਰਗੀਆਂ ਈ-ਕਾਮਰਸ ਕੰਪਨੀਆਂ 'ਤੇ ਇਸਦੇ ਖੋਲ ਤੋਂ ਬਣੇ ਭਾਂਡੇ ਵੇਚੇ ਜਾਂਦੇ ਹਨ। ਇਸ ਨੂੰ ਸਵਰਗ ਦਾ ਰੁੱਖ ਵੀ ਕਿਹਾ ਜਾਂਦਾ ਹੈ।

ਜੇਕਰ ਇਹ ਸਵਰਗ ਦਾ ਰੁੱਖ ਹੈ ਤਾਂ ਇਹ ਕਦੋਂ ਧਰਤੀ ਤੇ ਪੈਦਾ ਹੋਇਆ, ਇੱਕ ਬਹੁਤ ਜਟਿਲ ਸਵਾਲ ਹੈ। ਇਸਦੇ ਜਵਾਬ ਵਿੱਚ ਮਾਹਰ ਸਿਰਫ ਇਹ ਕਹਿੰਦੇ ਹਨ ਕਿ ਜਦੋਂ ਤੋਂ ਧਰਤੀ 'ਤੇ ਸਮੁੰਦਰ ਹੈ, ਉਦੋਂ ਤੋਂ ਹੀ ਨਾਰੀਅਲ ਦੀ ਹੋਂਦ ਹੈ। ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਕਿਸ ਖੇਤਰ ਵਿੱਚ ਪਹਿਲਾਂ ਵਧਿਆ ਸੀ। ਵੱਖ-ਵੱਖ ਵਿਚਾਰ ਹੋਣ 'ਤੇ ਵੀ ਇਹ ਸਾਬਤ ਹੋਇਆ ਹੈ ਕਿ ਇਹ ਏਸ਼ੀਆ ਉਪ-ਮਹਾਂਦੀਪ ਵਿੱਚ ਪਹਿਲਾਂ ਉੱਗਿਆ ਅਤੇ ਵਧਿਆ।

ਭਾਰਤੀ ਭੋਜਨ ਵਿਗਿਆਨੀ ਅਤੇ ਭੋਜਨ ਇਤਿਹਾਸਕਾਰ ਕੇ.ਟੀ. ਅਚਾਯਾ, ਜਿਨ੍ਹਾਂ ਨੇ ਭੋਜਨ ਇਤਿਹਾਸ 'ਤੇ ਕਈ ਕਿਤਾਬਾਂ ਲਿਖੀਆਂ ਹਨ, ਦਾ ਕਹਿਣਾ ਹੈ ਕਿ ਨਾਰੀਅਲ ਦੀ ਸ਼ੁਰੂਆਤ ਲਗਭਗ 20 ਮਿਲੀਅਨ ਸਾਲ ਪਹਿਲਾਂ ਪਹਿਲੀ ਵਾਰ ਪਾਪੂਆ ਨਿਊ ਗਿਨੀ ਵਿੱਚ ਹੋਈ ਸੀ। ਇੱਕ ਮਾਨਤਾ ਇਹ ਵੀ ਹੈ ਕਿ ਨਾਰੀਅਲ ਪ੍ਰਸ਼ਾਂਤ ਮਹਾਸਾਗਰ ਵਿੱਚ ਕੋਕੋਸ ਟਾਪੂ ਤੋਂ ਨਿਕਲਿਆ ਅਤੇ ਸਮੁੰਦਰ ਵਿੱਚ ਵਹਿ ਕੇ ਭਾਰਤੀ ਤੱਟ ਤੱਕ ਪਹੁੰਚਿਆ ਅਤੇ ਵਧਿਆ।

ਪਰ ਨੈਸ਼ਨਲ ਜੀਓਗਰਾਫਿਕ ਸੋਸਾਇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ 2011 ਵਿੱਚ ਇਸ ਦੇ ਲਿਖਤੀ ਜੈਨੇਟਿਕ ਟੈਸਟ ਤੋਂ ਪਤਾ ਚੱਲਿਆ ਸੀ ਕਿ ਨਾਰੀਅਲ ਦੀ ਉਤਪਤੀ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਹੋਈ ਹੈ।

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ, ਨਾਰੀਅਲ ਦੀ ਸ਼ੁਰੂਆਤ ਸ਼ਾਇਦ ਇੰਡੋ-ਮਲਾਇਆ ਵਿੱਚ ਹੋਈ ਸੀ ਅਤੇ ਇਹ ਗਰਮ ਦੇਸ਼ਾਂ ਦੀਆਂ ਸਭ ਤੋਂ ਮਹੱਤਵਪੂਰਨ ਫਸਲਾਂ ਵਿੱਚੋਂ ਇੱਕ ਹੈ। ਪਰ ਤੱਤ ਇਹ ਹੈ ਕਿ ਨਾਰੀਅਲ ਦੇ ਮੂਲ ਦੇ ਦੋ ਪ੍ਰਮਾਣਿਕ ​ਖੇਤਰ ਹੋ ਸਕਦੇ ਹਨ, ਇੱਕ ਹਿੰਦ ਮਹਾਸਾਗਰ ਬੇਸਿਨ ਵਿੱਚ ਅਤੇ ਦੂਜਾ ਪ੍ਰਸ਼ਾਂਤ ਬੇਸਿਨ ਵਿੱਚ। ਇਸ ਤਰ੍ਹਾਂ ਇਹ ਬਾਕੀ ਦੁਨੀਆਂ ਵਿੱਚ ਫੈਲਿਆ।

ਨਾਰੀਅਲ ਵਿੱਚ ਮੌਜੂਦ ਪੋਸ਼ਕ ਤੱਤ

ਨਾਰੀਅਲ ਇੱਕ ਅਜਿਹਾ ਫਲ ਹੈ ਜਿਸ ਵਿੱਚ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਤੱਤਾਂ ਜਿਵੇਂ ਕਿ ਵਾਇਰਸ, ਬੈਕਟੀਰੀਆ ਆਦਿ ਦਾ ਵਿਰੋਧ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਵਿੱਚ ਕਈ ਐਂਟੀ-ਵਾਇਰਲ, ਐਂਟੀ-ਫੰਗਲ, ਐਂਟੀ-ਬੈਕਟੀਰੀਅਲ ਅਤੇ ਐਂਟੀ-ਪੈਰਾਸਾਈਟਿਕ ਗੁਣ ਹੁੰਦੇ ਹਨ।

ਯੂਐਸ ਡਿਪਾਰਟਮੈਂਟ ਆਫ਼ ਐਗਰੀਕਲਚਰ (ਯੂਐਸਡੀਏ) ਦੇ ਅਨੁਸਾਰ, ਇੱਕ ਤਾਜ਼ੇ ਨਾਰੀਅਲ ਵਿੱਚ ਹੇਠ ਲਿਖੇ ਪੋਸ਼ਕ ਤੱਤ ਹੁੰਦੇ ਹਨ:

ਕੈਲੋਰੀ 159,

ਪ੍ਰੋਟੀਨ 1.5 ਗ੍ਰਾਮ,

ਕਾਰਬੋਹਾਈਡਰੇਟ 6.8 ਗ੍ਰਾਮ,

ਚਰਬੀ 15.1 ਗ੍ਰਾਮ,

ਫਾਈਬਰ 45 ਗ੍ਰਾਮ,

ਸੋਡੀਅਮ 9 ਮਿਲੀਗ੍ਰਾਮ,

ਸ਼ੱਕਰ 2.8 ਮਿਲੀਗ੍ਰਾਮ

ਆਯੁਰਵੇਦਾਚਾਰੀਆ ਅਤੇ ਅਸਿਸਟੈਂਟ ਪ੍ਰੋਫੈਸਰ ਡਾ: ਵੀਨਾ ਸ਼ਰਮਾ ਦੇ ਅਨੁਸਾਰ, ਨਾਰੀਅਲ ਵਿੱਚ ਪਾਇਆ ਜਾਣ ਵਾਲਾ ਲੌਰਿਕ ਐਸਿਡ ਸਰੀਰ ਦੇ ਸਾਰੇ ਵਿਰੋਧੀ ਤੱਤਾਂ ਨੂੰ ਖ਼ਤਮ ਕਰਦਾ ਹੈ। ਇਸੇ ਲਈ ਇਹ ਫਲ ਬਾਕੀਆਂ ਨਾਲੋਂ ਵੱਖਰਾ ਹੈ। ਆਯੁਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿੱਚ ਨਾਰੀਅਲ ਨੂੰ ਪੌਸ਼ਟਿਕ, ਨਰਮ, ਸ਼ਕਤੀਸ਼ਾਲੀ ਅਤੇ ਮਿੱਠਾ ਦੱਸਿਆ ਗਿਆ ਹੈ।

ਮੋਟਾਪਾ ਹੁੰਦਾ ਹੈ ਕੰਟਰੋਲ

ਉੱਪਰ ਦੱਸੇ ਤੱਤਾਂ ਤੋਂ ਇਲਾਵਾ ਨਾਰੀਅਲ ਵਿੱਚ ਕਈ ਵਿਟਾਮਿਨ ਪਾਏ ਜਾਂਦੇ ਹਨ। ਨਾਰੀਅਲ ਦਾ ਬਣਿਆ ਤੇਲ ਕੋਲੇਸਟ੍ਰੋਲ ਨੂੰ ਸਹੀ ਰੱਖਦਾ ਹੈ। ਇਸ ਦਾ ਤੇਲ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਨਾਰੀਅਲ ਆਪਣੇ ਗੁਣਾਂ ਕਾਰਨ ਸਾਡੀ ਇਮਿਊਨਿਟੀ ਵਧਾਉਂਦਾ ਹੈ। ਮੋਟਾਪੇ ਨੂੰ ਕੰਟਰੋਲ ਕਰਨ ਵਿੱਚ ਨਾਰੀਅਲ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੇ ਹੋਰ ਬਹੁਤ ਸਾਰੇ ਸਿਹਤ ਲਾਭ ਹਨ ਜਿਹਨਾਂ ਨੂੰ ਜਾਣ ਕੇ ਸੱਚਮੁੱਚ ਹੀ ਇਹ ਸਵਰਗ ਦਾ ਫਲ ਪ੍ਰਤੀਤ ਹੁੰਦਾ ਹੈ।

Published by:Drishti Gupta
First published:

Tags: Navratra, Shardiya Navratra 2022, Shardiya Navratri Celebration, Shardiya Navratri Culture, Shardiya Navratri Recipes