ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਬਾਜ਼ਾਰ ਦੀ ਗਤੀ ਅਨੁਸਾਰ ਬਦਲਾਅ ਆਉਂਦਾ ਰਹਿੰਦਾ ਹੈ। ਇਹਨਾਂ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ-ਘੱਟਦੀਆਂ ਰਹਿੰਦੀਆਂ ਹਨ।। ਹਾਲ ਹੀ ਵਿਚ ਭਾਰਤੀ ਸਰਾਫਾ ਬਾਜ਼ਾਰ ਵਿਚ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਛਾਲ ਆਇਆ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ 303 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਦੂਜੇ ਪਾਸੇ ਚਾਂਦੀ ਦੀ ਕੀਮਤ 'ਚ ਅੱਜ 1,023 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।
ਅੱਜ ਦੇ ਦਿਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 303 ਰੁਪਏ ਵਧ ਕੇ 50,939 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50,636 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਦੂਜੇ ਪਾਸੇ ਚਾਂਦੀ ਦੀ ਕੀਮਤ ਵਿਚ ਵੀ ਵਾਧਾ ਦੇਖਣ ਵਿਚ ਆਇਆ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ ਦੀ ਕੀਮਤ 1,023 ਰੁਪਏ ਵੱਧ ਗਈ ਹੈ। ਜਿਸ ਕਾਰਨ ਹੁਣ ਚਾਂਦੀ ਦੀ ਕੀਮਤ 62,365 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਚਾਂਦੀ 61,342 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੁਸੀਂ ਘਰ ਬੈਠੇ ਸੋਨੇ ਦੀ ਨਵੀਂ ਕੀਮਤ ਜਾਣ ਸਕਦੇ ਹੋ। ਇਸਦੇ ਲਈ, ਤੁਹਾਨੂੰ ਇਸ ਨੰਬਰ 8955664433 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਸੋਨੇ ਦੀਆਂ ਨਵੀਨਤਮ ਦਰਾਂ ਬਾਰੇ ਜਾਣਕਾਰੀ ਸ਼ਾਮਿਲ ਹੋਵੇਗੀ।
ਇਸਦੇ ਨਾਲ ਹੀ ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਵਿੱਤੀ ਸਾਲ 2021-22 'ਚ ਰਤਨ ਅਤੇ ਗਹਿਣਿਆਂ ਦੀ ਬਰਾਮਦ 55 ਫੀਸਦੀ ਵਧੀ ਹੈ। ਇਹ ਬਰਾਮਦ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਲਗਭਗ 55 ਪ੍ਰਤੀਸ਼ਤ ਵੱਧ ਕੇ 39.15 ਬਿਲੀਅਨ ਡਾਲਰ ਹੋ ਗਈ ਹੈ। ਉਦਯੋਗਿਕ ਸੰਸਥਾ ਜੈਮ ਐਂਡ ਜਵੈਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ (Gem and Jewelery Export Promotion Council) ਨੇ ਕਿਹਾ ਕਿ 2020-21 ਵਿੱਚ ਰਤਨ ਅਤੇ ਗਹਿਣਿਆਂ ਦੀ ਕੁੱਲ ਬਰਾਮਦ 25.40 ਬਿਲੀਅਨ ਡਾਲਰ ਰਹੀ।
ਏਥੇ ਇਹ ਵੀ ਜ਼ਿਕਰਯੋਗ ਹੈ ਕਿ ਵਿੱਤੀ ਸਾਲ 22 'ਚ ਸੋਨੇ ਦੀ ਦਰਾਮਦ 33.34 ਫੀਸਦੀ ਵਧੀ ਹੈ। ਵਿੱਤੀ ਸਾਲ 2021-22 'ਚ ਦੇਸ਼ 'ਚ ਸੋਨੇ ਦੀ ਦਰਾਮਦ 33.34 ਫੀਸਦੀ ਵਧ ਕੇ 46.14 ਅਰਬ ਡਾਲਰ ਹੋ ਗਈ ਹੈ। ਅਧਿਕਾਰੀ ਦੁਆਰਾ ਪੇਸ਼ ਕੀਤੇ ਅੰਕੜਿਆਂ ਮੁਤਾਬਕ ਵਿੱਤੀ ਸਾਲ 2020-21 'ਚ ਭਾਰਤ ਦਾ ਸੋਨੇ ਦਾ ਆਯਾਤ 34.62 ਅਰਬ ਡਾਲਰ ਰਿਹਾ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold price, Gold price today, Silver Price