• Home
  • »
  • News
  • »
  • lifestyle
  • »
  • GOLD PRICE 50K RUPEES BY DIWALI KNOW IF BUY NOW HOW MUCH WILL BE PROFIT IN 8 DAYS EARN MONEY

Gold Price: ਦੀਵਾਲੀ ਤੱਕ 50 ਹਜ਼ਾਰ ਤੋਲਾ ਹੋ ਜਾਵੇਗਾ ਸੋਨਾ! ਜਾਣੋ ਅੱਠ ਦਿਨਾਂ ਵਿਚ ਕਿੰਨਾ ਮੁਨਾਫਾ?

Gold Price: ਦੀਵਾਲੀ ਤੱਕ 50 ਹਜ਼ਾਰ ਤੋਲਾ ਹੋ ਜਾਵੇਗਾ ਸੋਨਾ! ਜਾਣੋ ਅੱਠ ਦਿਨਾਂ ਵਿਚ ਕਿੰਨਾ ਮੁਨਾਫਾ?

Gold Price: ਦੀਵਾਲੀ ਤੱਕ 50 ਹਜ਼ਾਰ ਤੋਲਾ ਹੋ ਜਾਵੇਗਾ ਸੋਨਾ! ਜਾਣੋ ਅੱਠ ਦਿਨਾਂ ਵਿਚ ਕਿੰਨਾ ਮੁਨਾਫਾ?

  • Share this:
    ਤਿਉਹਾਰਾਂ ਦੇ ਵਿਚਕਾਰ ਲਗਾਤਾਰ ਤੇਜ਼ੀ ਤੋਂ ਬਾਅਦ ਹਫਤੇ ਦੇ ਦੂਜੇ ਦਿਨ ਭਾਵ 26 ਅਕਤੂਬਰ 2021 ਨੂੰ ਸੋਨੇ ਦੀਆਂ ਕੀਮਤਾਂ (Gold Price) ਵਿਚ 5 ਰੁਪਏ ਪ੍ਰਤੀ 10 ਗ੍ਰਾਮ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 47,153 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।

    ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ ਪਿਛਲੇ ਦਿਨ 287 ਰੁਪਏ ਦੀ ਗਿਰਾਵਟ ਨਾਲ 64,453 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸ ਮਾਮੂਲੀ ਉਤਰਾਅ-ਚੜ੍ਹਾਅ ਦੇ ਵਿਚਕਾਰ ਕਿਹਾ ਜਾ ਰਿਹਾ ਹੈ ਕਿ ਸੋਨੇ ਵਿੱਚ ਨਿਵੇਸ਼ ਕਰਕੇ ਸਿਰਫ ਇੱਕ ਹਫਤੇ ਦੇ ਅੰਦਰ ਯਾਨੀ ਦੀਵਾਲੀ ਤੱਕ ਵੱਡਾ ​ਮੁਨਾਫਾ ਕਮਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮਾਹਿਰਾਂ ਦੇ ਅਜਿਹੇ ਵਿਸ਼ਵਾਸ ਦਾ ਕੀ ਕਾਰਨ ਹੈ?

    ਕਦੋਂ ਤੱਕ ਪਹੁੰਚੇਗਾ 50 ਹਜ਼ਾਰ ਰੁਪਏ ਤੋਲਾ?
    ਸੋਨੇ ਦੀਆਂ ਮੌਜੂਦਾ ਕੀਮਤਾਂ ਨੂੰ ਦੇਖਦੇ ਹੋਏ ਨਿਵੇਸ਼ਕਾਂ ਦੇ ਵੱਡੇ ਧੜੇ ਅਤੇ ਗਹਿਣਿਆਂ ਦੇ ਖਰੀਦਦਾਰਾਂ ਸਾਹਮਣੇ ਇਹ ਸਵਾਲ ਹੈ ਕਿ ਕੀ ਹੁਣ ਸੋਨੇ ਵਿੱਚ ਨਿਵੇਸ਼ ਕਰਨਾ ਹੈ ਜਾਂ ਨਹੀਂ। ਮਾਹਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਸਮੇਂ ਤੋਂ ਸੋਨੇ ਦੀ ਕੀਮਤ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

    ਜੇਕਰ ਸੋਨੇ ਦੀ ਖਰੀਦਦਾਰੀ ਨੂੰ ਲੈ ਕੇ ਅਜਿਹੀ ਮਜ਼ਬੂਤ ​​ਧਾਰਨਾ ਬਣੀ ਰਹੀ ਤਾਂ ਦੀਵਾਲੀ ਤੱਕ ਸੋਨੇ ਦੀ ਕੀਮਤ 50,000 ਰੁਪਏ ਦੇ ਪੱਧਰ ਤੱਕ ਪਹੁੰਚ ਸਕਦੀ ਹੈ। ਦੂਜੇ ਸ਼ਬਦਾਂ ਵਿਚ, ਜੇਕਰ ਤੁਸੀਂ ਮੌਜੂਦਾ ਕੀਮਤ 'ਤੇ ਖਰੀਦਦੇ ਹੋ, ਤਾਂ ਤੁਸੀਂ ਹਰ 10 ਗ੍ਰਾਮ ਪਿੱਛੇ 2,500 ਰੁਪਏ ਤੋਂ ਵੱਧ ਕਮਾ ਸਕਦੇ ਹੋ।

    ਸੋਨੇ ਦੀਆਂ ਕੀਮਤਾਂ ਕਿਉਂ ਵਧਣਗੀਆਂ?
    ਡਾਲਰ ਦੀ ਕਮਜ਼ੋਰੀ ਕਾਰਨ ਹਾਲ ਹੀ ਦੇ ਦਿਨਾਂ 'ਚ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿਉਹਾਰੀ ਸੀਜ਼ਨ 'ਚ ਆਮ ਖਪਤਕਾਰਾਂ ਦੀ ਮੰਗ ਵਧਣ ਦਾ ਅਸਰ ਵੀ ਸੋਨੇ ਦੀਆਂ ਕੀਮਤਾਂ 'ਤੇ ਨਜ਼ਰ ਆ ਰਿਹਾ ਹੈ।

    ਭਾਰਤ 'ਚ ਕੋਰੋਨਾ ਮਹਾਮਾਰੀ ਤੋਂ ਬਾਅਦ ਸੋਨੇ ਦੀ ਦਰਾਮਦ ਇਕ ਵਾਰ ਫਿਰ ਵਧ ਗਈ ਹੈ। ਇਸ ਦੇ ਨਾਲ ਹੀ ਹਾਜ਼ਿਰ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਆਲਮੀ ਰੁਝਾਨ ਦਾ ਫਾਇਦਾ ਵੀ ਸੋਨੇ ਨੂੰ ਮਿਲ ਰਿਹਾ ਹੈ। ਇੰਨਾ ਹੀ ਨਹੀਂ ਕੱਚੇ ਤੇਲ ਦੀ ਕੀਮਤ 'ਚ ਤੇਜ਼ੀ ਨਾਲ ਵੀ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ।

    ਲੰਬੇ ਸਮੇਂ ਵਿੱਚ ਸੋਨੇ ਦਾ ਰੁਝਾਨ ਕਿਵੇਂ ਹੋਵੇਗਾ
    ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸਪਲਾਈ ਚੇਨ ਵਿੱਚ ਜ਼ਿਆਦਾਤਰ ਵਸਤੂਆਂ ਵਿੱਚ ਉਛਾਲ ਦਰਜ ਕੀਤਾ ਗਿਆ ਹੈ। ਹੁਣ ਇਸ ਸੂਚੀ 'ਚ ਸੋਨੇ ਦਾ ਨਾਂ ਵੀ ਜੁੜ ਸਕਦਾ ਹੈ। ਕੈਨੇਡਾ ਦੇ ਗੋਲਡ ਕਾਰਪੋਰੇਸ਼ਨ ਇੰਕ. ਦੇ ਨਾਲ ਕੰਮ ਕਰ ਚੁੱਕੇ ਡੇਵਿਡ ਗਰੋਫਾਲੋ (David Garofalo) ਅਤੇ ਰੌਬ ਮੈਕੀਵੇਨ (Rob McEwen)ਦੇ ਅਨੁਸਾਰ, ਸੋਨੇ ਦੀਆਂ ਕੀਮਤਾਂ ਵਿੱਚ ਛੇਤੀ ਹੀ ਵਾਧਾ ਦੇਖਿਆ ਜਾ ਸਕਦਾ ਹੈ।

    ਇਸ ਦੀਆਂ ਕੀਮਤਾਂ $3000 ਪ੍ਰਤੀ ਔਂਸ ਤੱਕ ਪਹੁੰਚ ਸਕਦੀਆਂ ਹਨ, ਜੋ ਵਰਤਮਾਨ ਵਿੱਚ $1,800 ਦੇ ਆਸ-ਪਾਸ ਹਨ। ਲੰਬੇ ਸਮੇਂ 'ਚ ਸੋਨਾ 5000 ਡਾਲਰ ਦੇ ਪੱਧਰ ਨੂੰ ਛੂਹ ਸਕਦਾ ਹੈ।
    Published by:Gurwinder Singh
    First published: