ਸੋਨੇ ਦੇ ਭਾਅ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਇਸ ਗਿਰਾਵਟ ਤੋਂ ਬਾਅਦ ਸੋਨੇ ਦਾ ਭਾਅ 50 ਹਜ਼ਾਰ ਤੋਂ ਵੀ ਹੇਠਾਂ ਆ ਚੁੱਕਿਆ ਹੈ। ਅਮਰੀਕੀ ਕੇਂਦਰੀ ਬੈਂਕ ਫੈੱਡ ਰਿਜ਼ਰਵ ਦੇ ਨੇਤਾ ਜੇਰੋਮ ਪਾਵੇਲ ਦੇ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰਾਂ 'ਚ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਅਤੇ ਵਿਆਹਾਂ ਦੇ ਸੀਜ਼ਨ 'ਚ ਵੀ ਸੋਨੇ ਦਾ ਰੇਟ 50 ਹਜ਼ਾਰ ਪ੍ਰਤੀ ਤੋਲਾ ਤੋਂ ਹੇਠਾਂ ਆ ਗਿਆ।
ਮਲਟੀਕਮੋਡਿਟੀ ਐਕਸਚੇਂਜ (MCX) ਉੱਤੇ ਬੁੱਧਵਾਰ ਸਵੇਰੇ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 284 ਰੁਪਏ ਵਧ ਕੇ 49,889 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ਹੋ ਗਈ। ਸਵੇਰੇ ਐਕਸਚੇਂਜ 'ਤੇ ਸੋਨੇ ਦੀ ਕੀਮਤ 50,120 'ਤੇ ਖੁੱਲ੍ਹੀ ਅਤੇ ਵਿਕਰੀ ਆਰੰਭ ਹੋਈ। ਪਰ, ਵਧਦੀ ਵਿਕਰੀ ਅਤੇ ਘੱਟ ਮੰਗ ਦੇ ਕਾਰਨ, ਜਲਦੀ ਹੀ ਸੋਨੇ ਦੀ ਕੀਮਤ 0.57 ਪ੍ਰਤੀਸ਼ਤ ਦੀ ਦਰ ਨਾਲ ਘਟ ਗਈ ਅਤੇ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਤੋਂ ਹੇਠਾਂ ਆ ਗਈ।
ਸੋਨੇ ਦੇ ਨਾਲੋਂ ਨਾਲ ਅੱਜ ਸਵੇਰੇ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਮਲਟੀਕਮੋਡਿਟੀ ਐਕਸਚੇਂਜ 'ਤੇ ਚਾਂਦੀ ਦਾ ਰੇਟ 518 ਰੁਪਏ ਡਿੱਗ ਕੇ 60,338 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਇਸ ਤੋਂ ਪਹਿਲਾਂ ਐਕਸਚੇਂਜ 'ਤੇ ਚਾਂਦੀ ਦੀ ਕੀਮਤ 60,752 'ਤੇ ਖੁੱਲ੍ਹੀ ਸੀ। ਪਰ ਮੰਗ ਘਟਣ ਅਤੇ ਵਿਕਰੀ ਵਧਣ ਕਾਰਨ ਕੁਝ ਸਮੇਂ ਬਾਅਦ ਹੀ ਮੁੱਲ 0.85 ਫੀਸਦੀ ਹੇਠਾਂ ਆ ਗਿਆ ਅਤੇ 60 ਹਜ਼ਾਰ ਦੇ ਆਸ-ਪਾਸ ਵਪਾਰ ਸ਼ੁਰੂ ਹੋਇਆ।
ਗਲੋਬਲ ਬਾਜ਼ਾਰ ਵਿਚ ਵੀ ਘਟੀ ਸੋਨੇ ਦੀ ਕੀਮਤਵਿਸ਼ਵ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰ ਦੇ ਸਮੇਂ ਅਮਰੀਕੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1,809.58 ਡਾਲਰ ਪ੍ਰਤੀ ਔਂਸ ਸੀ, ਜੋ ਕਿ ਪਿਛਲੀ ਕੀਮਤ ਨਾਲੋਂ 0.28 ਪ੍ਰਤੀਸ਼ਤ ਘੱਟ ਸੀ। ਇਸੇ ਤਰਜ਼ 'ਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦਰਜ ਕੀਤੀ ਗਈ ਅਤੇ ਕੀਮਤ 0.46 ਫੀਸਦੀ ਡਿੱਗ ਕੇ 21.53 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਅਮਰੀਕੀ ਕੇਂਦਰੀ ਬੈਂਕ ਫੇਡ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਨੇ ਇਕ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਜਦੋਂ ਤੱਕ ਮਹਿੰਗਾਈ ਕੰਟਰੋਲ ਨਹੀਂ ਹੋ ਜਾਂਦੀ ਉਦੋਂ ਤੱਕ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾਵੇਗਾ। ਇਸ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲਿਆਂ ਦਾ ਭਰੋਸਾ ਵਾਪਸ ਆਉਂਦਾ ਨਜ਼ਰ ਆ ਰਿਹਾ ਹੈ। ਇਸ ਕਾਰਨ ਸੋਨੇ ਨੂੰ ਸੁਰੱਖਿਅਤ ਪਨਾਹਗਾਹ ਮੰਨਣ ਵਾਲੇ ਨਿਵੇਸ਼ਕਾਂ ਨੇ ਮੁੜ ਸ਼ੇਅਰ ਬਾਜ਼ਾਰ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਸੋਨੇ ਦੀ ਮੰਗ ਵੀ ਘੱਟ ਰਹੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।