ਸੋਨੇ ਦੀ ਕੀਮਤ ਅੱਜ (Gold Price Today): ਗਲੋਬਲ ਬਾਜ਼ਾਰ ਦੇ ਦਬਾਅ 'ਚ ਮੰਗਲਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।ਚਾਂਦੀ ਦੀ ਕੀਮਤ ਇਕ ਵਾਰ ਫਿਰ 68 ਹਜ਼ਾਰ ਤੋਂ ਹੇਠਾਂ ਆ ਗਈ ਹੈ।
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ, ਸੋਨੇ ਅਤੇ ਚਾਂਦੀ ਦੋਵਾਂ ਧਾਤਾਂ ਨੇ ਸਵੇਰੇ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ। MCX 'ਤੇ ਸਵੇਰੇ 9.10 ਵਜੇ ਸੋਨਾ ਵਾਇਦਾ 198 ਰੁਪਏ ਡਿੱਗ ਕੇ 51,373 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਹ ਕੀਮਤ 24 ਕੈਰੇਟ ਸ਼ੁੱਧ ਸੋਨੇ ਦੀ ਹੈ। ਇਸ ਤੋਂ ਪਹਿਲਾਂ ਸੋਨਾ 51,342 ਦੀ ਦਰ ਨਾਲ ਖੁੱਲ੍ਹਿਆ ਸੀ।
ਚਾਂਦ ਦੀ ਕੀਮਤ `ਚ ਵੀ ਗਿਰਾਵਟ: MCX 'ਤੇ ਚਾਂਦੀ ਦੀ ਫਿਊਚਰਜ਼ ਕੀਮਤ ਨੇ ਵੀ ਸ਼ੁਰੂਆਤੀ ਕਾਰੋਬਾਰ ਤੋਂ ਗਿਰਾਵਟ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸਵੇਰੇ ਐਕਸਚੇਂਜ 'ਤੇ ਚਾਂਦੀ ਦੀ ਕੀਮਤ 199 ਰੁਪਏ ਦੀ ਗਿਰਾਵਟ ਨਾਲ 67,906 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਚਾਂਦੀ ਸਵੇਰੇ 67,890 ਦੇ ਪੱਧਰ 'ਤੇ ਖੁੱਲ੍ਹੀ ਸੀ, ਜੋ ਕੁਝ ਸਮੇਂ ਬਾਅਦ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੀ ਸੀ। ਹਾਲਾਂਕਿ ਪਿਛਲੇ ਕਾਰੋਬਾਰੀ ਦਿਨ ਦੇ ਮੁਕਾਬਲੇ ਇਸ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਕੌਮਾਂਤਰੀ ਬਾਜ਼ਾਰ ;ਚ ਡਿੱਗੀਆਂ ਸੋਨੇ ਦੀਆਂ ਕੀਮਤਾਂ: ਗਲੋਬਲ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀ ਹਾਜ਼ਿਰ ਕੀਮਤ 0.15 ਫੀਸਦੀ ਡਿੱਗ ਕੇ 1,925.60 ਡਾਲਰ ਪ੍ਰਤੀ ਔਂਸ 'ਤੇ ਆ ਗਈ। ਇਸ ਦੇ ਨਾਲ ਹੀ ਚਾਂਦੀ ਦਾ ਹਾਜ਼ਿਰ ਰੇਟ 0.46 ਫੀਸਦੀ ਡਿੱਗ ਕੇ 25.08 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਗਲੋਬਲ ਬਾਜ਼ਾਰ 'ਚ ਆਈ ਗਿਰਾਵਟ ਕਾਰਨ ਅੱਜ ਭਾਰਤੀ ਬਾਜ਼ਾਰ 'ਚ ਸੋਨਾ-ਚਾਂਦੀ ਦੇ ਭਾਅ ਸਸਤੇ ਹੋ ਗਏ ਹਨ।
ਕੀ ਕਹਿੰਦੇ ਹਨ ਮਾਹਰ?: ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖਤਮ ਹੋਣ ਤੋਂ ਬਾਅਦ ਵਿਸ਼ਵ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆ ਸਕਦੀ ਹੈ। ਜਿਵੇਂ-ਜਿਵੇਂ ਦੁਨੀਆ ਭਰ ਦੇ ਸਟਾਕ ਬਾਜ਼ਾਰਾਂ ਵਿੱਚ ਤੇਜ਼ੀ ਆਉਂਦੀ ਹੈ, ਨਿਵੇਸ਼ਕ ਵੀ ਸੋਨੇ ਦੀ ਬਜਾਏ ਸਟਾਕਾਂ ਵਿੱਚ ਪੈਸਾ ਲਗਾਉਣਗੇ ਅਤੇ ਮੰਗ ਘਟਣ ਕਾਰਨ ਇਸ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਜੰਗ ਖਤਮ ਹੋਣ ਤੋਂ ਬਾਅਦ ਰੂਸ ਆਲਮੀ ਬਾਜ਼ਾਰ 'ਚ ਆਪਣੇ ਸੋਨੇ ਦੇ ਭੰਡਾਰ ਨੂੰ ਵੀ ਵੇਚ ਸਕਦਾ ਹੈ, ਜਿਸ ਨਾਲ ਕੀਮਤਾਂ 'ਚ ਹੋਰ ਗਿਰਾਵਟ ਆਵੇਗੀ।
2020 ਦੇ ਮੁਕਾਬਲੇ ਇਸ ਸਾਲ ਸੋਨਾ 4827 ਰੁਪਏ ਸਸਤਾ
ਸਾਲ 2020 ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਇਸੇ ਮਿਆਦ 'ਚ MCX 'ਤੇ 10 ਗ੍ਰਾਮ ਸੋਨੇ ਦੀ ਕੀਮਤ 56,200 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਅੱਜ ਫਿਊਚਰਜ਼ MCX 'ਤੇ ਸੋਨਾ 51,373 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਹੈ, ਯਾਨੀ ਕਿ ਇਹ ਅਜੇ ਵੀ ਕਰੀਬ 4195 ਰੁਪਏ ਸਸਤਾ ਹੈ।
ਮਿਸਡ ਕਾਲ ਦੇ ਕੇ ਪਤਾ ਕਰੋ ਸੋਨੇ ਦਾ ਰੇਟ
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਇਨ੍ਹਾਂ ਦਰਾਂ ਦਾ ਪਤਾ ਲਗਾ ਸਕਦੇ ਹੋ। ਇਸਦੇ ਲਈ, ਤੁਹਾਨੂੰ ਇਸ ਨੰਬਰ 8955664433 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।
ਘਰ ਬੈਠੇ ਜਾਂਚੋ ਸੋਨੇ ਦੀ ਸ਼ੁੱਧਤਾ
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਹੁਣ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਸਰਕਾਰ ਦੁਆਰਾ ਇੱਕ ਐਪ ਬਣਾਇਆ ਗਿਆ ਹੈ। 'ਬੀਆਈਐਸ ਕੇਅਰ ਐਪ' (BIS Care App) ਨਾਲ ਗਾਹਕ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਇਸ ਐਪ ਦੇ ਜ਼ਰੀਏ ਤੁਸੀਂ ਨਾ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ, ਬਲਕਿ ਤੁਸੀਂ ਇਸ ਨਾਲ ਜੁੜੀ ਕੋਈ ਸ਼ਿਕਾਇਤ ਵੀ ਕਰ ਸਕਦੇ ਹੋ।
ਜੇਕਰ ਇਸ ਐਪ ਵਿੱਚ ਸਾਮਾਨ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ, ਤਾਂ ਗਾਹਕ ਤੁਰੰਤ ਇਸਦੀ ਸ਼ਿਕਾਇਤ ਕਰ ਸਕਦਾ ਹੈ। ਇਸ ਐਪ (GOLD) ਰਾਹੀਂ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਬਾਰੇ ਵੀ ਜਾਣਕਾਰੀ ਮਿਲੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold price today, Silver Price