Home /News /lifestyle /

Gold Price Today: ਅੱਜ ਹੀ ਖਰੀਦੋ ਸੋਨਾ, ਜਲਦ ਹੀ ਵੱਧ ਜਾਣਗੀਆਂ ਇਸ ਦੀਆਂ ਕੀਮਤਾਂ, ਜਾਣੋ ਵਜ੍ਹਾ

Gold Price Today: ਅੱਜ ਹੀ ਖਰੀਦੋ ਸੋਨਾ, ਜਲਦ ਹੀ ਵੱਧ ਜਾਣਗੀਆਂ ਇਸ ਦੀਆਂ ਕੀਮਤਾਂ, ਜਾਣੋ ਵਜ੍ਹਾ

ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ।

ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ।

Gold Price Today: ਤਿਓਹਾਰਾਂ ਦੇ ਸਮੇਂ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਕਾਫੀ ਉਛਾਲ ਦੇਖਣ ਨੂੰ ਮਿਲਦਾ ਹੈ ਤੇ ਗਹਿਣੇ ਖਰੀਦਣ ਲਈ ਜੇਬ ਕਾਫੀ ਢਿੱਲੀ ਕਰਨੀ ਪੈਂਦੀ ਹੈ। ਹੁਣ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਇਸ ਤੋਂ ਠੀਕ ਪਹਿਲਾਂ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੀ ਕੀਮਤ 52099 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਹੋਰ ਪੜ੍ਹੋ ...
  • Share this:

ਸਪਾਟ ਸੋਨਾ ਵੀ 0.77 ਫੀਸਦੀ ਦੇ ਵਾਧੇ ਨਾਲ 1945 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। MCX 'ਤੇ ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ਵਿੱਚ ਕਰੀਬ 0.90 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਲਾਈਵ ਮਿੰਟ ਦੇ ਮੁਤਾਬਕ, ਕਮੋਡਿਟੀ ਮਾਰਕਿਟ ਮਾਹਿਰਾਂ ਦਾ ਕਹਿਣਾ ਹੈ ਕਿ ਯੂਐਸ ਫੈੱਡ ਰਿਜ਼ਰਵ ਦੁਆਰਾ ਵਿਆਜ ਦਰਾਂ ਨੂੰ ਵਧਾਉਣ ਦੀਆਂ ਅਟਕਲਾਂ ਦੇ ਕਾਰਨ ਹਾਲ ਹੀ ਦੇ ਹਫ਼ਤਿਆਂ ਵਿੱਚ ਸੋਨਾ ਕੰਸੋਲੀਡੇਸ਼ਨ ਜ਼ੋਨ ਵਿੱਚ ਪਹੁੰਚ ਗਿਆ ਹੈ। ਹਾਲਾਂਕਿ ਰੂਸ-ਯੂਕਰੇਨ ਯੁੱਧ ਕਾਰਨ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਮਿਲ ਰਿਹਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਇਸ ਕੀਮਤੀ ਧਾਤੂ ਦੀ ਮੰਗ ਵੱਧ ਜਾਵੇਗੀ, ਜਿਸ ਕਾਰਨ ਇਸ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ MCX 'ਤੇ ਸੋਨਾ 53,500 ਰੁਪਏ ਅਤੇ ਮੱਧਮ ਮਿਆਦ ਵਿੱਚ ਇਹ 56,000 ਰੁਪਏ ਦੇ ਪੱਧਰ ਤੱਕ ਪਹੁੰਚ ਸਕਦਾ ਹੈ।

ਅਮਰੀਕੀ ਅਰਥਵਿਵਸਥਾ 'ਤੇ ਨਜ਼ਰ

ਸੁਗੰਧਾ ਸਚਦੇਵਾ, ਵਾਈਸ ਪ੍ਰੈਜ਼ੀਡੈਂਟ (ਕਮੋਡਿਟੀ ਐਂਡ ਕਰੰਸੀ ਰਿਸਰਚ), ਰੇਲਿਗੇਰ ਬ੍ਰੋਕਿੰਗ ਲਿਮਟਿਡ ਦਾ ਕਹਿਣਾ ਹੈ ਕਿ ਸੋਨੇ ਵਿੱਚ ਨਿਵੇਸ਼ ਕਰਨ ਵਾਲਿਆਂ ਦੀ ਨਜ਼ਰ ਅਮਰੀਕੀ ਅਰਥਵਿਵਸਥਾ 'ਤੇ ਹੈ। ਮਾਰਚ ਵਿੱਚ ਫੈਡਰਲ ਰਿਜ਼ਰਵ ਦੀ ਮੀਟਿੰਗ ਸੁਝਾਅ ਦਿੰਦੀ ਹੈ ਕਿ ਇਹ ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਨੂੰ ਅੱਧਾ ਪੁਆਇੰਟ ਵਧਾ ਸਕਦੀ ਹੈ। ਇਸ ਦਾ ਮੁੱਖ ਕਾਰਨ ਅਮਰੀਕਾ ਵਿੱਚ ਵਧਦੀ ਮਹਿੰਗਾਈ ਹੈ। ਹਾਲਾਂਕਿ, ਮੁਦਰਾ ਨੀਤੀ ਦੀ ਤਿੱਖੀ ਕਠੋਰਤਾ ਅਮਰੀਕੀ ਅਰਥਚਾਰੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਏਗੀ। ਇਸ ਨਾਲ ਇਹ ਗਲੋਬਲ ਅਰਥਵਿਵਸਥਾ ਨੂੰ ਪਟੜੀ ਤੋਂ ਉਤਾਰ ਸਕਦਾ ਹੈ। ਵਿਕਾਸ ਲਈ ਕਿਸੇ ਵੀ ਨੁਕਸਾਨ ਦਾ ਜੋਖਮ ਲੰਬੇ ਸਮੇਂ ਵਿੱਚ ਸੋਨੇ ਵਿੱਚ ਗਿਰਾਵਟ ਦਾ ਕਾਰਨ ਬਣ ਸਕਦਾ ਹੈ।

ਤਣਾਅ ਵਧਣ ਕਾਰਨ ਸੋਨੇ ਨੂੰ ਮਿਲੇਗਾ ਸਮਰਥਨ

ਸਚਦੇਵਾ ਦਾ ਕਹਿਣਾ ਹੈ ਕਿ ਭੂ-ਰਾਜਨੀਤਿਕ ਤਣਾਅ ਵਧਣ ਦੀ ਸੰਭਾਵਨਾ ਹੈ। ਅਮਰੀਕਾ ਅਤੇ ਯੂਰਪ, ਰੂਸ ਵਿਰੁੱਧ ਨਵੀਆਂ ਪਾਬੰਦੀਆਂ ਦੀ ਯੋਜਨਾ ਬਣਾ ਰਹੇ ਹਨ। ਇਸ ਨਾਲ ਤਣਾਅ ਹੋਰ ਵੱਧ ਸਕਦਾ ਹੈ। ਗਲੋਬਲ ਮੁਦਰਾਸਫੀਤੀ ਦੇ ਦਬਾਅ ਨੂੰ ਵਿਕਾਸ ਦੇ ਰਾਹ 'ਤੇ ਆਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਇਹ ਵਿਕਾਸ ਇੱਕ ਸੁਰੱਖਿਅਤ ਨਿਵੇਸ਼ ਵਜੋਂ ਸੋਨੇ ਵਿੱਚ ਨਿਵੇਸ਼ ਨੂੰ ਵਧਾ ਸਕਦਾ ਹੈ। ਇਸ ਦਾ ਅਸਰ ਕੀਮਤਾਂ 'ਤੇ ਵੀ ਪਵੇਗਾ, ਜਿਸ ਕਾਰਨ ਸੋਨੇ ਦੀ ਕੀਮਤ ਹੋਰ ਵੱਧ ਸਕਦੀ ਹੈ।

ਕੀਮਤਾਂ ਵਧਣ ਦੇ ਹੋਰ ਕਾਰਨ

ਆਈਆਈਐਫਐਲ ਸਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਅਮਰੀਕੀ ਪ੍ਰਚੂਨ ਵਿਕਰੀ ਅਤੇ ਮਹਿੰਗਾਈ ਦੇ ਅੰਕੜੇ ਸੋਨੇ ਲਈ ਮਹੱਤਵਪੂਰਨ ਸਾਬਤ ਹੋਣਗੇ। ਇਸ ਤੋਂ ਇਲਾਵਾ ਚੀਨ ਵਿੱਚ ਵੀ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਦਾ ਫੈਲਣਾ ਅਤੇ ਸ਼ੰਘਾਈ ਵਿੱਚ ਲਗਾਇਆ ਗਿਆ ਲਾਕਡਾਊਨ ਗਲੋਬਲ ਅਰਥਵਿਵਸਥਾ ਲਈ ਚੰਗੀ ਖਬਰ ਨਹੀਂ ਹੋ ਸਕਦੀ ਕਿਉਂਕਿ ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਹਾਲਾਂਕਿ ਭਾਰਤ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।

Published by:Rupinder Kaur Sabherwal
First published:

Tags: Gold, Gold price, Gold price rises, Gold price today, Silver, Silver Price