• Home
 • »
 • News
 • »
 • lifestyle
 • »
 • GOLD PRICE TODAY GOLD PRICES DECLINED BY RS 557 TO RS 52350 PER 10 GRAM SILVER TUMBLES RS 1606 IN DELHI

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਮੁੜ ਆਈ ਭਾਰੀ ਗਿਰਾਵਟ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਮੁੜ ਆਈ ਭਾਰੀ ਗਿਰਾਵਟ

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਮੁੜ ਆਈ ਭਾਰੀ ਗਿਰਾਵਟ

 • Share this:
  ਅੰਤਰਰਾਸ਼ਟਰੀ ਪੱਧਰ 'ਤੇ ਕੀਮਤਾਂ 'ਚ ਗਿਰਾਵਟ ਦੇ ਕਾਰਨ ਘਰੇਲੂ ਬਾਜ਼ਾਰ 'ਚ ਇਕ ਵਾਰ ਫਿਰ ਸੋਨੇ ਦੀਆਂ ਕੀਮਤਾਂ ਡਿੱਗ ਗਈਆਂ ਹਨ। ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜਾਰ (Gold Spot Price) ਵਿੱਚ ਸੋਨੇ ਦੀਆਂ ਕੀਮਤਾਂ 500 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੀ ਵੱਧ ਹੇਠਾਂ ਡਿੱਗ ਗਈਆਂ।

  ਸੋਨੇ ਦੀ ਨਵੀਂ ਕੀਮਤ (Gold Price on 25 August 2020)- HDFC ਸਕਿਓਰਿਟੀਜ਼ ਦੇ ਅਨੁਸਾਰ, ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 52,907 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ 52,350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ।

  ਇਸ ਦੌਰਾਨ ਭਾਅ ਵਿਚ 557 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ। ਇਸ ਦੇ ਨਾਲ ਹੀ ਮੁੰਬਈ ਵਿਚ 99.9 ਫੀਸਦੀ ਵਾਲੇ ਸੋਨੇ ਦੀ ਕੀਮਤ ਘਟ ਕੇ 51628.00 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ ਹੈ।

  ਚਾਂਦੀ ਦੀਆਂ ਨਵੀਂ ਕੀਮਤਾਂ (Silver Price on 25 August 2020)- - ਸੋਨੇ ਦੀ ਤਰ੍ਹਾਂ, ਮੰਗਲਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਆਈ। ਦਿੱਲੀ ਵਿਚ ਇਕ ਕਿਲੋਗ੍ਰਾਮ ਚਾਂਦੀ ਦੀ ਕੀਮਤ 68,342 ਰੁਪਏ ਤੋਂ ਘਟ ਕੇ 66,736 ਰੁਪਏ 'ਤੇ ਆ ਗਈ ਹੈ। ਇਸ ਮਿਆਦ ਦੌਰਾਨ, ਕੀਮਤਾਂ ਵਿੱਚ 1,606 ਰੁਪਏ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਮੁੰਬਈ 'ਚ ਚਾਂਦੀ ਦੀ ਕੀਮਤ 64881 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।
  Published by:Gurwinder Singh
  First published: