• Home
  • »
  • News
  • »
  • lifestyle
  • »
  • GOLD PRICE TODAY GOLD PRICES FALL AHEAD OF FESTIVALS FIND OUT LATEST 10 GRAM GOLD PRICE KS

Gold Price Today: ਤਿਉਹਾਰਾਂ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ 10 ਗ੍ਰਾਮ ਸੋਨੇ ਦੀਆਂ ਤਾਜ਼ਾ ਕੀਮਤਾਂ

ਸੋਨੇ ਦਾ ਭਾਅ (Gold Price Today) ਆਪਣੇ ਰਿਕਾਰਡ ਪੱਧਰ ਤੋਂ 10,500 ਰੁਪਏ ਹੇਠਾਂ ਰਹਿ ਕੇ 46 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੇਠਾਂ ਬਣਿਆ ਰਿਹਾ। ਚਾਂਦੀ ਦੀਆਂ ਕੀਮਤਾਂ (Silver Price Today) ਵਿੱਚ ਵੀ ਅੱਜ ਥੋੜ੍ਹੀ ਕਮੀ ਦਰਜ ਕੀਤੀ ਗਈ ਹੈ।

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ

  • Share this:
    ਨਵੀਂ ਦਿੱਲੀ: ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਅੱਜ ਭਾਵ 6 ਅਕਤੂਬਰ 2021 ਨੂੰ ਸੋਨੇ ਦਾ ਭਾਅ (Gold Price Today) ਆਪਣੇ ਰਿਕਾਰਡ ਪੱਧਰ ਤੋਂ 10,500 ਰੁਪਏ ਹੇਠਾਂ ਰਹਿ ਕੇ 46 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਹੇਠਾਂ ਬਣਿਆ ਰਿਹਾ। ਚਾਂਦੀ ਦੀਆਂ ਕੀਮਤਾਂ (Silver Price Today) ਵਿੱਚ ਵੀ ਅੱਜ ਥੋੜ੍ਹੀ ਕਮੀ ਦਰਜ ਕੀਤੀ ਗਈ ਹੈ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨਾ 45, 844 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

    ਚਾਂਦੀ ਮੰਗਲਵਾਰ ਨੂੰ 59,903 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ ਸੀ। ਭਾਰਤੀ ਸਰਾਫ਼ਾ ਬਾਜ਼ਾਰ ਦੀ ਤਰ੍ਹਾਂ ਹੀ ਕੌਮਾਂਤਰੀ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਕਮੀ ਆਈ, ਜਦਕਿ ਚਾਂਦੀ ਵਿੱਚ ਜ਼ਿਆਦਾ ਵੱਡਾ ਬਦਲਾਅ ਨਹੀਂ ਹੋਇਆ।

    ਸੋਨੇ ਦੀਆਂ ਨਵੀਆਂ ਕੀਮਤਾਂ
    ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਸੋਨੇ ਦੇ ਭਾਵਾਂ ਵਿੱਚ 226 ਰੁਪਏ ਪ੍ਰਤੀ 10 ਗ੍ਰਾਮ ਘੱਟ ਦਰਜ ਕੀਤੇ ਗਏ। ਕੌਮੀ ਰਾਜਧਾਨੀ ਵਿੱਚ 99.9 ਗ੍ਰਾਮ ਸ਼ੁੱਧਤਾ ਵਾਲੇ ਸੋਨੇ ਦਾ ਭਾਅ ਅੱਜ 45,618 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਸਮੇਂ ਸੋਨਾ ਆਪਣੇ ਰਿਕਾਰਡ ਉਚ ਪੱਧਰ 10,582 ਰੁਪਏ ਸਸਤਾ ਮਿਲ ਰਿਹਾ ਹੈ ਕਿਉਂਕਿ ਅਗਸਤ 2020 ਵਿੱਚ ਇਸ ਨੇ 56200 ਰੁਪਏ ਪ੍ਰਤੀ 10 ਗ੍ਰਾਮ ਦਾ ਪੱਧਰ ਛੋਹਿਆ ਸੀ। ਅਜਿਹੇ ਵਿੱਚ ਤਿਉਹਾਰਾਂ ਤੋਂ ਪਹਿਲਾਂ ਖਰੀਦਦਾਰੀ ਦਾ ਵਧੀਆ ਮੌਕਾ ਬਣ ਗਿਆ ਹੈ। ਕੌਮਾਂਤਰੀ ਬਾਜਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ 1,747 ਡਾਲਰ ਪ੍ਰਤੀ ਔਂਸ 'ਤੇ ਆ ਗਈ।

    ਚਾਂਦੀ ਦਾ ਨਵਾਂ ਮੁੱਲ

    ਚਾਂਦੀ ਦੀਆਂ ਕੀਮਤਾਂ ਵਿੱਚ ਵੀ ਅੱਜ ਕਮੀ ਵੇਖਣ ਨੂੰ ਮਿਲੀ। ਦਿੱਲੀ ਸਰਾਫ਼ਾ ਬਾਜ਼ਾਰ ਵਿੰਚ ਬੁੱਧਵਾਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ 462 ਰੁਪਏ ਦੀ ਥੋੜ੍ਹੀ ਜਿਹੀ ਕਮੀ ਨਾਲ 59,341 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਬੰਦ ਹੋਈ। ਉਥੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਂਦੀ ਦਾ ਭਾਅ 22.35 ਰੁਪਏ ਪ੍ਰਤੀ ਡਾਲਰ ਔਂਸ 'ਤੇ ਬੰਦ ਹੋਇਆ।

    ਸੋਨੇ ਵਿੱਚ ਕਿਉਂ ਆਈ ਕਮੀ
    ਐਚਡੀਐਫਸੀ ਸਿਕਿਓਰਟੀ (HDFC Security) ਦੇ ਸੀਨੀਅਰ ਐਨਾਲਿਸਟ (ਕਮੋਡਿਟੀ) ਤਪਨ ਪਟੇਲ ਲੇ ਕਿਹਾ ਕਿ ਬੁੱਧਵਾਰ ਨੂੰ ਭਾਰਤੀ ਮੁਦਰਾ ਰੁਪਏ ਵਿੱਚ ਡਾਲਰ ਦੇ ਮੁਕਾਬਲੇ 54 ਪੈਸੇ ਦੀ ਵੱਡੀ ਕਮੀ ਆਈ ਅਤੇ ਇਹ ਫਾਰੈਕਸ ਮਾਰਕੀਟ ਵਿੱਚ 74.98 ਰੁਪਏ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਰੁਪਏ ਵਿੱਚ ਆਈ ਕਮੀ ਦਾ ਅਸਰ ਸੋਨੇ ਵਿੱਚ ਨਿਵੇਸ਼ ਦੀ ਧਾਰਨਾ 'ਤੇ ਪ੍ਰਭਾਵ ਪਿਆ ਅਤੇ ਇਸਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ।
    Published by:Krishan Sharma
    First published: