Home /News /lifestyle /

Gold Silver Price Today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਪੰਜਾਬ ਦੇ ਤਾਜ਼ਾ ਰੇਟ

Gold Silver Price Today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਪੰਜਾਬ ਦੇ ਤਾਜ਼ਾ ਰੇਟ

Gold Silver Price Today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਪੰਜਾਬ ਦੇ ਤਾਜ਼ਾ ਰੇਟ

Gold Silver Price Today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਪੰਜਾਬ ਦੇ ਤਾਜ਼ਾ ਰੇਟ

Gold Silver Price Today: ਅੱਜ ਯਾਨੀ ਕਿ 4 ਅਕਤੂਬਰ 2022 ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਸੋਨੇ ਦੀ ਸਪਾਟ ਕੀਮਤ ਲਗਭਗ 2% ਅਤੇ ਚਾਂਦੀ ਦੀ ਕੀਮਤ 8% ਤੋਂ ਵੱਧ ਗਈ ਹੈ। ਇਸ ਦੇ ਨਾਲ ਹੀ ਭਾਰਤੀ ਵਾਇਦਾ ਬਾਜ਼ਾਰ 'ਚ ਗਲੋਬਲ ਤੇਜ਼ੀ ਦਾ ਵੀ ਸੋਨੇ ਦੀ ਕੀਮਤ 'ਤੇ ਕੋਈ ਅਸਰ ਨਹੀਂ ਪਿਆ ਹੈ।

ਹੋਰ ਪੜ੍ਹੋ ...
  • Share this:

     Gold Silver Price Today: ਅੱਜ ਯਾਨੀ ਕਿ 4 ਅਕਤੂਬਰ 2022 ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ ਆਇਆ ਹੈ। ਸੋਨੇ ਦੀ ਸਪਾਟ ਕੀਮਤ ਲਗਭਗ 2% ਅਤੇ ਚਾਂਦੀ ਦੀ ਕੀਮਤ 8% ਤੋਂ ਵੱਧ ਗਈ ਹੈ। ਇਸ ਦੇ ਨਾਲ ਹੀ ਭਾਰਤੀ ਵਾਇਦਾ ਬਾਜ਼ਾਰ 'ਚ ਗਲੋਬਲ ਤੇਜ਼ੀ ਦਾ ਵੀ ਸੋਨੇ ਦੀ ਕੀਮਤ 'ਤੇ ਕੋਈ ਅਸਰ ਨਹੀਂ ਪਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ 'ਚ 0.07 ਫੀਸਦੀ ਦੀ ਗਿਰਾਵਟ ਨਾਲ ਖੁੱਲ੍ਹੀ। ਚਾਂਦੀ ਦੀ ਕੀਮਤ ਅੱਜ ਹਰੇ ਨਿਸ਼ਾਨ 'ਚ ਖੁੱਲ੍ਹੀ ਹੈ ਅਤੇ ਇਹ 0.90 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।

    ਮੰਗਲਵਾਰ ਨੂੰ 24 ਕੈਰੇਟ ਸ਼ੁੱਧਤਾ ਵਾਲਾ MCX ਸੋਨਾ 35 ਰੁਪਏ ਡਿੱਗ ਕੇ 50,130 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸ ਦੇ ਨਾਲ ਹੀ ਮਲਟੀ ਕਮੋਡਿਟੀ ਐਕਸਚੇਂਜ 'ਤੇ ਅੱਜ ਚਾਂਦੀ ਦੀ ਕੀਮਤ 549 ਰੁਪਏ ਵਧ ਕੇ 61,460 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚਾਂਦੀ ਦਾ ਕਾਰੋਬਾਰ 61,288 ਰੁਪਏ ਤੋਂ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਕੀਮਤ 61,071 ਰੁਪਏ ਤੱਕ ਡਿੱਗ ਗਈ।

    ਚੰਡੀਗੜ੍ਹ 'ਚ ਸੋਨੇ ਦੀ ਕੀਮਤ

    ਚੰਡੀਗੜ੍ਹ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਉਛਾਲ ਦੇਖਿਆ ਗਿਆ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,750 ਰੁਪਏ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ 10 ਗ੍ਰਾਮ ਸੋਨੇ ਦੀ ਕੀਮਤ 47,500 ਰੁਪਏ ਹੈ। 24 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,182 ਰੁਪਏ 'ਤੇ ਚੱਲ ਰਹੀ ਹੈ। ਇਸਦੇ ਨਾਲ ਹੀ 10 ਗ੍ਰਾਮ ਸੋਨੇ ਦੀ ਕੀਮਤ 51,820 ਰੁਪਏ ਹੈ।

    ਅੰਤਰਰਾਸ਼ਟਰੀ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਸੋਨੇ ਦੀ ਕੀਮਤ 'ਚ 1.90 ਫੀਸਦੀ ਤੇ ਚਾਂਦੀ ਦੀ ਕੀਮਤ 8.46 ਫੀਸਦੀ ਵਧੀ ਹੈ। ਅੱਜ ਸੋਨੇ ਦੀ ਸਪਾਟ ਕੀਮਤ 1,695.92 ਡਾਲਰ ਪ੍ਰਤੀ ਔਂਸ ਹੋ ਗਈ ਹੈ। ਕੱਲ੍ਹ ਯਾਨੀ ਸੋਮਵਾਰ 3 ਅਕਤੂਬਰ ਨੂੰ ਸੋਨਾ 0.10 ਫੀਸਦੀ ਵਧਿਆ ਸੀ। ਸ਼ੁੱਕਰਵਾਰ ਨੂੰ ਇਹ 0.12 ਫੀਸਦੀ ਵਧਿਆ ਸੀ। ਚਾਂਦੀ ਦੀ ਕੀਮਤ ਵੀ ਅੱਜ 8.46 ਫੀਸਦੀ ਚੜ੍ਹ ਕੇ 20.72 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।.

    Published by:Drishti Gupta
    First published:

    Tags: Business, Gold, Gold price, Gold price rises, Gold price today, Silver, Silver Price