HOME » NEWS » Life

Gold Price Today: ਸੋਨੇ-ਚਾਂਦੀ 'ਚ ਆਈ ਤੇਜ਼ੀ, ਕੀਮਤਾਂ ਦੋ ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚੀਆਂ...

News18 Punjabi | News18 Punjab
Updated: July 6, 2021, 10:54 AM IST
share image
Gold Price Today: ਸੋਨੇ-ਚਾਂਦੀ 'ਚ ਆਈ ਤੇਜ਼ੀ, ਕੀਮਤਾਂ ਦੋ ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚੀਆਂ...
Gold Price Today: ਸੋਨੇ-ਚਾਂਦੀ 'ਚ ਆਈ ਤੇਜ਼ੀ, ਕੀਮਤਾਂ ਦੋ ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚੀਆਂ... (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ (Gold price today) ਵਿਚ ਅੱਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਐਮਸੀਐਕਸ  (MCX ਉਤੇ ਸੋਨੇ ਦਾ ਭਾਅ 0.3 ਫੀਸਦੀ ਵਧ ਕੇ ਦੋ ਹਫਤੇ ਦੇ ਉੱਚੇ ਪੱਧਰ 47,445 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ 0.3 ਫੀਸਦੀ ਦੇ ਵਾਧੇ ਨਾਲ 70254 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਪਿਛਲੇ ਸੈਸ਼ਨ 'ਚ ਸੋਨੇ ਵਿਚ 0.11 ਪ੍ਰਤੀਸ਼ਤ ਦੀ ਤੇਜ਼ੀ ਆਈ ਸੀ, ਜਦਕਿ ਚਾਂਦੀ 'ਚ 0.18 ਫੀਸਦੀ ਦੀ ਗਿਰਾਵਟ ਆਈ ਸੀ। ਇਸ ਸਮੇਂ ਵੀ ਸੋਨਾ ਆਪਣੇ ਉੱਚ ਰਿਕਾਰਡ ਤੋਂ ਲਗਭਗ 9000 ਰੁਪਏ ਸਸਤਾ ਮਿਲ ਰਿਹਾ ਹੈ।

ਦੱਸ ਦਈਏ ਕਿ ਸੋਨੇ ਨੇ ਅਗਸਤ 2020 ਵਿੱਚ ਸਰਬੋਤਮ ਉਚ ਰਿਕਾਰਡ ਬਣਾਇਆ ਸੀ। ਉਸ ਸਮੇਂ ਸੋਨਾ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਚਲਾ ਗਿਆ ਸੀ, ਜਿਸ ਤੋਂ ਬਾਅਦ ਸੋਨਾ ਅਜੇ ਤੱਕ ਰਿਕਾਰਡ ਦੇ ਪੱਧਰ ਨੂੰ ਨਹੀਂ ਛੂਹ ਸਕਿਆ ਹੈ।
ਅੰਤਰਰਾਸ਼ਟਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਇੱਥੇ ਸੋਨੇ ਦੀ ਤੇਜ਼ੀ ਹੈ। ਅਮਰੀਕਾ ਵਿਚ ਸੋਨਾ 7.33 ਡਾਲਰ ਦੀ ਤੇਜ਼ੀ ਨਾਲ 1,798.73 ਡਾਲਰ ਪ੍ਰਤੀ ਔਂਸ ਦੀ ਦਰ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦਾ ਕਾਰੋਬਾਰ 0.14 ਡਾਲਰ ਦੀ ਤੇਜ਼ੀ ਦੇ ਨਾਲ 26.57 ਡਾਲਰ ਪੱਧਰ ਉਤੇ ਰਿਹਾ ਹੈ।

24 ਕੈਰਟ ਸੋਨੇ ਦੀ ਕੀਮਤ

24 ਕੈਰਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਰਾਜਧਾਨੀ ਵਿਚ 10 ਗ੍ਰਾਮ ਦੀ ਕੀਮਤ 50510 ਰੁਪਏ ਹੈ। ਇਸ ਤੋਂ ਇਲਾਵਾ ਇਹ ਚੇਨਈ ਵਿਚ 48980 ਰੁਪਏ, ਕੋਲਕਾਤਾ ਵਿਚ 49620 ਰੁਪਏ, ਮੁੰਬਈ ਵਿਚ 47440 ਰੁਪਏ, ਬੰਗਲੌਰ ਵਿਚ 48480 ਰੁਪਏ ਪ੍ਰਤੀ 10 ਗ੍ਰਾਮ ਹੈ।

ਸੋਨਾ ਕਿਉਂ ਚੜ੍ਹਿਆ
ਐਚਡੀਐਫਸੀ ਸਕਿਓਰਟੀਜ਼ (HDFC Securities) ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਡਾਲਰ ਵਿਚ ਕਮਜ਼ੋਰੀ ਕਾਰਨ ਲੋਕਾਂ ਨੇ ਸੋਨੇ ਦੀ ਖਰੀਦ ਕੀਤੀ। ਇਸ ਨਾਲ ਸੋਨੇ ਦੀਆਂ ਕੀਮਤਾਂ ਦਾ ਸਮਰਥਨ ਹੋਇਆ। ਡਾਲਰ ਵਿਚ ਗਿਰਾਵਟ ਅਤੇ ਕੋਵਿਡ -19 ਦੇ ਨਵੇਂ ਰੂਪਾਂ ਬਾਰੇ ਡਰ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਉਛਾਲ ਹੈ।

ਮਾਹਰਾਂ ਦੇ ਵਿਚਾਰ ਜਾਣੋ...
ਮਾਹਰ ਮੰਨਦੇ ਹਨ ਕਿ ਇਸ ਸਾਲ ਦੇ ਅਖੀਰ ਤੱਕ ਸੋਨੇ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ, ਜੋ ਇਸ ਦੇ ਪਿਛਲੇ ਰਿਕਾਰਡ ਨੂੰ ਤੋੜ ਰਹੀ ਹੈ। ਅਜਿਹੀ ਸਥਿਤੀ ਵਿੱਚ, ਨਿਵੇਸ਼ਕ ਮੁਨਾਫਾ ਕਮਾ ਸਕਦੇ ਹਨ।
Published by: Gurwinder Singh
First published: July 6, 2021, 10:48 AM IST
ਹੋਰ ਪੜ੍ਹੋ
ਅਗਲੀ ਖ਼ਬਰ