Home /News /lifestyle /

ਲਗਾਤਾਰ ਗਿਰ ਰਹੀਆਂ ਹਨ ਸੋਨੇ ਦੀਆਂ ਕੀਮਤਾਂ, ਦੇਖੋ ਸੋਨੇ-ਚਾਂਦੀ ਦੇ ਤਾਜ਼ਾ ਰੇਟ

ਲਗਾਤਾਰ ਗਿਰ ਰਹੀਆਂ ਹਨ ਸੋਨੇ ਦੀਆਂ ਕੀਮਤਾਂ, ਦੇਖੋ ਸੋਨੇ-ਚਾਂਦੀ ਦੇ ਤਾਜ਼ਾ ਰੇਟ

 ਦੇਖੋ ਸੋਨੇ-ਚਾਂਦੀ ਦੇ ਤਾਜ਼ਾ ਰੇਟ

ਦੇਖੋ ਸੋਨੇ-ਚਾਂਦੀ ਦੇ ਤਾਜ਼ਾ ਰੇਟ

ਜੇਕਰ ਤੁਸੀਂ ਸੋਨਾ ਜਾਂ ਸੋਨੇ ਦੇ ਗਹਿਣੇ ਆਦਿ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਨਿਵੇਸ਼ ਸਲਾਹਕਾਰਾਂ ਦੇ ਮੁਤਾਬਿਕ ਦੀਵਾਲੀ ਤੱਕ ਸੋਨੇ ਦੀਆਂ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਹਨ। ਸੋਮਵਾਰ ਨੂੰ MCX 'ਤੇ ਵੀ ਸੋਨਾ ਗਿਰਾਵਟ ਨਾਲ ਹੀ ਖੁੱਲ੍ਹਿਆ।

ਹੋਰ ਪੜ੍ਹੋ ...
  • Share this:

    ਜੇਕਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ MCX ਸੋਨੇ ਦੀ ਕੀਮਤ 49272.00 ਰੁਪਏ ਪ੍ਰਤੀ ਦਸ ਗ੍ਰਾਮ ਹੈ ਜੋ ਕਿ 0.22 ਗਿਰਾਵਟ ਨਾਲ ਹੈ। ਪਿਛਲੇ 6 ਮਹੀਨਿਆਂ ਦੀਆਂ ਕੀਮਤਾਂ ਦੇ ਮੁਤਾਬਿਕ ਇਹ ਸਭ ਤੋਂ ਘੱਟ ਕੀਮਤ ਹੈ। ਸੋਨੇ 'ਤੇ ਦਰਾਮਦ ਡਿਊਟੀ ਘਟਾਉਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ 'ਚ ਕਮੀ ਆਈ ਹੈ।

    ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਅਜੇ ਵੀ ਗਿਰਾਵਟ ਚਾਲੂ ਹੈ। ਇੱਥੇ ਵੀ ਸੋਨੇ ਦੀਆਂ ਕੀਮਤਾਂ ਵਿੱਚ 0.30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

    ਭਾਰਤੀ ਬਾਜ਼ਾਰ ਵਿੱਚ ਇਹ ਗਿਰਾਵਟ ਪਿਛਲੇ ਹਫਤੇ ਵੀ ਬਰਕਰਾਰ ਸੀ ਜਿਸ ਕਾਰਨ ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ਵਿੱਚ 1522 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਯਾਨੀ IBJA ਦੀ ਵੈੱਬਸਾਈਟ ਮੁਤਾਬਕ ਪਿਛਲੇ ਕਾਰੋਬਾਰੀ ਹਫਤੇ (12 ਤੋਂ 16 ਸਤੰਬਰ) ਦੀ ਸ਼ੁਰੂਆਤ 'ਚ 24 ਕੈਰੇਟ ਸੋਨੇ ਦੀ ਕੀਮਤ 50,863 ਸੀ, ਜੋ ਸ਼ੁੱਕਰਵਾਰ ਤੱਕ ਘੱਟ ਕੇ 49,341 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ।

    ਇਸੇ ਤਰ੍ਹਾਂ ਜੇਕਰ ਚਾਂਦੀ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਹੇਠਾਂ ਹੀ ਜਾ ਰਹੀਆਂ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਂਦੀ 19.40 ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।ਪਿਛਲੇ ਇਕ ਹਫਤੇ 'ਚ ਚਾਂਦੀ ਦੀ ਕੀਮਤ 55,937 ਰੁਪਏ ਤੋਂ ਘੱਟ ਕੇ 55,144 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ।

    Published by:Sarafraz Singh
    First published:

    Tags: Gold price today, Silver Price