Home /News /lifestyle /

ਸੋਨੇ ਦੀਆਂ ਕੀਮਤਾਂ ਦਾ ਡਿੱਗਣਾ ਜਾਰੀ, ਅੱਜ ਵੀ ਹੇਠਾਂ ਦਾ ਰਿਹਾ ਰੁਖ, ਚੈੱਕ ਕਰੋ ਅੱਜ ਦੀਆਂ ਤਾਜ਼ੀਆਂ ਕੀਮਤਾਂ

ਸੋਨੇ ਦੀਆਂ ਕੀਮਤਾਂ ਦਾ ਡਿੱਗਣਾ ਜਾਰੀ, ਅੱਜ ਵੀ ਹੇਠਾਂ ਦਾ ਰਿਹਾ ਰੁਖ, ਚੈੱਕ ਕਰੋ ਅੱਜ ਦੀਆਂ ਤਾਜ਼ੀਆਂ ਕੀਮਤਾਂ

ਸੋਨੇ ਦੀਆਂ ਕੀਮਤਾਂ ਦਾ ਡਿੱਗਣਾ ਜਾਰੀ, ਅੱਜ ਵੀ ਹੇਠਾਂ ਦਾ ਰਿਹਾ ਰੁਖ, ਚੈੱਕ ਕਰੋ ਤਾਜ਼ੀਆਂ ਕੀਮਤਾਂ

ਸੋਨੇ ਦੀਆਂ ਕੀਮਤਾਂ ਦਾ ਡਿੱਗਣਾ ਜਾਰੀ, ਅੱਜ ਵੀ ਹੇਠਾਂ ਦਾ ਰਿਹਾ ਰੁਖ, ਚੈੱਕ ਕਰੋ ਤਾਜ਼ੀਆਂ ਕੀਮਤਾਂ

ਸੋਨਾ ਇੱਕ ਅਜਿਹੀ ਧਾਤ ਹੈ ਜੋ ਭਾਰਤੀਆਂ ਲਈ ਸਭ ਤੋਂ ਭਰੋਸੇਮੰਦ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਫਤੇ ਦੇ ਦੂਸਰੇ ਦਿਨ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਸੋਨੇ ਦੀਆਂ ਕੀਮਤਾਂ ਵਿੱਚ 0.16 ਫੀਸਦੀ ਦੀ ਗਿਰਾਵਟ ਆਈ ਹੈ। ਇਸ ਵਿਚਕਾਰ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ 'ਚ ਸ਼ੁਰੂਆਤੀ ਕਾਰੋਬਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 0.71 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੀ ਹੈ।

ਹੋਰ ਪੜ੍ਹੋ ...
 • Share this:

  ਸੋਨਾ ਇੱਕ ਅਜਿਹੀ ਧਾਤ ਹੈ ਜੋ ਭਾਰਤੀਆਂ ਲਈ ਸਭ ਤੋਂ ਭਰੋਸੇਮੰਦ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਫਤੇ ਦੇ ਦੂਸਰੇ ਦਿਨ ਵੀ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੱਜ ਸੋਨੇ ਦੀਆਂ ਕੀਮਤਾਂ ਵਿੱਚ 0.16 ਫੀਸਦੀ ਦੀ ਗਿਰਾਵਟ ਆਈ ਹੈ।

  ਇਸ ਵਿਚਕਾਰ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ 'ਚ ਸ਼ੁਰੂਆਤੀ ਕਾਰੋਬਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 0.71 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੀ ਹੈ।

  ਸਟਾਕ ਐਕਸਚੇਂਜ ਤੇ ਸੋਨੇ ਦੀਆਂ ਕੀਮਤਾਂ 80 ਰੁਪਏ ਤੱਕ ਹੇਠਾਂ ਆਈਆਂ ਅਤੇ 49300 ਰੁਪਏ 10 ਗ੍ਰਾਮ ਨਾਲ ਚਲ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਬਾਜ਼ਾਰ ਦੇ ਸ਼ੁਰੂ ਹੁੰਦੇ ਹੀ ਸੋਨੇ ਦੀਆਂ ਕੀਮਤਾਂ 49,257 ਰੁਪਏ ਸਨ।

  ਸੋਨੇ ਦੇ ਉਲਟ ਚਾਂਦੀ ਵਿੱਚ ਕੁੱਝ ਚੰਗੇ ਸੰਕੇਤ ਮਿਲੇ ਹਨ ਅਤੇ ਚਾਂਦੀ ਦੀ ਕੀਮਤ ਮੰਗਲਵਾਰ ਨੂੰ 402 ਰੁਪਏ ਵਧ ਕੇ 57,086 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਬੇਸ਼ਕ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਹਲਕਾ ਉਛਾਲ ਆਇਆ ਪਰ ਥੋੜ੍ਹੀ ਦੇਰ ਬਾਅਦ ਇਹ ਵੀ ਹੇਠਾਂ ਆ ਗਈ।

  ਉਥੇ ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਸੋਨੇ ਦੀ ਕੀਮਤ 'ਚ 0.11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਚਾਂਦੀ ਦੀ ਕੀਮਤ 'ਚ ਵੀ 0.47 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

  ਸੋਮਵਾਰ ਦਾ ਦਿਨ ਸੋਨੇ ਚਾਂਦੀ ਲਈ ਬਹੁਤਾ ਵਧੀਆ ਨਹੀਂ ਸੀ ਕਿਉਂਕਿ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 303 ਰੁਪਏ ਦੀ ਗਿਰਾਵਟ ਨਾਲ 49,571 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸਦੇ ਨਾਲ ਹੀ ਚਾਂਦੀ ਦੀ ਕੀਮਤ ਵੀ 197 ਰੁਪਏ ਡਿੱਗ ਕੇ 57,090 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

  Published by:Sarafraz Singh
  First published:

  Tags: Gold, Gold price today, Silver Price