• Home
 • »
 • News
 • »
 • lifestyle
 • »
 • GOLD PRICES TODAY GOLD RISE AFTER SHARP FALL SILVER RATES MOVE HIGHER

Gold Price: ਸੋਨੇ ਦੀਆਂ ਕੀਮਤਾਂ ਵਿਚ ਆਈ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ

CBI ਦੀ ਕਸਟੱਡੀ ਵਿਚੋਂ ਗਾਇਬ ਹੋਇਆ 45 ਕਰੋੜ ਦਾ 103 ਕਿੱਲੋ ਸੋਨਾ, ਕੋਰਟ ਵੱਲੋਂ ਜਾਂਚ ਦੇ ਹੁਕਮ (ਸੰਕੇਤਕ ਫੋਟੋ)

CBI ਦੀ ਕਸਟੱਡੀ ਵਿਚੋਂ ਗਾਇਬ ਹੋਇਆ 45 ਕਰੋੜ ਦਾ 103 ਕਿੱਲੋ ਸੋਨਾ, ਕੋਰਟ ਵੱਲੋਂ ਜਾਂਚ ਦੇ ਹੁਕਮ (ਸੰਕੇਤਕ ਫੋਟੋ)

 • Share this:
  ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ (Gold-Silver Prices) ਵਿੱਚ ਤੇਜ਼ੀ ਨਜ਼ਰ ਆਈ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਭਾਰੀ ਗਿਰਾਵਟ ਤੋਂ ਬਾਅਦ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀ ਕੀਮਤ ਵਿਚ ਵਾਧਾ ਹੋਇਆ ਹੈ।

  MCX 'ਤੇ ਗੋਲਡ ਫਿਊਚਰ 0.4% ਦੀ ਤੇਜ਼ੀ ਨਾਲ 51,532 ਰੁਪਏ ਪ੍ਰਤੀ 10 ਗ੍ਰਾਮ, ਜਦਕਿ ਸਿਲਵਰ ਫਿਊਚਰ 0.6% ਦੀ ਤੇਜ਼ੀ ਨਾਲ 68, 350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਸੈਸ਼ਨ ਵਿੱਚ, ਗੋਲਡ ਫਿਊਚਰ  1 ਪ੍ਰਤੀਸ਼ਤ ਜਾਂ 500 ਰੁਪਏ, ਜਦੋਂ ਕਿ ਚਾਂਦੀ 1.5% ਜਾਂ 1,050 ਰੁਪਏ ਪ੍ਰਤੀ ਕਿਲੋਗ੍ਰਾਮ ਟੁੱਟ ਗਈ ਸੀ। ਦੱਸ ਦਈਏ ਕਿ ਸੋਨੇ ਦੀ ਕੀਮਤ ਪਿਛਲੇ ਮਹੀਨੇ 56,200 ਰੁਪਏ ਦੇ ਰਿਕਾਰਡ ਉੱਚ ਪੱਧਰ ਨਾਲੋਂ 5 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਘਟੀ ਹੈ।

  ਵਿਦੇਸ਼ੀ ਬਾਜ਼ਾਰ ਵਿਚ ਸੋਨੇ ਦੀ ਕੀਮਤ

  ਗਲੋਬਲ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਅੱਜ ਸਪਾਟ ਸਨ। ਇਥੇ ਸੋਨਾ 1,941.11 ਡਾਲਰ ਪ੍ਰਤੀ ਔਂਸ 'ਤੇ ਉਤੇ ਰਿਹਾ। ਉਸੇ ਸਮੇਂ ਚਾਂਦੀ 0.3 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 26.68 ਡਾਲਰ ਪ੍ਰਤੀ ਔਂਸ 'ਤੇ ਆ ਗਈ। ਇਸ ਹਫਤੇ ਦੇ ਅੰਤ ਵਿੱਚ ਅਮਰੀਕੀ ਫੈਡਰਲ ਰਿਜ਼ਰਵ ਦੇ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ ਵੀ ਨਿਵੇਸ਼ਕ ਸਾਵਧਾਨ ਸਨ। ਸੋਨੇ ਦੇ ਵਪਾਰੀ 15-16 ਸਤੰਬਰ ਨੂੰ ਹੋਣ ਵਾਲੀ ਅਮਰੀਕੀ ਕੇਂਦਰੀ ਬੈਂਕ ਦੀ ਦੋ ਦਿਨਾਂ ਨੀਤੀ ਬੈਠਕ ‘ਤੇ ਧਿਆਨ ਕੇਂਦਰਿਤ ਕਰਨਗੇ।

  ਹਾਲ ਹੀ ਦੇ ਸਮੇਂ ਵਿਚ ਕੁਝ ਹੱਦ ਤਕ ਗਿਰਾਵਟ ਵੇਖਣ ਦੇ ਬਾਅਦ ਵੀ, ਜੇ ਤੁਸੀਂ ਇਸ ਸਾਲ ਸੋਨੇ ਦੀ ਕੀਮਤ 'ਤੇ ਨਜ਼ਰ ਮਾਰੋ, ਤਾਂ ਇਹ ਹੁਣ ਤਕ ਲਗਭਗ 30 ਪ੍ਰਤੀਸ਼ਤ ਵਧਿਆ ਹੈ। ਭਵਿੱਖ ਦੇ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ ਤਕਰੀਬਨ 51,000 ਰੁਪਏ ਹੈ। ਹਾਲਾਂਕਿ, ਇਹ ਪਿਛਲੇ ਮਹੀਨੇ 56,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ।

  ਤੁਸੀਂ ਆਸਾਨੀ ਨਾਲ ਸੋਨੇ ਤੋਂ ਕਮਾਈ ਕਰ ਸਕਦੇ ਹੋ

  ਸਾਲ 2013 ਤੋਂ ਬਾਅਦ ਲੋਕਾਂ ਨੇ ਫਿਜੀਕਲ ਗੋਲਡ ਤੋਂ ਇਲਾਵਾ ਹੋਰ ਵਿਕਲਪਾਂ ਵਿੱਚ ਦਿਲਚਸਪੀ ਵਿਖਾਈ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਫਿਜੀਕਲ ਗੋਲਡ ਤੋਂ ਇਲਾਵਾ ਪੇਪਰ ਗੋਲਡ (Paper Gold)  ਵਿੱਚ ਨਿਵੇਸ਼ ਕਰਨ ਲਈ ਬਹੁਤ ਸਾਰੇ ਵਿਕਲਪ ਪ੍ਰਾਪਤ ਕਰ ਰਹੇ ਹਨ।

  ਇੰਨਾ ਹੀ ਨਹੀਂ, ਸੋਨੇ ਵਿਚ ਨਿਵੇਸ਼ ਕਰਨ ਤੋਂ ਇਲਾਵਾ ਆਮਦਨ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸੋਨੇ ਡਿਲੀਵਰੀ ਦਾ ਵਿਕਲਪ ਵੀ ਮਿਲ ਰਿਹਾ ਹੈ। ਨਿਵੇਸ਼ਕਾਂ ਤੋਂ ਇਲਾਵਾ ਆਮ ਲੋਕ ਵੀ ਪੇਟੀਐਮ ਗੋਲਡ, ਸੋਵਰਨ ਗੋਲਡ ਬਾਂਡ, ਗੋਲਡ ਈਟੀਐਫ ਵਰਗੇ ਨਿਵੇਸ਼ ਵਿਕਲਪਾਂ ਦਾ ਪੂਰਾ ਲਾਭ ਲੈ ਰਹੇ ਹਨ।
  Published by:Gurwinder Singh
  First published: