Gold Prices Today - ਦਿੱਲੀ, ਕੋਲਕਾਤਾ, ਚੇਨਈ ਅਤੇ ਮੁੰਬਈ ਵਿੱਚ ਵਧੀਆਂ ਸੋਨੇ ਦੀਆਂ ਕੀਮਤਾਂ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ 0.61 ਪ੍ਰਤੀਸ਼ਤ ਦੇ ਵਾਧੇ ਨਾਲ 1,841.50 ਡਾਲਰ ਪ੍ਰਤੀ ਆਉਂਨਸ (Ounce) ਰਹੀ। ਹਾਲਾਂਕਿ ਪਿਛਲੇ 30 ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ 0.46 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਜੋ ਕਿ 8.50 ਡਾਲਰ ਦੇ ਬਰਾਬਰ ਹੈ।

 • Share this:
  ਮੰਗਲਵਾਰ 9 ਫਰਵਰੀ ਨੂੰ ਸੋਨੇ ਅਤੇ ਚਾਂਦੀ ਦੀਆਂ ਦਰਾਂ 'ਚ ਮਾਮੂਲੀ ਵਾਧਾ ਹੋਇਆ ਹੈ। ਇੱਕ ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 1 ਰੁਪਏ ਦੇ ਵਾਧੇ ਤੋਂ ਬਾਅਦ 4,636 ਰੁਪਏ ਰਹੀ।  ਇਸੇ ਤਰ੍ਹਾਂ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 10 ਰੁਪਏ ਦੇ ਵਾਧੇ ਨਾਲ 46,360 ਰੁਪਏ ਰਹੀ। ਇਸੀ ਰੁਝਾਨ ਤੋਂ ਬਾਅਦ 24 ਕੈਰੇਟ ਸੋਨੇ ਦੀ ਦਰ/ਕੀਮਤ ਵੀ ਵੱਧ ਗਈ।

  ਗੁਡ ਰਿਟਰਨਸ ਦੇ ਅਨੁਸਾਰ, 10 ਰੁਪਏ ਦੇ ਵਾਧੇ ਨਾਲ 10 ਗ੍ਰਾਮ ਦੀ ਕੀਮਤ 47,360 ਰੁਪਏ ਰਹੀ। ਰੇਟਾਂ ਦੀ ਤੁਲਨਾ ਕਰਨ 'ਤੇ ਤੁਸੀਂ 22 ਕੈਰੇਟ ਅਤੇ 24 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ ਕਰੀਬ ਇੱਕ ਹਜ਼ਾਰ (1000) ਰੁਪਏ ਦਾ ਅੰਤਰ ਦੇਖ ਸਕਦੇ ਹੋ।

  ਦੇਸ਼ ਦੇ ਹਰ ਸ਼ਹਿਰ ਵਿੱਚ ਸੋਨੇ ਦੀਆਂ ਵੱਖਰੀਆਂ ਕੀਮਤਾਂ ਹਨ, ਇੱਥੇ ਜਾਣੋਂ -

  ਦਿੱਲੀ - ਰਾਸ਼ਟਰੀ ਰਾਜਧਾਨੀ 'ਚ 22 ਕੈਰੇਟ ਸੋਨੇ ਦੀ ਕੀਮਤ 46,190 ਰੁਪਏ ਪ੍ਰਤੀ 10 ਗ੍ਰਾਮ ਰਹੀ। ਜਦੋਂ ਕਿ 10 ਗ੍ਰਾਮ 24 ਕੈਰੇਟ ਸੋਨਾ ਖਰੀਦਣ ਲਈ ਤੁਹਾਨੂੰ 50,390 ਰੁਪਏ ਦੀ ਜ਼ਰੂਰਤ ਹੋਏਗੀ।

  ਚੇਨਈ - 22 ਕੈਰੇਟ ਦੇ ਸੋਨੇ ਲਈ ਤੁਹਾਨੂੰ ਪ੍ਰਤੀ 10 ਗ੍ਰਾਮ 44,650 ਰੁਪਏ ਅਦਾ ਕਰਨੇ ਪੈਣਗੇ ਜੱਦ ਕਿ 24 ਕੈਰੇਟ ਸੋਨੇ ਲਈ 48,710 ਰੁਪਏ।

  ਕੋਲਕਾਤਾ - ਸ਼ਹਿਰ ਵਿੱਚ 22 ਕੈਰੇਟ ਸੋਨੇ ਦੀ ਕੀਮਤ 46,750 ਰੁਪਏ ਹੈ ਜਦੋਂ ਕਿ 24 ਕੈਰੇਟ ਸੋਨੇ ਦਾ ਰੇਟ 49,450 ਰੁਪਏ ਹੈ।

  ਮੁੰਬਈ - ਮੁੰਬਈ ਵਿੱਚ 22 ਕੈਰੇਟ ਦੇ ਸੋਨੇ ਦੀ ਕੀਮਤ 46,360 ਰੁਪਏ ਹੈ ਅਤੇ 24 ਕੈਰੇਟ ਦੇ ਸੋਨੇ ਲਈ ਤੁਹਾਨੂੰ 47,360 ਰੁਪਏ ਅਦਾ ਕਰਨੇ ਪੈਣਗੇ।

  ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ -

  ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਦੀ ਕੀਮਤ 0.61 ਪ੍ਰਤੀਸ਼ਤ ਦੇ ਵਾਧੇ ਨਾਲ 1,841.50 ਡਾਲਰ ਪ੍ਰਤੀ ਆਉਂਨਸ (Ounce) ਰਹੀ। ਹਾਲਾਂਕਿ ਪਿਛਲੇ 30 ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ 0.46 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ ਜੋ ਕਿ 8.50 ਡਾਲਰ ਦੇ ਬਰਾਬਰ ਹੈ।

  ਚਾਂਦੀ ਦੀਆਂ ਕੀਮਤਾਂ -

  ਚਾਂਦੀ ਦੇ ਗਹਿਣਿਆਂ ਨੂੰ ਖਰੀਦਣ ਲਈ ਤੁਹਾਨੂੰ ਪ੍ਰਤੀ 10 ਗ੍ਰਾਮ 702 ਰੁਪਏ ਅਦਾ ਕਰਨੇ ਪੈਣਗੇ ਕਿਉਂਕਿ ਮੰਗਲਵਾਰ ਨੂੰ ਇਸ ਦੀਆਂ ਕੀਮਤਾਂ ਵਿੱਚ 10 ਰੁਪਏ ਦਾ ਇਜ਼ਾਫ਼ਾ ਹੋਇਆ ਹੈ।

  ਮੈਟ੍ਰੋ ਸ਼ਹਿਰਾਂ ਵਿੱਚ ਚਾਂਦੀ ਦੀਆਂ ਦਰਾਂ -

  ਇੱਕ ਕਿੱਲੋਗ੍ਰਾਮ ਚਾਂਦੀ ਖਰੀਦਣ ਲਈ ਤੁਹਾਨੂੰ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਮੈਟ੍ਰੋ ਸ਼ਹਿਰਾਂ ਵਿੱਚ 70,200 ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਚੇਨਈ ਅਤੇ ਹੈਦਰਾਬਾਦ ਵਿੱਚ ਇੱਕ ਕਿੱਲੋ ਚਾਂਦੀ ਲਈ ਤੁਹਾਨੂੰ 73,600 ਰੁਪਏ ਦੀ ਲੋੜ ਹੈ। ਇਸ ਧਾਤੂ ਦੀਆਂ ਦਰਾਂ ਚੇਨਈ ਅਤੇ ਹੈਦਰਾਬਾਦ ਵਿੱਚ ਦਿੱਲੀ, ਮੁੰਬਈ ਅਤੇ ਕੋਲਕਾਤਾ ਦੇ ਮੁਕਾਬਲੇ ਵਧੇਰੇ ਹਨ।
  Published by:Anuradha Shukla
  First published: