HOME » NEWS » Life

ਸੋਨੇ ਦੀ ਸ਼ੁੱਧਤਾ ਦੀ ਪਛਾਣ ਹੁਣ ਇਸ ਤਰ੍ਹਾਂ ਕਰੋ, ਧੋਖੇ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ...

News18 Punjabi | News18 Punjab
Updated: September 6, 2020, 11:10 AM IST
share image
ਸੋਨੇ ਦੀ ਸ਼ੁੱਧਤਾ ਦੀ ਪਛਾਣ ਹੁਣ ਇਸ ਤਰ੍ਹਾਂ ਕਰੋ, ਧੋਖੇ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ...
ਸੋਨੇ ਦੀ ਸ਼ੁੱਧਤਾ ਦੀ ਪਛਾਣ ਹੁਣ ਇਸ ਤਰ੍ਹਾਂ ਕਰੋ, ਧੋਖੇ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ...

ਸੋਨੇ ਦੀ ਆਨਲਾਈਨ ਖ਼ਰੀਦਦਾਰੀ (Gold Purchase Online) ਵਿੱਚ ਗਾਹਕਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਸਾਮਾਨ ਉਹ ਖ਼ਰੀਦ ਰਹੇ ਹਨ, ਉਹ ਨਕਲੀ ਤਾਂ ਨਹੀਂ ਹੈ। ਗਾਹਕ ਸਾਮਾਨ ਦੀ ਪ੍ਰਾਮਣਿਕਤਾ ਦੀ ਹੁਣ ਇਸ ਤਰ੍ਹਾਂ ਜਾਂਚ ਕਰ ਸਕਦੇ ਹਨ।

  • Share this:
  • Facebook share img
  • Twitter share img
  • Linkedin share img
ਭਾਰਤ ਵਿਚ ਤਿਉਹਾਰਾਂ ਦਾ ਸੀਜ਼ਨ (Festive Season) ਸ਼ੁਰੂ ਹੋ ਗਿਆ ਹੈ। ਕੋਰੋਨਾ ਮਹਾਮਾਰੀ (Coronavirus Epidemic) ਦੇ ਦੌਰਾਨ ਜ਼ਿਆਦਾਤਰ ਲੋਕ ਬਾਜ਼ਾਰ ਅਤੇ ਭੀੜ ਭਾੜ ਵਾਲੀਆ ਜਗ੍ਹਾਵਾਂ ਉੱਤੇ ਜਾਣ ਤੋਂ ਪਰਹੇਜ਼ ਕਰਦੇ ਹਨ।

ਅਜਿਹੇ ਵਿੱਚ ਗਾਹਕ ਆਨਲਾਈਨ ਖ਼ਰੀਦਦਾਰੀ (Online Shopping) ਕਰਦੇ ਹਨ। ਆਨਲਾਈਨ ਖ਼ਰੀਦਦਾਰੀ ਵਿੱਚ ਗਾਹਕਾਂ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੋ ਸਾਮਾਨ ਉਹ ਖ਼ਰੀਦ ਰਹੇ ਹੈ, ਉਹ ਨਕਲੀ ਤਾਂ ਨਹੀਂ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਹੀ ਭਾਰਤ ਸਰਕਾਰ ਨੇ ਸੋਨੇ ਦੇ ਗਹਿਣੇ ਖ਼ਰੀਦਣ ਵਾਲੇ ਗਾਹਕਾਂ ਲਈ ਇੱਕ ਐਪ ਲਾਂਚ ਕੀਤਾ ਸੀ। ਗਾਹਕ ਇਸ ਐਪ ਦੇ ਜਰੀਏ ਸੋਨੇ ਦੀ ਸ਼ੁੱਧਤਾ (Gold Purity)  ਦਾ ਪਤਾ ਘਰ ਬੈਠੇ ਲਗਾ ਸਕਦੇ ਹਨ।

BIS App ਦੇ ਜਰੀਏ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰੋ...
ਗਾਹਕ ਹੁਣ ਬੀਆਈਐਸ ਐਪ ਦੇ ਜਰੀਏ ਸਾਮਾਨ ਦੀ ਜਾਂਚ ਕਰ ਸਕਣਗੇ। ਸਾਮਾਨ ਨਾਲ ਜੁੜੀ ਕੋਈ ਵੀ ਸ਼ਿਕਾਇਤ, ਲਾਇਸੈਂਸ , ਰਜਿਸਟਰੇਸ਼ਨ ਅਤੇ ਹਾਲ ਮਾਰਕ ਦੀ ਸਚਾਈ ਦੀ ਜਾਂਚ ਹੁਣ ਬੀਆਈਐਸ ਐਪ (BIS App) ਦੇ ਜਰੀਏ ਕੀਤੀ ਜਾਵੇਗੀ।

ਇਸ ਐਪ ਵਿੱਚ ਜੇਕਰ ਸਾਮਾਨ ਦਾ ਲਾਇਸੈਂਸ , ਰਜਿਸਟਰੇਸ਼ਨ ਅਤੇ ਹਾਲ ਮਾਰਕ ਨੰਬਰ ਗ਼ਲਤ ਪਾਇਆ ਜਾਂਦਾ ਹੈ ਤਾਂ ਗਾਹਕ ਇਸ ਦੀ ਸ਼ਿਕਾਇਤ ਵੀ ਤੁਰੰਤ ਕਰ ਸਕਦਾ ਹੈ। ਇਸ ਐਪ ਦੇ ਜਰੀਏ ਤੁਰੰਤ ਹੀ ਗਾਹਕ ਨੂੰ ਸ਼ਿਕਾਇਤ ਦਰਜ ਕਰਨ ਦੀ ਜਾਣਕਾਰੀ ਮਿਲ ਜਾਵੇਗੀ।

ਇਸ ਐਪ ਨੂੰ ਤੁਸੀਂ ਆਪਣੇ Android ਫ਼ੋਨ ਦੇ Google Play Store ਤੋਂ ਡਾਊਨਲੋਡ ਕਰ ਸਕਦੇ ਹਨ।ਡਾਊਨਲੋਡ ਹੋ ਜਾਣ ਤੋਂ ਬਾਅਦ , ਬੀਆਈਐਸ - ਕੇਅਰ ਐਪ ਖੋਲ੍ਹੋ। ਆਪਣਾ ਨਾਮ, ਮੋਬਾਈਲ ਨੰਬਰ ਅਤੇ ਈਮੇਲ ਆਈ ਡੀ ਵੀ ਦਰਜ ਕਰੋ।

ਓਟੀਪੀ ਦੇ ਮਾਧਿਅਮ ਨਾਲ ਤੁਹਾਡਾ ਨੰਬਰ ਅਤੇ ਈਮੇਲ ਆਈਡੀ ਨੂੰ ਤਸਦੀਕ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਸੀਂ ਸਾਮਾਨ ਦੀ ਜਾਣਕਾਰੀ ਐਪ ਵਿਚ ਪਾ ਕੇ ਉਸ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹਨ। ਜਦੋਂ ਤੁਸੀਂ ਸੋਨਾ ਖ਼ਰੀਦਦੇ ਹੋ, ਉਸ ਦੀ ਬੇਸਿਕ ਜਾਣਕਾਰੀ ਐਪ ਵਿਚ ਭਰੋ ਤਾਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
Published by: Gurwinder Singh
First published: September 6, 2020, 11:10 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading