Gold Rates Today: ਅੱਜ ਸ਼ੁਰੂਆਤੀ ਕਾਰੋਬਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਸਥਿਰ ਰਹੀਆਂ। ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਿਆਦਾ ਬਦਲਾਅ ਨਹੀਂ ਦੇਖਿਆ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਸੋਨੇ ਦੀ ਕੀਮਤ 'ਚ ਸਵੇਰੇ 0.31 ਫੀਸਦੀ ਦੇ ਨਾਲ ਵਾਧਾ ਦੇਖਿਆ ਗਿਆ। ਉੱਥੇ ਹੀ, ਵਾਇਦਾ ਬਾਜ਼ਾਰ 'ਚ ਅੱਜ ਚਾਂਦੀ ਦੀ ਕੀਮਤ 'ਚ 0.15 ਫੀਸਦੀ ਦਾ ਮਾਮੂਲੀ ਵਾਧਾ ਦੇਖਿਆ ਗਿਆ। ਗਲੋਬਲ ਬਾਜ਼ਾਰ 'ਚ ਸੋਨੇ-ਚਾਂਦੀ 'ਚ ਮਜ਼ਬੂਤੀ ਹੈ।
ਸ਼ੁੱਕਰਵਾਰ 2 ਦਸੰਬਰ ਨੂੰ ਮਲਟੀਕਮੋਡਿਟੀ ਐਕਸਚੇਂਜ 'ਤੇ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 99 ਰੁਪਏ ਵਧ ਕੇ 53,337 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਵਾਇਦਾ ਬਾਜ਼ਾਰ 'ਚ ਵੀ ਇਸ ਪੱਧਰ 'ਤੇ ਕਾਰੋਬਾਰ ਸ਼ੁਰੂ ਹੋਇਆ ਸੀ। ਦੂਜੇ ਪਾਸੇ ਚਾਂਦੀ ਦੀ ਕੀਮਤ ਵੀ ਅੱਜ 100 ਰੁਪਏ ਵਧ ਕੇ 64,005 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਗਲੋਬਲ ਬਾਜ਼ਾਰ 'ਚ ਡਿੱਗੀਆਂ ਕੀਮਤਾਂ
ਅੱਜ ਗਲੋਬਲ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਦਬਾਅ ਦਿਖਾਈ ਦੇ ਰਿਹਾ ਹੈ ਅਤੇ ਦੋਵਾਂ ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਜਿੱਥੇ ਸੋਨੇ ਦਾ ਰੇਟ ਕੱਲ੍ਹ ਦੀ ਬੰਦ ਕੀਮਤ ਭਾਵ 1,797.13 ਡਾਲਰ ਪ੍ਰਤੀ ਔਂਸ ਤੋਂ 0.29 ਫੀਸਦੀ ਹੇਠਾਂ ਚੱਲ ਰਿਹਾ ਹੈ, ਉਥੇ ਚਾਂਦੀ ਦਾ ਰੇਟ ਕੱਲ੍ਹ ਦੀ ਬੰਦ ਕੀਮਤ ਤੋਂ 0.49 ਫੀਸਦੀ ਹੇਠਾਂ ਭਾਵ 22.59 ਡਾਲਰ ਪ੍ਰਤੀ ਔਂਸ ਹੈ।
ਸੋਨਾ ਹਾਲੇ ਵੀ ਰਿਕਾਰਡ ਉਚਾਈ ਤੋਂ ਸਸਤਾ ਹੈ
ਭਾਰਤ 'ਚ ਪਿਛਲੇ ਮਹੀਨੇ ਨਵੰਬਰ 'ਚ ਸੋਨੇ ਦੀ ਕੀਮਤ 'ਚ ਕਰੀਬ 5 ਫੀਸਦੀ ਭਾਵ 2500 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਸੀ। ਪਰ ਹੁਣ ਵੀ ਸੋਨਾ ਰਿਕਾਰਡ ਪੱਧਰ ਤੋਂ 3000 ਰੁਪਏ ਸਸਤਾ ਹੋ ਰਿਹਾ ਹੈ। ਅਗਸਤ 2020 ਵਿੱਚ, ਸੋਨੇ ਦੀ ਕੀਮਤ 56,200 ਰੁਪਏ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਸੀ।
ਮਨੀਕੰਟਰੋਲ ਦੀ ਰਿਪੋਰਟ ਦੇ ਅਨੁਸਾਰ, ਐਕਸਿਸ ਸਕਿਓਰਿਟੀਜ਼ ਦੇ ਦੇਵਿਆ ਗਗਲਾਨੀ ਦਾ ਕਹਿਣਾ ਹੈ ਕਿ ਮੌਜੂਦਾ ਆਰਥਿਕ ਦ੍ਰਿਸ਼ ਅਤੇ ਭੂ-ਰਾਜਨੀਤਿਕ ਤਣਾਅ ਸਰਾਫਾ ਕੀਮਤਾਂ ਨੂੰ ਸਮਰਥਨ ਦੇ ਸਕਦੇ ਹਨ। ਤਕਨੀਕੀ ਮੋਰਚੇ 'ਤੇ, 52500-52400 ਰੁਪਏ ਸੋਨੇ ਲਈ ਚੰਗਾ ਸਮਰਥਨ ਖੇਤਰ ਹੈ। ਇਸ ਹਫਤੇ ਕੀਮਤ 52,500 ਰੁਪਏ ਅਤੇ 53,200 ਰੁਪਏ ਦੇ ਵਿਚਕਾਰ ਵਪਾਰ ਕਰ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold price, Gold price today, Silver Price