ਨਵੀਂ ਦਿੱਲੀ: ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਅਤੇ ਚਾਂਦੀ ਦੀਆਂ ਫਿਊਚਰਜ਼ ਕੀਮਤਾਂ ਅਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਸਪਾਟ ਰੇਟ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। MCX 'ਤੇ ਸੋਨੇ ਦੀ ਫਿਊਚਰਜ਼ ਕੀਮਤ ਅੱਜ ਸਵੇਰੇ 9.10 ਵਜੇ 108 ਰੁਪਏ ਜਾਂ 0.20 ਫੀਸਦੀ ਵਧ ਕੇ 53868 ਰੁਪਏ ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਹੀ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 226 ਰੁਪਏ ਜਾਂ 0.35 ਫੀਸਦੀ ਵਧ ਕੇ 65640 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਇੰਟਰਨੈਸ਼ਨਲ ਬਾਜ਼ਾਰ 'ਚ ਸੋਨੇ ਦੀ ਕੀਮਤ 0.40 ਡਾਲਰ ਜਾਂ 0.02 ਫੀਸਦੀ ਵਧ ਕੇ 1771.60 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ। ਚਾਂਦੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ 'ਚ 0.05 ਡਾਲਰ ਦਾ ਬਹੁਤ ਮਾਮੂਲੀ ਵਾਧਾ ਹੈ ਅਤੇ ਇਹ 22.23 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ।
22 ਕੈਰੇਟ ਸੋਨੇ ਦੀ ਕੀਮਤ
ਚੰਡੀਗੜ੍ਹ 'ਚ ਵੀ ਸੋਨੇ ਦੀ ਕੀਮਤ 'ਚ ਵਾਧਾ ਹੋਇਆ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 4,965 ਰੁਪਏ 'ਤੇ ਚੱਲ ਰਿਹਾ ਹੈ। ਕੱਲ 4,945 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 39,720 ਰੁਪਏ ਹੈ। ਜੋ ਕੱਲ 39,560 ਰੁਪਏ ਸੀ।
24 ਕੈਰੇਟ ਸੋਨੇ ਦੀ ਕੀਮਤ
ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,415 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,393 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 43,320 ਰੁਪਏ ਹੈ। ਜੋ ਕੀ ਕੱਲ੍ਹ 43,144 ਰੁਪਏ ਸੀ।
ਚਾਂਦੀ ਦੇ ਰੇਟ
ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ 'ਚ ਚਾਂਦੀ ਦੀਆਂ ਕੀਮਤਾਂ 'ਚ ਕਮੀ ਆਈ ਹੈ। ਭਾਰਤੀ ਬਾਜ਼ਾਰ 'ਚ 1 ਗ੍ਰਾਮ ਚਾਂਦੀ ਦੀ ਕੀਮਤ 65.50 ਰੁਪਏ ਹੈ। ਜੋ ਕਿ ਕੱਲ੍ਹ 66 ਰੁਪਏ ਹੀ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 655 ਰੁਪਏ 'ਤੇ ਚੱਲ ਰਹੀ ਹੈ।
ਸੋਨਾ ਹੋ ਸਕਦਾ ਹੈ ਸਸਤਾ
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੁਨੀਆ ਵਿੱਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਵਿਸ਼ਵ ਗੋਲਡ ਕਾਉਂਸਿਲ ਮੁਤਾਬਕ ਜੁਲਾਈ-ਸਤੰਬਰ ਦਰਮਿਆਨ ਸੋਨੇ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 23 ਫੀਸਦੀ ਘੱਟ ਗਈ ਹੈ। ਵਿੱਤ ਮੰਤਰਾਲਾ ਸੋਨੇ 'ਤੇ ਦਰਾਮਦ ਟੈਕਸ 12.5 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ 'ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਵਿੱਤ ਮੰਤਰਾਲੇ ਜਾਂ ਵਣਜ ਮੰਤਰਾਲੇ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਮੁੰਬਈ ਕਾਰੋਬਾਰੀ ਸਮੂਹ ਦੇ ਪ੍ਰਧਾਨ ਆਸ਼ੀਸ਼ ਪੇਠੇ ਨੇ 4-6 ਫੀਸਦੀ ਦਰਾਮਦ ਡਿਊਟੀ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਚ ਦਰਾਮਦ ਟੈਕਸ ਕਾਰਨ ਮਾਲ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖਲ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Gold, Gold price, Gold price rises, Gold price today, Silver, Silver Price