Home /News /lifestyle /

Gold-Silver Price Today: ਸੋਨੇ ‘ਤੇ ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਜਾਣੋ ਪੰਜਾਬ ‘ਚ ਤਾਜ਼ਾ ਰੇਟ

Gold-Silver Price Today: ਸੋਨੇ ‘ਤੇ ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਜਾਣੋ ਪੰਜਾਬ ‘ਚ ਤਾਜ਼ਾ ਰੇਟ

Gold-Silver Price Today

Gold-Silver Price Today

Gold-Silver Price Today: ਚੰਡੀਗੜ੍ਹ 'ਚ ਸੋਨੇ ਦੀ ਕੀਮਤ 'ਚ ਵਾਧਾ ਹੋਇਆ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 5,285 ਰੁਪਏ 'ਤੇ ਚੱਲ ਰਿਹਾ ਹੈ। ਕੱਲ 5,250 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 42,280 ਰੁਪਏ ਹੈ। ਜੋ ਕੱਲ੍ਹ 42,000 ਰੁਪਏ ਸੀ।

  • Share this:

Gold-Silver Price Today:  ਜੇ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਅੱਜ ਸੋਨੇ ਦੀਆ ਕੀਮਤਾਂ 'ਚ ਉਛਾਲ ਆਇਆ ਹੈ। ਇਸਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦਰਜ ਕੀਤੀ ਗਈ ਹੈ। ਅੱਜ ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 52,700 ਹੈ। ਜਦੋਂ ਕਿ ਕੱਲ੍ਹ ਇਸ ਦੀ ਕੀਮਤ 52,350 ਰੁਪਏ ਸੀ। ਦੂਜੀ ਤਰਫ ਚਾਂਦੀ ਦੀ ਕੀਮਤ 'ਚ ਵੀ ਤੇਜ਼ੀ ਆਈ ਹੈ। ਚਾਂਦੀ ਦੀ ਕੀਮਤ 72,500 ਪ੍ਰਤੀ 1 ਕਿਲੋਗ੍ਰਾਮ ਹੈ। ਜੋ ਕੱਲ੍ਹ 72,300 ਰੁਪਏ ਸੀ।

22 ਕੈਰੇਟ ਸੋਨੇ ਦੀ ਕੀਮਤ

ਚੰਡੀਗੜ੍ਹ 'ਚ ਵੀ ਸੋਨੇ ਦੀ ਕੀਮਤ 'ਚ ਵਾਧਾ ਹੋਇਆ ਹੈ। ਅੱਜ 1 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 5,285 ਰੁਪਏ 'ਤੇ ਚੱਲ ਰਿਹਾ ਹੈ। ਕੱਲ 5,250 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 42,280 ਰੁਪਏ ਹੈ। ਜੋ ਕੱਲ੍ਹ 42,000 ਰੁਪਏ ਸੀ।

24 ਕੈਰੇਟ ਸੋਨੇ ਦੀ ਕੀਮਤ

ਅੱਜ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,765 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 5,727 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 46,120 ਰੁਪਏ ਹੈ। ਜੋ ਕੀ ਕੱਲ੍ਹ 45,816 ਰੁਪਏ ਸੀ।

ਚਾਂਦੀ ਦੇ ਰੇਟ

ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ 'ਚ ਚਾਂਦੀ ਦੀਆਂ ਕੀਮਤਾਂ 'ਤੇ ਵੀ ਤੇਜ਼ੀ ਆਈ ਹੈ। ਭਾਰਤੀ ਬਾਜ਼ਾਰ 'ਚ 1 ਗ੍ਰਾਮ ਚਾਂਦੀ ਦੀ ਕੀਮਤ 72.50 ਰੁਪਏ ਹੈ। ਜੋ ਕਿ ਕੱਲ੍ਹ 72.30 ਰੁਪਏ ਸੀ। ਇਸਦੇ ਨਾਲ ਹੀ 10 ਗ੍ਰਾਮ ਚਾਂਦੀ ਦੀ ਕੀਮਤ 725 ਰੁਪਏ 'ਤੇ ਚੱਲ ਰਹੀ ਹੈ।

ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ

ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

Published by:Drishti Gupta
First published:

Tags: Business, Gold, Gold price, Gold price rises, Gold price today, Silver, Silver Price