Home /News /lifestyle /

Gold Silver Price Today: ਸੋਨੇ ‘ਤੇ ਚਾਂਦੀ ਦੀ ਕੀਮਤ ‘ਚ ਹੋ ਰਹੀ ਹੈ ਗਿਰਾਵਟ, ਜਾਣੋ ਪੰਜਾਬ ‘ਚ ਨਵੇਂ ਰੇਟ

Gold Silver Price Today: ਸੋਨੇ ‘ਤੇ ਚਾਂਦੀ ਦੀ ਕੀਮਤ ‘ਚ ਹੋ ਰਹੀ ਹੈ ਗਿਰਾਵਟ, ਜਾਣੋ ਪੰਜਾਬ ‘ਚ ਨਵੇਂ ਰੇਟ

ਸੋਨੇ ‘ਤੇ ਚਾਂਦੀ ਦੀ ਕੀਮਤ ‘ਚ ਹੋ ਰਹੀ ਹੈ ਗਿਰਾਵਟ

ਸੋਨੇ ‘ਤੇ ਚਾਂਦੀ ਦੀ ਕੀਮਤ ‘ਚ ਹੋ ਰਹੀ ਹੈ ਗਿਰਾਵਟ

Gold Silver Rate Today: ਮੰਗਲਵਾਰ ਨੂੰ ਵਾਇਦਾ ਬਾਜ਼ਾਰ 'ਚ ਵੀ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਅੱਜ ਚਾਂਦੀ ਦੀ ਕੀਮਤ 'ਚ 400 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਵੀ 69 ਹਜ਼ਾਰ ਤੋਂ ਹੇਠਾਂ ਕਾਰੋਬਾਰ ਕਰ ਰਹੀ ਹੈ।

  • Share this:

Gold- Silver Rates today: ਸੋਨੇ 'ਤੇ ਚਾਂਦੀ ਦੀਆਂ ਕੀਮਤਾਂ 'ਚ ਲਗਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਰਿਕਾਰਡ ਕੀਮਤ ਵੱਲ ਵਧਦੇ ਸੋਨੇ ਦੇ ਪੈਰ ਅੱਜ ਰੁਕ ਗਏ ਅਤੇ ਦਹਿਲੀਜ਼ 'ਤੇ ਪਹੁੰਚ ਕੇ ਇਕ ਕਦਮ ਪਿੱਛੇ ਹਟ ਗਏ। ਪਿਛਲੇ ਕਾਰੋਬਾਰੀ ਸੈਸ਼ਨ 'ਚ 56 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਨ ਵਾਲਾ ਸੋਨਾ ਅੱਜ 56 ਹਜ਼ਾਰ ਤੋਂ ਹੇਠਾਂ ਵਾਪਸ ਆ ਗਿਆ। ਮੰਗਲਵਾਰ ਨੂੰ ਵਾਇਦਾ ਬਾਜ਼ਾਰ 'ਚ ਵੀ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਅੱਜ ਚਾਂਦੀ ਦੀ ਕੀਮਤ 'ਚ 400 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਵੀ 69 ਹਜ਼ਾਰ ਤੋਂ ਹੇਠਾਂ ਕਾਰੋਬਾਰ ਕਰ ਰਹੀ ਹੈ।

ਮਲਟੀਕਮੋਡਿਟੀ ਐਕਸਚੇਂਜ (MCX) 'ਤੇ ਮੰਗਲਵਾਰ ਨੂੰ ਸਵੇਰੇ 10 ਵਜੇ 24 ਕੈਰੇਟ ਸੋਨੇ ਦੀ ਫਿਊਚਰ ਕੀਮਤ 2 ਰੁਪਏ ਦੀ ਮਾਮੂਲੀ ਗਿਰਾਵਟ ਨਾਲ 55,862 'ਤੇ ਕਾਰੋਬਾਰ ਕਰ ਰਹੀ ਸੀ। ਇਸ ਤੋਂ ਪਹਿਲਾਂ ਸੋਨੇ ਦਾ ਕਾਰੋਬਾਰ 55,920 ਰੁਪਏ ਦੇ ਪੱਧਰ 'ਤੇ ਖੁੱਲ੍ਹ ਕੇ ਸ਼ੁਰੂ ਹੋਇਆ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨੇ ਦੀ ਕੀਮਤ 'ਚ ਵੱਡਾ ਉਛਾਲ ਆਇਆ ਸੀ ਅਤੇ ਇਹ ਰਿਕਾਰਡ 56,200 ਤੋਂ ਉਪਰ ਜਾਂਦਾ ਦੇਖਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਵਿਕਰੀ ਬੰਦ ਹੋਈ ਅਤੇ ਸੋਨੇ ਦੇ ਰੇਟ ਹੇਠਾਂ ਆ ਗਏ।

22 ਕੈਰੇਟ ਸੋਨੇ ਦੀ ਕੀਮਤ

ਚੰਡੀਗੜ੍ਹ 'ਚ ਵੀ ਸੋਨੇ ਦੀ ਕੀਮਤ 'ਚ ਘਾਟਾ ਹੋਇਆ ਹੈ। ਅੱਜ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 51,600 ਰੁਪਏ 'ਤੇ ਚੱਲ ਰਿਹਾ ਹੈ। ਕੱਲ 51,750 ਰੁਪਏ ਸੀ। 8 ਗ੍ਰਾਮ ਸੋਨੇ ਦੀ ਕੀਮਤ 41,280 ਰੁਪਏ ਹੈ। ਜੋ ਕੱਲ੍ਹ 41,400 ਰੁਪਏ ਸੀ।

24 ਕੈਰੇਟ ਸੋਨੇ ਦੀ ਕੀਮਤ

ਅੱਜ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 56,290 ਰੁਪਏ 'ਤੇ ਚੱਲ ਰਹੀ ਹੈ। ਇਕ ਦਿਨ ਪਹਿਲਾਂ ਇਸਦੀ ਕੀਮਤ 56,440 ਰੁਪਏ ਸੀ। ਇਸਦੇ ਨਾਲ ਹੀ 8 ਗ੍ਰਾਮ ਸੋਨੇ ਦੀ ਕੀਮਤ 45,032 ਰੁਪਏ ਹੈ। ਜੋ ਕੀ ਕੱਲ੍ਹ 45,152 ਰੁਪਏ ਸੀ।

ਚਾਂਦੀ ਦੇ ਰੇਟ

ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ 'ਚ ਚਾਂਦੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਰਤੀ ਬਾਜ਼ਾਰ 'ਚ 10 ਗ੍ਰਾਮ ਚਾਂਦੀ ਦੀ ਕੀਮਤ 718 ਰੁਪਏ ਹੈ। ਜੋ ਕਿ ਕੱਲ੍ਹ 718 ਰੁਪਏ ਸੀ।

ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ

ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।

Published by:Tanya Chaudhary
First published:

Tags: Gold, Gold price today, Silver, Silver Price