Gold Rates Today: ਭਾਰਤ ਵਿੱਚ ਸੋਨਾ ਖਰੀਦਣ ਦਾ ਬਹੁਤ ਰੁਝਾਨ ਹੈ, ਵਿਆਹ, ਤਿਉਹਾਰ ਜਾਂ ਕੋਈ ਵੀ ਸਮਾਰੋਹ ਸੋਨਾ ਖਰੀਦੇ ਬਿਨਾਂ ਅਧੂਰਾ ਲੱਗਦਾ ਹੈ। ਜਿਸ ਕਾਰਨ ਸੋਨੇ ਦੀ ਮੰਗ ਵੀ ਕਦੇ ਘੱਟ ਨਹੀਂ ਹੁੰਦੀ। ਦੂਜੇ ਪਾਸੇ ਸੋਨੇ ਦੀ ਸਪਲਾਈ ਸੀਮਤ ਹੈ। ਇਸੇ ਲਈ ਜਦੋਂ ਲੋਕ ਜ਼ਿਆਦਾ ਸੋਨਾ ਖਰੀਦਦੇ ਹਨ ਤਾਂ ਇਸ ਦੀ ਕੀਮਤ ਵੀ ਵਧ ਜਾਂਦੀ ਹੈ। ਭਾਰਤੀ ਵਾਇਦਾ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ ਅੱਜ ਫਿਰ ਤੋਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ।
ਪਿਛਲੇ ਦਿਨਾਂ 'ਚ ਸੋਨਾ-ਚਾਂਦੀ ਦੇ ਭਾਅ ਸਸਤੇ ਸਨ, ਪਰ ਹੁਣ ਫਿਰ ਤੋਂ ਇਨ੍ਹਾਂ 'ਚ ਤੇਜ਼ੀ ਦਿਖਾਈ ਦੇ ਰਹੀ ਹੈ, ਰੇਟ ਰੇਲਗੱਡੀ ਵਾਂਗ ਲਗਾਤਾਰ ਚੱਲ ਰਹੇ ਹਨ, ਅੱਜ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਅੱਜ ਸੋਨੇ ਦੀਆਂ ਕੀਮਤਾਂ ਅਤੇ ਚਾਂਦੀ ਮਹਿੰਗੀ ਹੋ ਰਹੀ ਹੈ ਆਓ ਜਾਣਦੇ ਹਾਂ ਅੱਜ ਦੇ ਤਾਜ਼ਾ ਰੇਟ।
ਸੋਨਾ-ਚਾਂਦੀ ਦੇ ਤਾਜ਼ਾ ਰੇਟ
ਅੱਜ ਸੋਨਾ-ਚਾਂਦੀ ਦੇ ਰੇਟ ਫਿਰ ਤੋਂ ਉੱਪਰ ਵੱਲ ਜਾਂਦੇ ਨਜ਼ਰ ਆ ਰਹੇ ਹਨ, ਅੱਜ ਸੋਨਾ ਫਿਰ ਮਹਿੰਗਾ ਹੋ ਗਿਆ ਹੈ ਅਤੇ ਚਾਂਦੀ ਦੇ ਰੇਟ ਵਿੱਚ ਵੀ ਵਾਧਾ ਹੋਇਆ ਹੈ, ਰੇਟ ਬਹੁਤ ਮਹਿੰਗੇ ਹੁੰਦੇ ਜਾ ਰਹੇ ਹਨ। ਆਓ ਜਾਣਦੇ ਹਾਂ ਅੱਜ ਸੋਨੇ-ਚਾਂਦੀ ਦੀ ਕੀਮਤ ਕਿੰਨੀ ਹੈ। 22 ਕੈਰੇਟ ਸੋਨੇ ਦੀ ਮੌਜੂਦਾ ਕੀਮਤ 52,500 ਰੁਪਏ ਪ੍ਰਤੀ 10 ਗ੍ਰਾਮ ਹੈ। ਪਿਛਲੇ ਦਿਨ ਦੀ ਕੀਮਤ 52,150 ਰੁਪਏ ਤੋਂ ਘੱਟ ਸੀ। ਇਸ ਸਮੇਂ ਚਾਂਦੀ ਦੀ ਕੀਮਤ ਅੱਜ 72,300 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਕੱਲ੍ਹ ਚਾਂਦੀ ਦੇ ਭਾਅ ਥੋੜ੍ਹੇ ਹੇਠਾਂ ਸਨ, ਜਿਸ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ।
ਚੰਡੀਗੜ੍ਹ 'ਚ ਸੋਨੇ ਦੇ ਤਾਜ਼ਾ ਰੇਟ
ਜਾਣਕਾਰੀ ਲਈ ਦੱਸ ਦੇਈਏ ਕਿ ਚੰਡੀਗੜ੍ਹ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤੀ ਬਾਜ਼ਾਰ 'ਚ 10 ਗ੍ਰਾਮ ਸੋਨੇ ਦੀ ਕੀਮਤ 52,250 ਰੁਪਏ ਹੈ।
ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਸਟੈਂਡਰਡਾਈਜ਼ੇਸ਼ਨ ਦੁਆਰਾ ਹਾਲਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਰੁਪਏ। ਜ਼ਿਆਦਾਤਰ ਸੋਨਾ 22 ਕੈਰੇਟ 'ਚ ਵਿਕਦਾ ਹੈ, ਜਦਕਿ ਕੁਝ ਲੋਕ 18 ਕੈਰੇਟ ਦਾ ਵੀ ਇਸਤੇਮਾਲ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੈ, ਅਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold price, Gold price rises, Silver Price