Home /News /lifestyle /

Gold Silver Price Today: ਚਾਂਦੀ ਦੀਆਂ ਕੀਮਤਾਂ 'ਚ ਉਛਾਲ, ਸੋਨਾ ਸਸਤਾ, ਜਾਣੋ ਕੀ ਨੇ ਅੱਜ ਦੇ ਭਾਅ

Gold Silver Price Today: ਚਾਂਦੀ ਦੀਆਂ ਕੀਮਤਾਂ 'ਚ ਉਛਾਲ, ਸੋਨਾ ਸਸਤਾ, ਜਾਣੋ ਕੀ ਨੇ ਅੱਜ ਦੇ ਭਾਅ

ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ।

ਅੱਜ ਸੋਨੇ ਦਾ ਕਾਰੋਬਾਰ 50,207 ਰੁਪਏ ਤੋਂ ਸ਼ੁਰੂ ਹੋਇਆ। ਪਰ ਕੁਝ ਸਮੇਂ ਬਾਅਦ ਮੰਗ ਘਟਣ ਤੋਂ ਬਾਅਦ ਇਹ 50,007 ਰੁਪਏ ਹੋ ਗਈ।

Gold Silver Price Today: ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜਾਅ ਬਣਿਆ ਹੀ ਰਹਿੰਦਾ ਹੈ। ਹੁਣ ਵੀ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ ਹੈ ਪਰ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਸਰਾਫਾ ਬਾਜ਼ਾਰ ਵਿੱਚ ਪਿਛਲੇ ਕਾਰੋਬਾਰੀ ਦਿਨ ਦੀ ਤੁਲਨਾ ਵਿੱਚ, ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂ ਕਿ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਹੋਰ ਪੜ੍ਹੋ ...
  • Share this:

ਦਿੱਲੀ ਸਰਾਫਾ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨੇ ਦੀ ਕੀਮਤ ਵਿੱਚ 50 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਤਾਂ ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ 187 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਇਹ ਜਾਣਕਾੀ HDFC ਸਕਿਓਰਿਟੀਜ਼ ਵੱਲੋਂ ਦਿੱਤੀ ਗਈ ਹੈ। ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਮਵਾਰ ਨੂੰ ਸੋਨੇ ਦੀ ਕੀਮਤ 50 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਨਾਲ 51,483 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਵਿੱਚ ਸੋਨਾ 51,533 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਚਾਂਦੀ ਕਿੰਨੀ ਪਹੁੰਚੀ?

ਦਿੱਲੀ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 187 ਰੁਪਏ ਦੇ ਵਾਧੇ ਨਾਲ 66,827 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ ਵਿੱਚ ਚਾਂਦੀ 66,640 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਸੋਨੇ ਦੀ ਨਵੀਂ ਕੀਮਤ ਕਿਵੇਂ ਪਤਾ ਕਰੀਏ?

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਇਨ੍ਹਾਂ ਦਰਾਂ ਦਾ ਪਤਾ ਲਗਾ ਸਕਦੇ ਹੋ। ਇਸ ਲਈ, ਤੁਹਾਨੂੰ ਇਸ ਨੰਬਰ 8955664433 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕੋਗੇ।

ਸੋਨੇ ਦੀ ਸ਼ੁੱਧਤਾ ਦੀ ਇੰਝ ਕਰੋ ਜਾਂਚ

ਜੇਕਰ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਸਰਕਾਰ ਦੁਆਰਾ ਇੱਕ ਐਪ ਬਣਾਇਆ ਗਿਆ ਹੈ। 'ਬੀਆਈਐਸ ਕੇਅਰ ਐਪ' ਨਾਲ ਗਾਹਕ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਇਸ ਐਪ ਦੇ ਜ਼ਰੀਏ ਤੁਸੀਂ ਨਾ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ, ਬਲਕਿ ਤੁਸੀਂ ਇਸ ਨਾਲ ਜੁੜੀ ਕੋਈ ਸ਼ਿਕਾਇਤ ਵੀ ਕਰ ਸਕਦੇ ਹੋ। ਇਸ ਐਪ ਵਿੱਚ ਜੇਕਰ ਸਾਮਾਨ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ ਤਾਂ ਗਾਹਕ ਤੁਰੰਤ ਇਸ ਦੀ ਸ਼ਿਕਾਇਤ ਕਰ ਸਕਦਾ ਹੈ। ਇਸ ਐਪ ਰਾਹੀਂ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਨ ਦੀ ਜਾਣਕਾਰੀ ਵੀ ਮਿਲੇਗੀ।

ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ ਵਿੱਚ ਸੋਨੇ ਦੀ ਦਰਾਮਦ ਵਧ ਕੇ 45 ਅਰਬ ਡਾਲਰ ਹੋਈ

ਤੁਹਾਨੂੰ ਦੱਸ ਦੇਈਏ ਕਿ ਦੇਸ਼ ਦਾ ਸੋਨੇ ਦਾ ਆਯਾਤ ਵਿੱਤੀ ਸਾਲ ਦੇ ਪਹਿਲੇ 11 ਮਹੀਨਿਆਂ (ਅਪ੍ਰੈਲ-ਫਰਵਰੀ) ਵਿੱਚ 73 ਫੀਸਦੀ ਵਧ ਕੇ 45.1 ਅਰਬ ਡਾਲਰ ਹੋ ਗਿਆ ਹੈ। ਮੰਗ ਜ਼ਿਆਦਾ ਹੋਣ ਕਾਰਨ ਸੋਨੇ ਦੀ ਦਰਾਮਦ ਵਧੀ ਹੈ। ਇਸ ਨਾਲ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ ਸੋਨੇ ਦੀ ਦਰਾਮਦ 26.11 ਅਰਬ ਡਾਲਰ ਰਹੀ ਸੀ।

Published by:Rupinder Kaur Sabherwal
First published:

Tags: Gold, Gold price, Gold price rises, Gold price today, Silver, Silver Price