• Home
  • »
  • News
  • »
  • lifestyle
  • »
  • GOLD SILVER PRICES COME DOWN IN METRO CITIES ON FEBRUARY 11 CHECK RATES AS

Gold Price Today:  ਮੈਟਰੋ ਸ਼ਹਿਰਾਂ 'ਚ ਵਧੀਆਂ ਕੀਮਤਾਂ, ਚਾਂਦੀ 'ਚ ਗਿਰਾਵਟ ਦਰਜ

  • Share this:
    ਵੀਰਵਾਰ, 11 ਫਰਵਰੀ ਨੂੰ ਸੋਨੇ (Gold) ਦੀਆਂ ਕੀਮਤਾਂ ਵਿੱਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ, ਜਦਕਿ ਚਾਂਦੀ ਦੀ ਕੀਮਤ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। 12 ਰੁਪਏ ਵਾਧੇ ਦੇ ਨਾਲ, 1 ਗ੍ਰਾਮ 22 ਕੈਰੇਟ ਸੋਨੇ (22-carat-gold) ਦਾ ਮੁੱਲ 4,701 ਰੁਪਏ ਰਿਹਾ। ਇਸੇ ਤਰ੍ਹਾਂ, 120 ਰੁਪਏ ਦੇ ਵਾਧੇ ਨਾਲ 10 ਗ੍ਰਾਮ 22 ਕੈਰਟ-ਸੋਨੇ ਦੀ ਕੀਮਤ 47,010 ਰੁਪਏ ਰਹੀ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਵਿੱਚ ਵੀ ਉਛਾਲ ਆਇਆ, ਜਿਸਦੇ ਅਨੁਸਾਰ 24 ਕੈਰੇਟ (24-carat-gold) ਦੇ 10 ਗ੍ਰਾਮ ਸੋਨੇ ਦੀ ਕੀਮਤ 48,010 ਰਹੀ। 24 ਕੈਰੇਟ ਸੋਨੇ ਦੀ ਕੀਮਤ ਆਮ ਤੌਰ 'ਤੇ 22 ਕੈਰਟ ਦੀ ਦਰ ਨਾਲੋਂ 1000 ਰੁਪਏ ਜ਼ਿਆਦਾ ਹੁੰਦੀ ਹੈ।

    ਜਾਣੋ ਕਿਸ ਸ਼ਹਿਰ ਵਿੱਚ ਕੀ ਹਨ ਸੋਨੇ ਦੀਆਂ ਦਰਾਂ:
    ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 22 ਕੈਰਟ ਸੋਨੇ ਦੀ ਕੀਮਤ 46,900 ਰੁਪਏ ਪ੍ਰਤੀ 10 ਗ੍ਰਾਮ ਰਹੀ। ਜਦਕਿ 24 ਕੈਰਟ ਸੋਨਾ ਖਰੀਦਣ ਲਈ ਤੁਹਾਨੂੰ 51,160 ਰੁਪਏ ਦੀ ਦੇਣੇ ਪੈਣਗੇ।
    ਚੇਨਈ: 22 ਕੈਰਟ ਸੋਨੇ ਲਈ ਤੁਹਾਨੂੰ ਪ੍ਰਤੀ 45,220 ਰੁਪਏ 10 ਗ੍ਰਾਮ ਅਤੇ 24 ਕੈਰਟ ਸੋਨੇ ਲਈ 49,300 ਰੁਪਏ ਅਦਾ ਕਰਨੇ ਪੈਣਗੇ।
    ਕੋਲਕਾਤਾ: ਇਸ ਸ਼ਹਿਰ ਵਿੱਚ 22 ਕੈਰਟ ਸੋਨੇ ਦੀ ਕੀਮਤ 47,340 ਰੁਪਏ ਹੈ, ਜਦਕਿ 24 ਕੈਰਟ ਸੋਨੇ ਦੀ ਕੀਮਤ 50,030 ਰੁਪਏ ਹੈ।
    ਮੁੰਬਈ: ਮੁੰਬਈ 'ਚ 22 ਕੈਰਟ ਸੋਨੇ ਦੀ ਕੀਮਤ 47,010 ਰੁਪਏ ਹੈ ਅਤੇ 24 ਕੈਰਟ ਦੇ ਸੋਨੇ ਲਈ ਤੁਹਾਨੂੰ 48,010 ਰੁਪਏ ਖਰਚ ਕਰਨੇ ਪੈਣਗੇ।

    ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀ ਕੀਮਤ
    ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨਾ 0.31 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,837.90 ਯੂਐਸ ਡਾਲਰ ਪ੍ਰਤੀ ਆਉਂਸ (Ounce) ਰਿਹਾ। ਹਾਲਾਂਕਿ, ਪਿਛਲੇ 30 ਦਿਨਾਂ ਵਿਚ ਸੋਨੇ ਦੀਆਂ ਕੀਮਤਾਂ ਵਿੱਚ 0.30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜੋ ਕਿ 5.50 ਯੂਐਸ ਡਾਲਰ ਦੇ ਬਰਾਬਰ ਹੈ।

    ਚਾਂਦੀ ਦੀਆਂ ਕੀਮਤਾਂ
    ਵੀਰਵਾਰ ਨੂੰ ਚਾਂਦੀ (Silver) ਦੀ ਕੀਮਤ ਵਿੱਚ ਦਰਜ ਕੀਤੀ ਗਈ 6 ਰੁਪਏ ਦੀ ਗਿਰਾਵਟ ਨਾਲ, ਹੁਣ ਤੁਹਾਨੂੰ 10 ਗ੍ਰਾਮ ਚਾਂਦੀ ਜਾਂ ਚਾਂਦੀ ਦੇ ਗਹਿਣਿਆਂ ਨੂੰ ਖਰੀਦਣ ਲਈ 696 ਰੁਪਏ ਖਰਚ ਕਰਨੇ ਪੈਣਗੇ।
    ਮੈਟਰੋ ਸ਼ਹਿਰਾਂ ਵਿਚ ਚਾਂਦੀ ਦੀਆਂ ਕੀਮਤਾਂ
    ਦਿੱਲੀ, ਮੁੰਬਈ ਅਤੇ ਕੋਲਕਾਤਾ ਸ਼ਹਿਰਾਂ ਵਿੱਚ ਇਸ ਦੀਆਂ ਦਰਾਂ ਇੱਕੋ ਹਨ, ਮਤਲਬ ਕਿ ਇਨ੍ਹਾਂ ਸ਼ਹਿਰਾਂ ਵਿੱਚ 1 ਕਿੱਲੋ ਚਾਂਦੀ ਲਈ ਤੁਹਾਨੂੰ 69,600 ਰੁਪਏ ਅਦਾ ਕਰਨੇ ਪੈਣਗੇ। ਹਾਲਾਂਕਿ, ਚੇਨਈ ਅਤੇ ਹੈਦਰਾਬਾਦ ਵਿੱਚ 1 ਕਿੱਲੋ ਚਾਂਦੀ ਲਈ ਤੁਹਾਨੂੰ 74,400 ਰੁਪਏ ਦੀ ਜ਼ਰੂਰਤ ਹੈ। ਚੇਨਈ ਅਤੇ ਹੈਦਰਾਬਾਦ ਵਿੱਚ ਦਿੱਲੀ, ਮੁੰਬਈ ਅਤੇ ਕੋਲਕਾਤਾ ਦੇ ਮੁਕਾਬਲੇ ਚਾਂਦੀ ਦੀਆਂ ਕੀਮਤਾਂ ਜ਼ਿਆਦਾ ਹਨ।
    Published by:Anuradha Shukla
    First published: