Gold ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, ਇੱਕ ਹਫ਼ਤੇ ਵਿਚ 4000 ਰੁਪਏ ਤੱਕ ਡਿੱਗਿਆ ਸੋਨਾ

ਅਮਰੀਕਾ ਵਿੱਚ ਸਰਕਾਰੀ ਬੌਂਡ ਦੇ ਯੀਲ‍ਡ (US Bond Yields) ਵਿੱਚ ਵਾਧਾ ਹੋਣ ਨਾਲ ਸੋਨੇ ਦੇ ਭਾਅ ਵਿਚ ਗਿਰਾਵਟ ਆ ਰਹੀ ਹੈ।ਇਸ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ (Gold Prices) ਤੇਜ਼ੀ ਨਾਲ ਵਧਣ ਉੱਤੇ ਨਿਵੇਸ਼ਕਾਂ ਵੱਲੋਂ ਮੁਨਾਫ਼ਾ ਵਸੂਲੀ ਵੀ ਕੀਤੀ ਗਈ।ਇਸ ਕਾਰਨ ਵੀ ਗੋਲ‍ਡ ਦੀਆਂ ਕੀਮਤਾਂ ਵਿੱਚ ਹਫ਼ਤੇ ਦੇ ਦੌਰਾਨ ਗਿਰਾਵਟ ਦਰਜ ਕੀਤੀ ਗਈ।

Gold ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, ਇੱਕ ਹਫ਼ਤੇ ਵਿਚ 4000 ਰੁਪਏ ਤੱਕ ਡਿੱਗਿਆ ਸੋਨਾ

Gold ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, ਇੱਕ ਹਫ਼ਤੇ ਵਿਚ 4000 ਰੁਪਏ ਤੱਕ ਡਿੱਗਿਆ ਸੋਨਾ

 • Share this:
  ਅੰਤਰ ਰਾਸ਼‍ਟਰੀ ਬਾਜ਼ਾਰਾਂ (International Markets) ਵਿੱਚ ਗਿਰਾਵਟ ਦੇ ਕਾਰਨ ਭਾਰਤ ਵਿੱਚ ਵੀ ਪਿਛਲੇ ਹਫ਼ਤੇ ਤੋਂ ਸੋਨੇ ਦੀਆਂ ਕੀਮਤਾਂ (Gold Prices) ਵਿੱਚ ਕਮੀ ਦੇਖਣ ਨੂੰ ਮਿਲੀ।ਗੋਲ‍ਡ ਸ਼ੁੱਕਰਵਾਰ ਨੂੰ 1.5 ਫ਼ੀਸਦੀ ਦੀ ਗਿਰਾਵਟ ਦੇ ਨਾਲ 52,170 ਰੁਪਏ ਪ੍ਰਤੀ 10 ਗਰਾਮ ਉੱਤੇ ਬੰਦ ਹੋਇਆ।ਹਾਲਾਂਕਿ, ਹਫ਼ਤੇ ਦੇ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ 2600 ਰੁਪਏ ਪ੍ਰਤੀ 10 ਗਰਾਮ ਦੀ ਕਮੀ ਦਰਜ ਕੀਤੀ ਸੀ ਪਰ 7 ਅਗਸ‍ਤ ਨੂੰ ਇਸ ਨੇ 56,200 ਰੁਪਏ ਤੱਕ ਪਹੁੰਚ ਗਿਆ ਸੀ।ਇਸ ਆਧਾਰ ਉੱਤੇ ਸੋਨਾ ਸ਼ੁੱਕਰਵਾਰ ਨੂੰ ਸਮਾਪ‍ਤ ਹੋਏ ਹਫ਼ਤੇ ਦੇ ਦੌਰਾਨ ਪਿਛਲੇ ਹਫ਼ਤੇ ਤੋਂ 4,000 ਰੁਪਏ ਪ੍ਰਤੀ 10 ਗਰਾਮ ਗਿਰਾਵਟ ਦਰਜ ਕੀਤੀ ਗਈ ਹੈ।

  ਇਸ ਦੌਰਾਨ ਚਾਂਦੀ (Silver) 5.5 ਫ਼ੀਸਦੀ ਭਾਵ 4,000 ਰੁਪਏ ਦੀ ਗਿਰਾਵਟ ਦੇ ਨਾਲ 67,220 ਰੁਪਏ ਪ੍ਰਤੀ ਉੱਤੇ ਬੰਦ ਹੋਈ।
  ਅੰਤਰ ਰਾਸ਼‍ਟਰੀ ਬਾਜ਼ਾਰਾਂ ਵਿੱਚ ਸ਼ੁੱਕਰਵਾਰ ਨੂੰ ਹਫ਼ਤੇ ਦੇ ਆਖ਼ਰੀ ਦੌਰਾਨ ਗੋਲ‍ਡ ਦੀਆਂ ਕੀਮਤਾਂ ਵਿੱਚ 4 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ।ਦਰਅਸਲ ਅਮਰੀਕਾ ਵਿੱਚ US Bond Yields ਵਿੱਚ ਵਾਧਾ ਹੋਣ ਨਾਲ ਸੋਨੇ ਦੇ ਭਾਅ ਡਿਗਦੇ ਚਲੇ ਗਏ। ਨਿਊਯਾਰਕ ਵਿੱਚ ਸੋਨਾ 0.4 ਫ਼ੀਸਦੀ ਦੀ ਗਿਰਾਵਟ ਦੇ ਨਾਲ 1945.12 ਡਾਲਰ ਪ੍ਰਤੀ ਔਂਸ ਉੱਤੇ ਬੰਦ ਹੋਇਆ। ਹਫ਼ਤੇ ਦੇ ਅੰਕੜਿਆਂ ਤੇ ਆਧਾਰਿਤ 4.4 ਫ਼ੀਸਦੀ ਤੱਕ ਗਿਰਾਵਟ ਦਰਜ ਕੀਤੀ ਗਈ।ਅਮਰੀਕਾ ਵਿੱਚ ਗੋਲ‍ਡ ਪ੍ਰਾਇਸ ਜੂਨ ਤੋਂ ਬਾਅਦ ਪਹਿਲੀ ਵਾਰ ਗਿਰਾਵਟ ਆਈ ਹੈ।
  ਮਾਹਰਾਂ ਦਾ ਮੰਨਣਾ ਹੈ ਕਿ ਗੋਲ‍ਡ ਦੀਆਂ ਕੀਮਤਾਂ ਵਿੱਚ ਇਸ ਸਾਲ ਹੁਣ ਤੱਕ 28 ਫ਼ੀਸਦੀ ਦਾ ਵਾਧਾ ਹੋ ਚੁੱਕਿਆ ਹੈ। ਅਜਿਹੇ ਵਿੱਚ ਇਸ ਦੀ ਕੀਮਤਾਂ ਵਿੱਚ ਗਿਰਾਵਟ ਹੋਣਾ ਹੈ।ਉੱਥੇ ਹੀ ਕਰੈਡਿਟ ਸੁਈਸ ਨੇ ਅਗਲੇ ਸਾਲ ਅੰਤਰ ਰਾਸ਼‍ਟਰੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ 2500 ਡਾਲਰ ਪ੍ਰਤੀ ਔਂਸ ਦਾ ਅਨੁਮਾਨ ਜਤਾਇਆ ਹੈ।

  ਸੋਨੇ ਉੱਤੇ ਪ੍ਰੀਮਿਅਮ ਵਿੱਚ 2 ਡਾਲਰ ਪ੍ਰਤੀ ਔਂਸ ਦੀ ਕਮੀ
  ਸੋਨੇ ਦੀ ਆਧਿਕਾਰਿਕ ਘਰੇਲੂ ਕੀਮਤਾਂ (Official Domestic Price) ਉੱਤੇ ਪ੍ਰੀਮਿਅਮ ਵਿੱਚ 2 ਡਾਲਰ ਪ੍ਰਤੀ ਔਂਸ ਦੀ ਕਮੀ ਦਰਜ ਕੀਤੀ ਗਈ ਹੈ।ਜੋ ਪਿਛਲੇ ਹਫ਼ਤੇ 4 ਡਾਲਰ ਸੀ। ਦਰਅਸਲ , ਅੰਤਰ ਰਾਸ਼‍ਟਰੀ ਉਡਾਣਾਂ ( International Flights) ਦੇ ਰੱਦ ਹੋਣ ਦੇ ਕਾਰਨ ਸੋਨੇ ਦੀ ਸੀਮਤ ਅਪੂਰਤੀ ਹੋ ਰਹੀ ਹੈ।ਇਸ ਕਰਕੇ ਹੀ ਸੋਨੇ ਦੀ ਕੀਮਤਾਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ।
  Published by:Anuradha Shukla
  First published: