ਖ਼ੁਸ਼ਖ਼ਬਰੀ -ਜਨਮ ਅਸ਼ਟਮੀ ਦੇ ਮੌਕੇ ਉੱਤੇ 1,317 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਹੋਈ 2,943 ਰੁਪਏ ਸਸਤੀ

ਜਨਮ ਅਸ਼ਟਮੀ ਦੇ ਮੌਕੇ ਉੱਤੇ 1317 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਹੋਈ 2943 ਰੁਪਏ ਸਸਤੀ

ਜਨਮ ਅਸ਼ਟਮੀ ਦੇ ਮੌਕੇ ਉੱਤੇ 1317 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਹੋਈ 2943 ਰੁਪਏ ਸਸਤੀ

 • Share this:
  Gold - Silver New Rates : ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਵੱਡੀ ਖ਼ੁਸ਼ਖ਼ਬਰੀ ਆਈ ਹੈ।ਜਨਮ ਅਸ਼ਟਮੀ ਤੋਂ ਇੱਕ ਦਿਨ ਪਹਿਲਾਂ ਘਰੇਲੂ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।ਉੱਥੇ ਹੀ ਚਾਂਦੀ ਵੀ ਇੱਕ ਦਿਨ ਵਿਚ 3000 ਰੁਪਏ ਸਸਤੀ ਹੋ ਗਈ। ਸੋਨਾ ਅਤੇ ਚਾਂਦੀ ਦੀਆਂ ਕੀਮਤਾਂ (Gold Silver Price) ਵਿੱਚ ਗਿਰਾਵਟ ਆਈ ਹੈ।ਮੰਗਲਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨਾ (Gold Price Down) 1317 ਰੁਪਏ ਪ੍ਰਤੀ ਦਸ ਗਰਾਮ ਤੱਕ ਸਸਤਾ ਹੋ ਗਿਆ ਹੈ।ਉੱਥੇ ਹੀ , ਇੱਕ ਕਿੱਲੋ ਗਰਾਮ ਚਾਂਦੀ (Silver Price Down) ਦੇ ਮੁੱਲ 2943 ਰੁਪਏ ਘੱਟ ਗਏ ਹਨ।ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੁਪਏ ਵਿੱਚ ਆਈ ਮਜ਼ਬੂਤੀ ਦੀ ਵਜਾ ਨਾਲ ਘਰੇਲੂ ਬਾਜ਼ਾਰ ਵਿੱਚ ਸੋਨੇ ਦੇ ਮੁੱਲ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

  ਸੋਨੇ ਦੀ ਨਵੀਂ ਕੀਮਤਾਂ (Gold Price on 11 August 2020)
  ਮੰਗਲਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨਾ ਦਾ ਭਾਵ 56,080 ਰੁਪਏ ਪ੍ਰਤੀ 10 ਗਰਾਮ ਤੋਂ ਡਿੱਗ ਕੇ 54, 763 ਰੁਪਏ ਪ੍ਰਤੀ 10 ਗਰਾਮ ਉੱਤੇ ਆ ਗਿਆ ਹੈ।ਇਸ ਦੌਰਾਨ ਕੀਮਤਾਂ ਵਿੱਚ 1 317 ਰੁਪਏ ਪ੍ਰਤੀ 10 ਗਰਾਮ ਦੀ ਗਿਰਾਵਟ ਆਈ ਹੈ।ਉਥੇ ਹੀ ਮੁੰਬਈ ਵਿੱਚ 99.9 ਫ਼ੀਸਦੀ ਵਾਲੇ ਸੋਨੇ ਦਾ ਮੁੱਲ ਡਿੱਗ ਕੇ 54528 ਰੁਪਏ ਪ੍ਰਤੀ ਦਸ ਗਰਾਮ ਉੱਤੇ ਆ ਗਿਆ ਹੈ।

  ਚਾਂਦੀ ਦੀ ਨਵੀਂ ਕੀਮਤਾਂ (Silver Price on 11 August 2020)
  ਮੰਗਲਵਾਰ ਨੂੰ ਸੋਨੇ ਦੀ ਤਰ੍ਹਾਂ ਚਾਂਦੀ ਦੇ ਭਾਅ ਵਿੱਚ ਭਾਰੀ ਗਿਰਾਵਟ ਦਰਜ ਹੋਈ ਹੈ।ਦਿੱਲੀ ਵਿੱਚ ਇੱਕ ਕਿੱਲੋਗ੍ਰਾਮ ਚਾਂਦੀ ਦੇ ਮੁੱਲ 76,543 ਰੁਪਏ ਤੋਂ ਡਿੱਗ ਕੇ 73,600 ਰੁਪਏ ਉੱਤੇ ਆ ਗਏ ਹਨ। ਇਸ ਦੌਰਾਨ ਕੀਮਤਾਂ ਵਿੱਚ 2943 ਰੁਪਏ ਦੀ ਗਿਰਾਵਟ ਆਈ ਹੈ। ਉਥੇ ਹੀ , ਮੁੰਬਈ ਵਿੱਚ ਚਾਂਦੀ ਦਾ ਮੁੱਲ ਡਿੱਗ ਕੇ 72354 ਰੁਪਏ ਪ੍ਰਤੀ ਕਿੱਲੋਗ੍ਰਾਮ ਉੱਤੇ ਆ ਗਿਆ ਹੈ।
  Published by:Anuradha Shukla
  First published: