Home /News /lifestyle /

Gold-Silver Rate Today: ਵੀਕੈਂਡ ਤੋਂ ਬਾਅਦ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ `ਚ ਤੇਜ਼ੀ, ਚੈੱਕ ਕਰੋ ਤਾਜ਼ਾ ਰੇਟ

Gold-Silver Rate Today: ਵੀਕੈਂਡ ਤੋਂ ਬਾਅਦ ਸੋਮਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ `ਚ ਤੇਜ਼ੀ, ਚੈੱਕ ਕਰੋ ਤਾਜ਼ਾ ਰੇਟ

 ਭਾਰਤ ਦੇ ਲੋਕ ਸੋਨਾ ਖਰੀਦਣ ਤੋਂ ਕਿਉਂ ਕਰ ਰਹੇ ਹਨ ਪਰਹੇਜ਼? ਜਾਣੋ ਕੀ ਕਹਿੰਦੇ ਹਨ ਵਪਾਰੀ!

ਭਾਰਤ ਦੇ ਲੋਕ ਸੋਨਾ ਖਰੀਦਣ ਤੋਂ ਕਿਉਂ ਕਰ ਰਹੇ ਹਨ ਪਰਹੇਜ਼? ਜਾਣੋ ਕੀ ਕਹਿੰਦੇ ਹਨ ਵਪਾਰੀ!

Gold-Silver Rate Today, 07 Feb 2022: ਵੀਕੈਂਡ ਤੋਂ ਬਾਅਦ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੀ ਕੀਮਤ 'ਚ ਵਾਧਾ ਹੋਇਆ। ਇਸ ਵਾਧੇ ਤੋਂ ਬਾਅਦ ਸੋਨੇ ਦੀ ਕੀਮਤ 48 ਹਜ਼ਾਰ ਰੁਪਏ ਤੋਂ ਉੱਪਰ ਪਹੁੰਚ ਗਈ ਹੈ।

  • Share this:

Gold-Silver Rate Today, 07 Feb 2022: ਭਾਰਤੀ ਸਰਾਫਾ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀ ਕੀਮਤ 'ਚ ਵਾਧਾ ਦਰਜ ਕੀਤਾ ਗਿਆ। ਇਸ ਵਾਧੇ ਤੋਂ ਬਾਅਦ ਸੋਨੇ ਦੀ ਕੀਮਤ 48 ਹਜ਼ਾਰ ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਅੱਜ ਚਾਂਦੀ ਦੀਆਂ ਕੀਮਤਾਂ 'ਚ ਵੀ ਜ਼ੋਰਦਾਰ ਉਛਾਲ ਦਰਜ ਕੀਤਾ ਗਿਆ। ਚਾਂਦੀ ਦੀਆਂ ਕੀਮਤਾਂ 1.11 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਹਨ।


ਜਾਣੋ ਅੱਜ ਕੀ ਰਿਹਾ ਸੋਨੇ ਦਾ ਭਾਅ?

ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ, ਅਪ੍ਰੈਲ ਵਿਚ ਡਿਲੀਵਰੀ ਲਈ ਸੋਨੇ ਦੀ ਕੀਮਤ ਅੱਜ 0.19 ਫੀਸਦੀ ਵਧ ਕੇ 48,014 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।

ਚਾਂਦੀ ਦੀ ਕੀਮਤ `ਚ ਵੀ ਆਈ ਤੇਜ਼ੀ

ਇਸ ਦੇ ਨਾਲ ਹੀ ਅੱਜ ਦੇ ਕਾਰੋਬਾਰ 'ਚ ਚਾਂਦੀ ਦੀ ਕੀਮਤ 'ਚ ਵੀ ਜ਼ੋਰਦਾਰ ਵਾਧਾ ਹੋਇਆ ਹੈ। ਅੱਜ 1 ਕਿਲੋ ਚਾਂਦੀ ਦੀ ਕੀਮਤ 1.11 ਫੀਸਦੀ ਵਧ ਕੇ 61,521 ਰੁਪਏ ਹੋ ਗਈ ਹੈ।

2020 ਦੇ ਮੁਕਾਬਲੇ ਇਸ ਸਾਲ ਸੋਨੇ ਦੀ ਕੀਮਤ ਵਿੱਚ 8400 ਰੁਪਏ ਦੀ ਗਿਰਾਵਟ

ਸਾਲ 2020 ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਇਸੇ ਮਿਆਦ 'ਚ MCX 'ਤੇ 10 ਗ੍ਰਾਮ ਸੋਨੇ ਦੀ ਕੀਮਤ 56,200 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਅੱਜ ਦਸੰਬਰ ਫਿਊਚਰਜ਼ MCX 'ਤੇ ਸੋਨਾ 48,014 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਹੈ, ਯਾਨੀ ਕਿ ਇਹ ਅਜੇ ਵੀ ਕਰੀਬ 8,400 ਰੁਪਏ ਸਸਤਾ ਹੋ ਰਿਹਾ ਹੈ।

ਮਿਸਡ ਕਾਲ ਦੇ ਕੇ ਪਤਾ ਕਰੋ ਸੋਨੇ ਦਾ ਰੇਟ 

ਤੁਹਾਨੂੰ ਦੱਸ ਦੇਈਏ ਕਿ ਤੁਸੀਂ ਘਰ ਬੈਠੇ ਹੀ ਆਸਾਨੀ ਨਾਲ ਇਨ੍ਹਾਂ ਦਰਾਂ ਦਾ ਪਤਾ ਲਗਾ ਸਕਦੇ ਹੋ। ਇਸਦੇ ਲਈ, ਤੁਹਾਨੂੰ ਇਸ ਨੰਬਰ 8955664433 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ 'ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।

ਘਰ ਬੈਠੇ ਜਾਂਚੋ ਸੋਨੇ ਦੀ ਸ਼ੁੱਧਤਾ

ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਹੁਣ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਸਰਕਾਰ ਦੁਆਰਾ ਇੱਕ ਐਪ ਬਣਾਇਆ ਗਿਆ ਹੈ। 'ਬੀਆਈਐਸ ਕੇਅਰ ਐਪ' (BIS Care App) ਨਾਲ ਗਾਹਕ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਇਸ ਐਪ ਦੇ ਜ਼ਰੀਏ ਤੁਸੀਂ ਨਾ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ, ਬਲਕਿ ਤੁਸੀਂ ਇਸ ਨਾਲ ਜੁੜੀ ਕੋਈ ਸ਼ਿਕਾਇਤ ਵੀ ਕਰ ਸਕਦੇ ਹੋ।

ਜੇਕਰ ਇਸ ਐਪ ਵਿੱਚ ਸਾਮਾਨ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ, ਤਾਂ ਗਾਹਕ ਤੁਰੰਤ ਇਸਦੀ ਸ਼ਿਕਾਇਤ ਕਰ ਸਕਦਾ ਹੈ। ਇਸ ਐਪ (GOLD) ਰਾਹੀਂ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਵਾਉਣ ਬਾਰੇ ਵੀ ਜਾਣਕਾਰੀ ਮਿਲੇਗੀ।

Published by:Amelia Punjabi
First published:

Tags: Financial planning, Gold, Investment, MONEY, Price, Rates, Silver, Systematic investment plan