Home /News /lifestyle /

Big News: ਬਹੁਤ ਜਲਦੀ ਸਸਤਾ ਹੋਵੇਗਾ ਸੋਨਾ, ਭਾਰਤ ਨੇ UAE ਨਾਲ ਕੀਤਾ ਫ੍ਰੀ-ਟ੍ਰੇਡ ਐਗਰੀਮੈਂਟ

Big News: ਬਹੁਤ ਜਲਦੀ ਸਸਤਾ ਹੋਵੇਗਾ ਸੋਨਾ, ਭਾਰਤ ਨੇ UAE ਨਾਲ ਕੀਤਾ ਫ੍ਰੀ-ਟ੍ਰੇਡ ਐਗਰੀਮੈਂਟ

ਬਹੁਤ ਜਲਦੀ ਸਸਤਾ ਹੋਵੇਗਾ ਸੋਨਾ, ਭਾਰਤ ਨੇ UAE ਨਾਲ ਕੀਤਾ ਫ੍ਰੀ-ਟ੍ਰੇਡ ਐਗਰੀਮੈਂਟ (ਫਾਈਲ ਫੋਟੋ)

ਬਹੁਤ ਜਲਦੀ ਸਸਤਾ ਹੋਵੇਗਾ ਸੋਨਾ, ਭਾਰਤ ਨੇ UAE ਨਾਲ ਕੀਤਾ ਫ੍ਰੀ-ਟ੍ਰੇਡ ਐਗਰੀਮੈਂਟ (ਫਾਈਲ ਫੋਟੋ)

ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਨੇ ਇੱਕ ਫ੍ਰੀ ਵਪਾਰ ਸਮਝੌਤੇ (Free Trade Agreement)'ਤੇ ਹਸਤਾਖਰ ਕੀਤੇ ਹਨ, ਜਿਸਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਘੱਟ ਕੀਮਤ 'ਤੇ ਉਤਪਾਦਾਂ ਦਾ ਆਦਾਨ-ਪ੍ਰਦਾਨ ਕਰਨਾ ਹੈ। ਇਸ ਨਾਲ ਦੇਸ਼ ਦੇ ਗਹਿਣਾ ਉਦਯੋਗ ਨੂੰ ਵੀ ਕਾਫੀ ਫਾਇਦਾ ਹੋਵੇਗਾ ਅਤੇ ਸੋਨਾ ਸਸਤਾ ਹੋ ਜਾਵੇਗਾ।

ਹੋਰ ਪੜ੍ਹੋ ...
 • Share this:
  ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (UAE) ਨੇ ਇੱਕ ਫ੍ਰੀ ਵਪਾਰ ਸਮਝੌਤੇ (Free Trade Agreement)'ਤੇ ਹਸਤਾਖਰ ਕੀਤੇ ਹਨ, ਜਿਸਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਘੱਟ ਕੀਮਤ 'ਤੇ ਉਤਪਾਦਾਂ ਦਾ ਆਦਾਨ-ਪ੍ਰਦਾਨ ਕਰਨਾ ਹੈ। ਇਸ ਨਾਲ ਦੇਸ਼ ਦੇ ਗਹਿਣਾ ਉਦਯੋਗ ਨੂੰ ਵੀ ਕਾਫੀ ਫਾਇਦਾ ਹੋਵੇਗਾ ਅਤੇ ਸੋਨਾ ਸਸਤਾ ਹੋ ਜਾਵੇਗਾ। ਦਿ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਯੋਗੇਸ਼ ਸਿੰਘਲ ਦਾ ਕਹਿਣਾ ਹੈ ਕਿ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿੱਚ ਗਹਿਣਿਆਂ ਦਾ ਕਾਰੋਬਾਰ ਵਧੇਗਾ। ਭਾਰਤੀ ਗਾਹਕਾਂ ਨੂੰ ਸਸਤੇ ਭਾਅ 'ਤੇ ਸੋਨੇ ਦੇ ਗਹਿਣੇ ਵੀ ਮਿਲਣਗੇ। ਸਮਝੌਤੇ ਦੇ ਤਹਿਤ, ਦੁਬਈ ਸਰਕਾਰ ਹੁਣ ਭਾਰਤ ਦੁਆਰਾ ਗਹਿਣਿਆਂ ਦੇ ਨਿਰਯਾਤ 'ਤੇ ਦੁਬਈ ਵਿੱਚ ਲਗਾਈ ਗਈ 5 ਪ੍ਰਤੀਸ਼ਤ ਦਰਾਮਦ ਡਿਊਟੀ ਨਹੀਂ ਲਵੇਗੀ। ਇਸ ਨਾਲ ਭਾਰਤ ਦੀ ਬਰਾਮਦ ਵਧੇਗੀ ਅਤੇ ਗਹਿਣਾ ਉਦਯੋਗ ਵਿੱਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।

  ਇਹ ਵੀ ਪੜ੍ਹੋ:- Multi Option Deposit: ਨਿਵੇਸ਼ ਕਰਨ ਲਈ ਮਲਟੀ ਆਪਸ਼ਨ ਡਿਪਾਜ਼ਿਟ ਹੈ ਸਹੀ ਵਿਕਲਪ, ਜਾਣੋ ਡਿਟੇਲ

  ਤਸਕਰੀ 'ਤੇ ਲਗਾਮ ਲੱਗੇਗੀ ਅਤੇ ਰੁਪਿਆ ਮਜ਼ਬੂਤ ​​ਹੋਵੇਗਾ : ਯੋਗੇਸ਼ ਸਿੰਘਲ ਨੇ ਕਿਹਾ ਕਿ ਦੁਬਈ ਤੋਂ ਸਸਤੇ ਸੋਨੇ ਦੀ ਦਰਾਮਦ ਨਾਲ ਵੀ ਤਸਕਰੀ ਨੂੰ ਠੱਲ੍ਹ ਪਾਉਣ ਵਿਚ ਮਦਦ ਮਿਲੇਗੀ। ਇਸ ਨਾਲ ਇੱਕ ਪਾਸੇ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਨਹੀਂ ਹੋਵੇਗਾ ਅਤੇ ਦੂਜੇ ਪਾਸੇ ਉਦਯੋਗ ਵਿੱਚ ਪਾਰਦਰਸ਼ਤਾ ਵੀ ਆਵੇਗੀ। ਸਰਕਾਰ ਦੇ ਇਸ ਕਦਮ ਨਾਲ ਵਿਦੇਸ਼ੀ ਮੁਦਰਾ ਭਾਰਤ ਵਿੱਚ ਲਿਆਉਣ ਵਿੱਚ ਵੀ ਮਦਦ ਮਿਲੇਗੀ, ਜਿਸ ਨਾਲ ਭਾਰਤੀ ਕਰੰਸੀ ਮਜ਼ਬੂਤ ​​ਹੋਵੇਗੀ।

  ਭਾਰਤੀ ਗਾਹਕ ਦੇ ਹਰ ਤੋਲ 'ਤੇ 500 ਰੁਪਏ ਦੀ ਬਚਤ ਹੋਵੇਗੀ : ਸਮਝੌਤੇ ਦਾ ਦੂਜਾ ਵੱਡਾ ਅਸਰ ਦੁਬਈ ਤੋਂ ਸੋਨੇ ਦੀ ਦਰਾਮਦ 'ਤੇ ਪਵੇਗਾ। ਦਰਅਸਲ, ਭਾਰਤ ਸਰਕਾਰ ਇਸ ਆਯਾਤ 'ਤੇ 1% ਤੋਂ ਘੱਟ ਇੰਪੋਰਟ ਡਿਊਟੀ ਵਸੂਲ ਕਰੇਗੀ। ਯਾਨੀ ਦਰਾਮਦ ਡਿਊਟੀ ਦੀ ਕੀਮਤ ਮੌਜੂਦਾ 7.5 ਫੀਸਦੀ ਤੋਂ ਘਟ ਕੇ 6.5 ਫੀਸਦੀ 'ਤੇ ਆ ਜਾਵੇਗੀ। ਇਸ ਨਾਲ ਭਾਰਤੀ ਗਾਹਕਾਂ ਨੂੰ ਸੋਨੇ ਦੇ ਗਹਿਣੇ ਖਰੀਦਣ 'ਤੇ 500 ਰੁਪਏ ਪ੍ਰਤੀ 10 ਗ੍ਰਾਮ ਦਾ ਸਿੱਧਾ ਲਾਭ ਮਿਲੇਗਾ ਅਤੇ ਉਹ ਦੁਬਈ ਦੀ ਬਜਾਏ ਭਾਰਤ ਤੋਂ ਗਹਿਣੇ ਖਰੀਦਣ ਲਈ ਆਕਰਸ਼ਿਤ ਹੋਣਗੇ।

  ਇਹ ਵੀ ਪੜ੍ਹੋ:- SBI ਦੇ ਗਾਹਕ ਤੁਰੰਤ ਕਰਨ ਇਹ ਕੰਮ, ਨਹੀਂ ਤਾਂ ਵੱਧ ਸਕਦੀ ਹੈ ਮੁਸ਼ਕਿਲ, ਜਾਣੋ ਕੀ

  ਪਿਛਲੇ ਸਾਲ 70 ਟਨ ਸੋਨਾ ਆਇਆ ਸੀ : ਭਾਰਤ ਹਰ ਸਾਲ ਲਗਭਗ 800 ਟਨ ਸੋਨੇ ਦੀ ਦਰਾਮਦ ਕਰਦਾ ਹੈ, ਜਿਸ ਵਿੱਚੋਂ ਦੁਬਈ ਦਾ ਵੱਡਾ ਹਿੱਸਾ ਹੈ। ਵਿੱਤੀ ਸਾਲ 2020-21 ਵਿੱਚ, ਭਾਰਤ ਨੇ ਯੂਏਈ ਤੋਂ 70 ਟਨ ਸੋਨਾ ਆਯਾਤ ਕੀਤਾ ਸੀ। ਮੁਕਤ ਵਪਾਰ ਸਮਝੌਤੇ ਤਹਿਤ ਭਾਰਤ ਸਰਕਾਰ ਨੇ UAE ਤੋਂ ਹਰ ਸਾਲ 200 ਟਨ ਸੋਨੇ ਦੀ ਦਰਾਮਦ 'ਤੇ ਘੱਟ ਡਿਊਟੀ ਲਗਾਉਣ ਦੀ ਛੋਟ ਦਿੱਤੀ ਹੈ।
  Published by:rupinderkaursab
  First published:

  Tags: Gold, Gold price, India, UAE

  ਅਗਲੀ ਖਬਰ