Home /News /lifestyle /

Government Jobs: ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਰਿਸਰਚ ਐਸੋਸੀਏਟ ਨੇ ਕੱਢੀਆਂ ਆਸਾਮੀਆਂ, ਜਾਣੋ ਡਿਟੇਲ

Government Jobs: ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਰਿਸਰਚ ਐਸੋਸੀਏਟ ਨੇ ਕੱਢੀਆਂ ਆਸਾਮੀਆਂ, ਜਾਣੋ ਡਿਟੇਲ

 ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਰਿਸਰਚ ਐਸੋਸੀਏਟ ਨੇ ਕੱਢੀਆਂ ਆਸਾਮੀਆਂ, ਜਾਣੋ ਡਿਟੇਲ

ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਰਿਸਰਚ ਐਸੋਸੀਏਟ ਨੇ ਕੱਢੀਆਂ ਆਸਾਮੀਆਂ, ਜਾਣੋ ਡਿਟੇਲ

Government Jobs: ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ (Indian Statistical Institute ) ਸੰਖੇਪ ਵਿਚ ISI ਉੱਚ ਸਿੱਖਿਆ ਅਤੇ ਖੋਜ ਨਾਲ ਸੰਬੰਧਿਤ ਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸ ਨੇ ਰਿਸਰਚ ਐਸੋਸੀਏਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਇਹ ਇਕ ਵਧੀਆ ਮੌਕਾ ਹੈ।

ਹੋਰ ਪੜ੍ਹੋ ...
  • Share this:
Government Jobs: ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ (Indian Statistical Institute ) ਸੰਖੇਪ ਵਿਚ ISI ਉੱਚ ਸਿੱਖਿਆ ਅਤੇ ਖੋਜ ਨਾਲ ਸੰਬੰਧਿਤ ਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸ ਨੇ ਰਿਸਰਚ ਐਸੋਸੀਏਟ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਇਹ ਇਕ ਵਧੀਆ ਮੌਕਾ ਹੈ।

ਆਈਐਸਆਈ ਰਿਸਰਚ ਐਸੋਸੀਏਟ ਭਰਤੀ 2022 ਲਈ ਅਰਜ਼ੀ ਅਧਿਕਾਰਤ ਵੈਬਸਾਈਟ isical.ac.in 'ਤੇ ਜਾ ਕੇ ਦਿੱਤੀ ਜਾ ਸਕਦੀ ਹੈ। ਨੋਟਿਸ ਦੇ ਅਨੁਸਾਰ, ISI ਵਿੱਚ ਰਿਸਰਚ ਐਸੋਸੀਏਟ ਦੀਆਂ ਕੁੱਲ 14 ਅਸਾਮੀਆਂ ਹਨ। ਬਿਨੈਕਾਰ ਸਾਲ ਦੇ ਕਿਸੇ ਵੀ ਸਮੇਂ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ isical.ac.in/jobs 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ (ISI) ਦੀ ਮੁੱਖ ਬ੍ਰਾਂਚ ਜੋ ਕਿ 1931 ਨੂੰ ਸਥਾਪਿਤ ਹੋਈ ਸੀ, ਕੋਲਕੱਤਾ ਵਿਖੇ ਸਥਿਤ ਹੈ। ਇਸ ਤੋਂ ਇਲਾਵਾ ਇਸਦੀਆਂ ਚੇਨੰਈ, ਦਿੱਲੀ, ਬੈਂਗਲੌਰ, ਤੇਜਪੁਰ ਅਤੇ ਪੂਨੇ ਵਿਖੇ ਸਬ-ਬ੍ਰਾਂਚਾ ਸਥਾਪਿਤ ਹਨ। ਇਹ ਸੰਸਥਾ ਭਾਰਤ ਵਿਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਆਸਾਮੀਆਂ ਕੱਢਦੀ ਰਹਿੰਦੀ ਹੈ। ਇਸੇ ਤਹਿਤ ਹੀ ਇਸਨੇ ਮੌਜੂਦਾ ਆਸਾਮੀਆਂ ਦੀ ਪੇਸ਼ਕਸ਼ ਕੀਤੀ ਹੈ। ਇਹਨਾਂ ਆਸਾਮੀਆਂ ਲਈ ਲਾਜ਼ਮੀ ਯੋਗਤਾ, ਪੇਅ ਸਕੇਲ ਅਤੇ ਨਿਯੁਕਤੀ ਦੀ ਸਮਾਂ ਸੀਮਾ ਦਾ ਸੰਖੇਪ ਵੇਰਵਾ ਹੇਠ ਦਿੱਤੇ ਅਨੁਸਾਰ ਹੈ,

ISI ਰਿਸਰਚ ਐਸੋਸੀਏਟ ਭਰਤੀ 2022 ਲਈ ਯੋਗਤਾ ਮਾਪਦੰਡ

ਅਰਜ਼ੀ ਕਰਤਾ ਦਾ ਸਾਇੰਸ ਸਿਟੇਸ਼ਨ ਇੰਡੈਕਸਡ (SCI) ਜਰਨਲ ਵਿੱਚ ਘੱਟੋ ਘੱਟ ਇਕ ਪੇਪਰ ਪ੍ਰਕਾਸ਼ਿਤ ਹੋਣਾ ਚਾਹੀਦਾ ਹੈ ਅਤੇ ਇਸਦੇ ਨਾਲ ਉਸ ਕੋਲ ਪੀਐਚਡੀ ਦੀ ਡਿਗਰੀ ਦਾ ਹੋਣਾ ਲਾਜ਼ਮੀ ਹੈ।

ਆਈਐਸਆਈ ਰਿਸਰਚ ਐਸੋਸੀਏਟ ਭਰਤੀ 2022 ਤਨਖਾਹ

ISI ਵਿੱਚ ਰਿਸਰਚ ਐਸੋਸੀਏਟ ਦੇ ਅਹੁਦੇ 'ਤੇ ਭਰਤੀ ਹੋਣ ਤੋਂ ਬਾਅਦ, ਤਨਖਾਹ 47000 ਰੁਪਏ, 49000 ਰੁਪਏ ਅਤੇ 54000 ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਦੇ ਨਾਲ ਹੀ ਐਚ.ਆਰ.ਏ. (House Rent Allowance) ਵੀ ਦਿੱਤਾ ਜਾਵੇਗਾ।

ਨਿਯੁਕਤੀ ਕਿੰਨੇ ਸਾਲਾਂ ਲਈ ਕੀਤੀ ਜਾਵੇਗੀ?

ISI ਵਿੱਚ ਰਿਸਰਚ ਐਸੋਸੀਏਟ ਦੇ ਅਹੁਦੇ ਲਈ ਭਰਤੀ ਸ਼ੁਰੂ ਵਿੱਚ ਇੱਕ ਸਾਲ ਲਈ ਹੋਵੇਗੀ। ਫੰਡਾਂ ਦੀ ਉਪਲਬਧਤਾ ਅਤੇ ਖੋਜ ਕਰਤਾ ਦੀ ਕਾਰਗ਼ੁਜ਼ਾਰੀ ਦੇ ਆਧਾਰ 'ਤੇ ਇਸ ਨੂੰ ਵੱਧ ਤੋਂ ਵੱਧ ਦੋ ਸਾਲਾਂ ਲਈ ਵਧਾਇਆ ਜਾ ਸਕਦਾ ਹੈ।

ਧਿਆਨਯੋਗ ਹੈ ਕਿ ਇਹਨਾਂ ਆਸਾਮੀਆਂ ਲਈ ਅਰਜ਼ੀ ਦੇਣ ਦੇ ਚਾਹਵਾਨ ਇਹਨਾਂ ਆਸਾਮੀਆਂ ਲਈ ਸੰਸਥਾ ਦੁਆਰਾ ਜਾਰੀ ਕੀਤੇ ਨੋਟਿਸ ਨੂੰ ਜ਼ਰੂਰ ਪੜ੍ਹ ਲੈਣ। ਇਸ ਨੋਟਿਸ ਵਿਚ ਆਸਾਮੀਆਂ ਦੇ ਵਿਭਿੰਨ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਨੋਟਿਸ ਸੰਸਥਾ ਦੀ ਅਧਿਕਾਰਤ ਵੈੱਬਸਾਈਟ isical.ac.in/jobs ਉੱਤੇ ਉਪਲੱਬਧ ਹੈ।
Published by:rupinderkaursab
First published:

Tags: Government job, ISI, Jobs, Recruitment

ਅਗਲੀ ਖਬਰ