Home /News /lifestyle /

ਫੌਜ ਵਿੱਚ ਅਫਸਰ ਬਣਨ ਦਾ ਸੁਨਹਿਰੀ ਮੌਕਾ, ਜਾਣੋ ਐਨਸੀਸੀ ਸਪੈਸ਼ਲ ਐਂਟਰੀ ਸਕੀਮ ਬਾਰੇ

ਫੌਜ ਵਿੱਚ ਅਫਸਰ ਬਣਨ ਦਾ ਸੁਨਹਿਰੀ ਮੌਕਾ, ਜਾਣੋ ਐਨਸੀਸੀ ਸਪੈਸ਼ਲ ਐਂਟਰੀ ਸਕੀਮ ਬਾਰੇ

ਫੌਜ ਵਿੱਚ ਅਫਸਰ ਬਣਨ ਦਾ ਸੁਨਹਿਰੀ ਮੌਕਾ, ਜਾਣੋ NCC ਸਪੈਸ਼ਲ ਐਂਟਰੀ ਸਕੀਮ ਬਾਰੇ (ਫਾਈਲ ਫੋਟੋ)

ਫੌਜ ਵਿੱਚ ਅਫਸਰ ਬਣਨ ਦਾ ਸੁਨਹਿਰੀ ਮੌਕਾ, ਜਾਣੋ NCC ਸਪੈਸ਼ਲ ਐਂਟਰੀ ਸਕੀਮ ਬਾਰੇ (ਫਾਈਲ ਫੋਟੋ)

Indian Army NCC Special Entry 2022 : ਕਈ ਨੌਜਵਾਨ ਲੜਕੇ ਤੇ ਲੜਕੀਆਂ ਸਕੂਲ ਪਾਸ ਕਰਨ ਤੋਂ ਬਾਅਦ ਫੌਜ ਜਾਂ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਦੇ ਹਨ ਅਤੇ ਇਸ ਲਈ ਮਿਹਨਤ ਵੀ ਕਰਦੇ ਹਨ। ਪਰ ਫਿਰ ਵੀ ਇਨ੍ਹਾਂ ਨੂੰ ਤਲਾਸ਼ ਰਹਿੰਦੀ ਹੈ ਸਹੀ ਮੌਕੇ ਦੀ ਤਾਂ ਜੋ ਇਹ ਆਪਣਾ ਸੁਪਨਾ ਪੂਰਾ ਕਰ ਸਕਣ। ਜੇਕਰ ਤੁਸੀਂ ਵੀ ਫੌਜ ਵਿੱਚ ਅਫਸਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵਧੀਆ ਮੌਕਾ ਹੈ।

ਹੋਰ ਪੜ੍ਹੋ ...
 • Share this:
  Indian Army NCC Special Entry 2022 : ਕਈ ਨੌਜਵਾਨ ਲੜਕੇ ਤੇ ਲੜਕੀਆਂ ਸਕੂਲ ਪਾਸ ਕਰਨ ਤੋਂ ਬਾਅਦ ਫੌਜ ਜਾਂ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਦੇ ਹਨ ਅਤੇ ਇਸ ਲਈ ਮਿਹਨਤ ਵੀ ਕਰਦੇ ਹਨ। ਪਰ ਫਿਰ ਵੀ ਇਨ੍ਹਾਂ ਨੂੰ ਤਲਾਸ਼ ਰਹਿੰਦੀ ਹੈ ਸਹੀ ਮੌਕੇ ਦੀ ਤਾਂ ਜੋ ਇਹ ਆਪਣਾ ਸੁਪਨਾ ਪੂਰਾ ਕਰ ਸਕਣ। ਜੇਕਰ ਤੁਸੀਂ ਵੀ ਫੌਜ ਵਿੱਚ ਅਫਸਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਵਧੀਆ ਮੌਕਾ ਹੈ। ਦੱਸ ਦਈਏ ਕਿ ਭਾਰਤੀ ਫੌਜ ਨੇ ਸ਼ਾਰਟ ਸਰਵਿਸ ਕਮਿਸ਼ਨ (ਐਨਟੀ) ਐਨਸੀਸੀ ਸਪੈਸ਼ਲ ਐਂਟਰੀ ਸਕੀਮ 52ਵੇਂ ਕੋਰਸ ਲਈ ਸ਼ਾਰਟ ਨੋਟਿਸ ਜਾਰੀ ਕੀਤਾ ਹੈ ਜੋ ਕਿ ਪੁਰਸ਼ ਅਤੇ ਮਹਿਲਾ ਦੋਵਾਂ ਉਮੀਦਵਾਰਾਂ ਲਈ ਹੈ। ਭਾਰਤੀ ਫੌਜ ਦਾ 52ਵਾਂ ਐੱਨਸੀਸੀ ਕੋਰਸ ਅਕਤੂਬਰ 2021 ਵਿੱਚ ਸ਼ੁਰੂ ਹੋਇਆ ਸੀ। ਨੋਟਿਸ ਦੇ ਮੁਤਾਬਿਕ, ਅਣਵਿਆਹੇ ਪੁਰਸ਼ ਅਤੇ ਮਹਿਲਾ ਉਮੀਦਵਾਰ 15 ਮਾਰਚ ਤੋਂ 13 ਅਪ੍ਰੈਲ, 2022 ਤੱਕ ਐਨਸੀਸੀ ਸਪੈਸ਼ਲ ਐਂਟਰੀ ਸਕੀਮ ਲਈ ਅਪਲਾਈ ਕਰ ਸਕਦੇ ਹਨ। ਐਨਸੀਸੀ ਸਪੈਸ਼ਲ ਐਂਟਰੀ ਸਕੀਮ ਵਿੱਚ ਚੋਣ ਤੋਂ ਬਾਅਦ ਕੈਡਿਟਸ ਦੇ ਰੂਪ ਵਿੱਚ ਸਿਖਲਾਈ ਦਿੱਤੀ ਜਾਵੇਗੀ। ਪਾਸ ਆਊਟ ਹੋਣ ਤੋਂ ਬਾਅਦ ਤੁਹਾਨੂੰ ਫੌਜ ਵਿੱਚ ਅਫਸਰ ਦਾ ਦਰਜਾ ਮਿਲ ਜਾਵੇਗਾ।

  ਮਹੱਤਵਪੂਰਨ ਤਾਰੀਖਾਂ
  ਅਰਜ਼ੀ ਭਰਨ ਦੀ ਮਿਤੀ 15 ਮਾਰਚ 2022 ਹੈ
  ਅਰਜ਼ੀ ਭਰਨ ਦੀ ਆਖਰੀ ਮਿਤੀ -13 ਅਪ੍ਰੈਲ 2022 ਹੈ

  ਜ਼ਰੂਰੀ ਵਿਦਿਅਕ ਯੋਗਤਾ
  ਇਸ ਨੌਕਰੀ ਲਈ ਕੁਝ ਵਿਦਿਅਕ ਯੋਗਤਾਵਾਂ ਲਾਜ਼ਮੀ ਹਨ ਜਿਨ੍ਹਾਂ ਮੁਤਾਬਕ ਹੀ ਬਿਨੈਕਾਰ ਆਪਣੀ ਕਿਸਮਤ ਅਜ਼ਮਾ ਸਕਦਾ ਹੈ। NCC ਸਰਟੀਫਿਕੇਟ ਧਾਰਕ ਉਮੀਦਵਾਰ ਲਈ ਘੱਟੋ-ਘੱਟ 50% ਅੰਕਾਂ ਨਾਲ ਬੈਚਲਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਹੈ। ਹਾਲਾਂਕਿ ਫਾਈਨਲ ਸਾਲ ਦੇ ਵਿਦਿਆਰਥੀ ਵੀ ਇਸ ਲਈ ਅਪਲਾਈ ਕਰ ਸਕਦੇ ਹਨ। ਵਿਦਿਅਕ ਯੋਗਤਾ ਦੇ ਨਾਲ ਘੱਟੋ-ਘੱਟ ਦੋ ਤੋਂ ਤਿੰਨ ਸਾਲਾਂ ਲਈ NCC ਦੇ ਸੀਨੀਅਰ ਡਵੀਜ਼ਨ/ਵਿੰਗ ਵਿੱਚ ਸੇਵਾ ਕਰਨ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਨਾਲ ਹੀ, ਐਨਸੀਸੀ ਦੇ ਸੀ ਸਰਟੀਫਿਕੇਟ ਵਿੱਚ ਘੱਟੋ ਘੱਟ ਬੀ ਗ੍ਰੇਡ ਹੋਣਾ ਚਾਹੀਦਾ ਹੈ।

  ਉਮਰ ਸੀਮਾ
  ਐੱਨਸੀਸੀ ਸਪੈਸ਼ਲ ਐਂਟਰੀ ਸਕੀਮ ਲਈ 19 ਸਾਲ ਤੋਂ ਲੈ ਕੇ 25 ਸਾਲ ਉਮਰ ਤੱਕ ਦੇ ਬਿਨੈਕਾਰ ਹੀ ਅਪਲਾਈ ਕਰ ਸਕਦੇ ਹਨ।

  ਚੋਣ ਕਿਵੇਂ ਹੋਵੇਗੀ?
  ਯੋਗ ਉਮੀਦਵਾਰਾਂ ਦੀ ਚੋਣ ਦੋ ਪੜਾਵਾਂ ਵਿੱਚ ਐੱਸਐੱਸਬੀ ਰਾਹੀਂ ਕੀਤੀ ਜਾਵੇਗੀ।
  Published by:rupinderkaursab
  First published:

  Tags: Government job, Jobs, Recruitment

  ਅਗਲੀ ਖਬਰ