Home /News /lifestyle /

BSF 'ਚ ਭਰਤੀ ਹੋਣ ਦਾ ਸੁਨਿਹਰੀ ਮੌਕਾ, ਜਾਣੋ ਅਪਲਾਈ ਕਰਨ ਦੀਆਂ ਕੀ ਹਨ ਸ਼ਰਤਾਂ

BSF 'ਚ ਭਰਤੀ ਹੋਣ ਦਾ ਸੁਨਿਹਰੀ ਮੌਕਾ, ਜਾਣੋ ਅਪਲਾਈ ਕਰਨ ਦੀਆਂ ਕੀ ਹਨ ਸ਼ਰਤਾਂ

BSF 'ਚ ਭਰਤੀ ਦਾ ਸੁਨਿਹਰੀ ਮੌਕਾ, ਜਾਣੋ ਅਪਲਾਈ ਕਰਨ ਦੀਆਂ ਕੀ ਹਨ ਸ਼ਰਤਾਂ

BSF 'ਚ ਭਰਤੀ ਦਾ ਸੁਨਿਹਰੀ ਮੌਕਾ, ਜਾਣੋ ਅਪਲਾਈ ਕਰਨ ਦੀਆਂ ਕੀ ਹਨ ਸ਼ਰਤਾਂ

ਸੀਮਾ ਸੁਰੱਖਿਆ ਬਲ (BSF) 'ਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। BSF ਨੇ ਕਾਂਸਟੇਬਲ (ਟਰੇਡਸਮੈਨ) ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸਨ੍ਹਾਂ ਅਸਾਮੀਆਂ ਨੂੰ ਭਰਨ ਲਈ ਮਰਦ ਅਤੇ ਔਰਤਾਂ ਦੋਵੇਂ ਹੀ ਯੋਗ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਹਨਾਂ ਅਸਾਮੀਆਂ (BSF ਕਾਂਸਟੇਬਲ ਭਰਤੀ 2022) (BSF Constable Recruitment 2022) ਲਈ ਅਪਲਾਈ ਕਰਨਾ ਚਾਹੁੰਦੇ ਹਨ, BSF ਦੀ ਅਧਿਕਾਰਤ ਵੈੱਬਸਾਈਟ bsf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:
    ਸੀਮਾ ਸੁਰੱਖਿਆ ਬਲ (BSF) 'ਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। BSF ਨੇ ਕਾਂਸਟੇਬਲ (ਟਰੇਡਸਮੈਨ) ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸਨ੍ਹਾਂ ਅਸਾਮੀਆਂ ਨੂੰ ਭਰਨ ਲਈ ਮਰਦ ਅਤੇ ਔਰਤਾਂ ਦੋਵੇਂ ਹੀ ਯੋਗ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਜੋ ਇਹਨਾਂ ਅਸਾਮੀਆਂ (BSF ਕਾਂਸਟੇਬਲ ਭਰਤੀ 2022) (BSF Constable Recruitment 2022) ਲਈ ਅਪਲਾਈ ਕਰਨਾ ਚਾਹੁੰਦੇ ਹਨ, BSF ਦੀ ਅਧਿਕਾਰਤ ਵੈੱਬਸਾਈਟ bsf.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 01 ਮਾਰਚ ਹੈ।

    ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://rectt.bsf.gov.in/ 'ਤੇ ਕਲਿੱਕ ਕਰਕੇ, BSF ਕਾਂਸਟੇਬਲ ਭਰਤੀ ਲਈ ਸਿੱਧੇ ਤੌਰ 'ਤੇ ਅਪਲਾਈ ਕਰ ਸਕਦੇ ਹਨ। ਨਾਲ ਹੀ, ਤੁਸੀਂ ਇਸ ਲਿੰਕ https://rectt.bsf.gov.in/static/bsf/pdf/Constable%20(Tradesman)%20BSF ਦੁਆਰਾ ਇਸ ਸੰਬਧੀ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 2788 ਅਸਾਮੀਆਂ ਭਰੀਆਂ ਜਾਣਗੀਆਂ।

    ਦੱਸ ਦੇਈਏ ਕਿ ਬੀਐਸਐਫ ਦੀ ਭਰਤੀ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ 01 ਮਾਰਚ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ। ਇਸਦੇ ਨਾਲ ਹੀ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੀਐਸਐਫ ਦੀ ਭਰਤੀ ਲਈ ਆਪਲਾਈ ਹੋਣਾ 15 ਜਨਵਰੀ ਦਾ ਸ਼ੁਰੂ ਹੋ ਗਿਆ ਹੈ ਅਤੇ ਇਸਦੇ ਲਈ ਕੁੱਲ 2788 ਅਸਾਮੀਆਂ ਦੀ ਮੰਗ ਕੀਤੀ ਗਈ ਹੈ।

    ਤੁਹਾਡੇ ਲਈ ਜ਼ਰੂਰੀ ਤੌਰ ‘ਤੇ ਦੱਸ ਦੇਈਏ ਕਿ ਉਮੀਦਵਾਰ 2 ਸਾਲ ਦੇ ਤਜ਼ਰਬੇ ਦੇ ਨਾਲ 10ਵੀਂ ਪਾਸ ਜਾਂ ਵੋਕੇਸ਼ਨਲ ਇੰਸਟੀਚਿਊਟ ਤੋਂ ਆਈਟੀਆਈ ਵਿੱਚ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਮੀਦਵਾਰ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮੀਦਵਾਰਾਂ ਨੂੰ ਤਨਖਾਹ ਵਜੋਂ 21,700 ਤੋਂ ਲੈ ਕੇ 69,100 ਰੁਪਏ ਦਿੱਤੇ ਜਾਣਗੇ।

    ਜ਼ਿਕਰਯੋਗ ਹੈ ਕਿ ਬੀਐਸਐਫ ਦੀ ਕਾਂਸਟੇਬਲ  (BSF Constable Recruitment 2022) ਦੀ ਭਰਤੀ ਬੀਐਸਐਫ ਦੇ ਸੁਪਨੇ ਦੇਖਣ ਵਾਲਿਆਂ ਲਈ ਸੁਨਿਹਰੀ ਮੌਕਾ ਹੈ। ਇਸ ਸਾਲ ਬੀਐਸਐਫ ਦੁਆਰਾ ਵੱਡੀ ਗਿਣਤੀ ਵਿੱਚ ਅਸਾਮੀਆਂ ਕੱਢੀਆਂ ਗਈਆਂ ਹਨ। ਵੱਧ ਤੋਂ ਵੱਧ ਨੌਜਵਾਨ ਔਰਤਾਂ ਅਤੇ ਮਰਦ ਇਸ ਮੌਕੇ ਦਾ ਲਾਭ ਲੈ ਸਕਦੇ ਹਨ। ਦੱਸ ਦੇਈਏ ਕਿ ਬੀਐਸਐਫ ਵਿੱਚ ਤਨਖ਼ਾਹ ਵੀ ਕਾਫੀ ਚੰਗੀ ਹੁੰਦੀ ਹੈ ਅਤੇ ਇਸਦੇ ਨਾਲ ਹੀ ਬੀਐਸਐਫ ਵਿੱਚ ਭਰਤੀ ਹੋਣ ਵਾਲਿਆਂ ਨੂੰ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ।
    Published by:rupinderkaursab
    First published:

    Tags: BSF, India, Job, Lifestyle, Recruitment

    ਅਗਲੀ ਖਬਰ