Parenting Tips: ਅੱਜ ਦੇ ਸਮੇਂ ਵਿੱਚ ਧੀਆਂ ਵੀ ਹਰ ਪੱਖੋਂ ਮੁੰਡਿਆਂ ਦੇ ਬਰਾਬਰ ਹਨ। ਧੀਆਂ ਪੜ੍ਹ ਲਿਖ ਕੇ ਲਗਾਤਾਰ ਤਰੱਕੀ ਦੇ ਰਾਹ ਵੱਲ ਵਧ ਰਹੀਆਂ ਹਨ। ਧੀਆਂ ਨੂੰ ਪੜ੍ਹਾਉਣ ਲਿਖਾਉਣ ਦੇ ਨਾਲ ਉਨ੍ਹਾਂ ਦੀ ਚੰਗੀ ਪਰਵਰਿਸ਼ ਵੀ ਜ਼ਰੂਰੀ ਹੈ। ਮਾਪਿਆਂ ਵੱਲੋਂ ਕੀਤੀ ਗਈ ਚੰਗੀ ਪਰਵਰਿਸ਼ ਇੱਕ ਧੀ ਨੂੰ ਆਤਮ ਨਿਰਭਰ ਬਣਾ ਸਕਦੀ ਹੈ। ਪਰ ਕਈ ਵਾਰ ਮਾਪੇ ਧੀਆਂ ਦੀ ਪਰਵਰਿਸ਼ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਿਸ ਕਰਕੇ ਉਹ ਆਪਣੇ ਲਈ ਸਹੀ ਫੈਸਲੇ ਨਹੀਂ ਲੈ ਸਕਦੀਆਂ। ਧੀਆਂ ਨੂੰ ਚੰਗਾ ਜੀਵਨ ਦੇਣ ਲਈ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਤੁਹਾਨੂੰ ਆਪਣਈਆਂ ਧੀਆਂ ਦੀ ਪਰਵਰਿਸ਼ ਕਿਵੇਂ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ।
ਦੂਜਿਆਂ ਦੇ ਨਾਲ ਆਪਣਾ ਵੀ ਧਿਆਨ ਰੱਖਣਾ
ਅਕਸਰ ਹੀ ਧੀਆਂ ਘਰ ਦੇ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਧਿਆਨ ਰੱਖਦੀਆਂ ਹਨ। ਪਰ ਉਹ ਆਪਣੇ ਵੱਲ ਧਿਆਨ ਨਹੀਂ ਦਿੰਦੀਆਂ। ਇਸ ਲਈ ਤੁਹਾਨੂੰ ਆਪਣੀਆਂ ਧੀਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਦੂਜਿਆਂ ਦਾ ਧਿਆਨ ਰੱਖਣ ਦੇ ਨਾਲ ਨਾਲ ਉਹ ਆਪਣੇ ਵੱਲ ਵੀ ਧਿਆਨ ਦੇਣ। ਦੂਜਿਆਂ ਦੀ ਤਰ੍ਹਾਂ ਉਹ ਵੀ ਆਪਣੀ ਸਿਹਤ ਤੇ ਰੁਚੀਆਂ ਦਾ ਧਿਆਨ ਰੱਖਣ।
ਫ਼ੈਸਲੇ ਲੈਣ ਦੀ ਪਾਓ ਆਦਤ
ਅਕਸਰ ਹੀ ਧੀਆਂ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦਾ ਫ਼ੈਲਸਾ ਉਨ੍ਹਾਂ ਦੇ ਮਾਪੇ ਹੀ ਲੈਂਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਆਪਣੀਆਂ ਧੀਆਂ ਨੂੰ ਬਚਪਨ ਤੋਂ ਹੀ ਛੇਤੀ ਫ਼ੈਸਲੇ ਲੈਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਨਾਲ ਉਹ ਸਵੈ ਨਿਰਭਰ ਬਣਨਗੀਆਂ ਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਵੇਗਾ।
ਆਪਣੇ ਹੱਕਾਂ ਲਈ ਲੜਨਾ ਸਿਖਾਓ
ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਆਪਣੀਆਂ ਧੀਆਂ ਨੂੰ ਆਵਦੇ ਹੱਕਾਂ ਲਈ ਲੜਨਾ ਸਿਖਾਉਣਾ ਚਾਹੀਦਾ ਹੈ। ਆਪਣੀ ਇਸ ਆਦਤ ਕਰਕੇ ਉਹ ਆਪਣੇ ਜੀਵਨ ਵਿੱਚ ਚੰਗੇ ਫ਼ੈਸਲੇ ਕਰ ਸਕਣਗੀਆਂ ਤੇ ਕੋਈ ਉਨ੍ਹਾਂ ਦੀ ਸੁਪਨਿਆਂ ਨੂੰ ਮਿਟਾ ਨਹੀਂ ਸਕੇਗਾ। ਉਹ ਆਪਣੀ ਜ਼ਿੰਦਗੀ ਨੂੰ ਵਧੀਆਂ ਜਿਊ ਸਕਣਗੀਆਂ।
ਦੱਸੋ ਸਮੇਂ ਦੀ ਅਹਿਮੀਅਤ
ਹਰ ਇੱਕ ਦੀ ਜ਼ਿੰਦਗੀ ਵਿੱਚ ਸਮੇਂ ਦੀ ਬਹੁਤ ਹੀ ਅਹਿਮੀਅਤ ਹੁੰਦੀ ਹੈ। ਇਸਨੂੰ ਇੰਝ ਹੀ ਨਹੀਂ ਗਵਾਉਣਾ ਚਾਹੀਦਾ। ਕਹਿੰਦੇ ਹਨ ਕਿ ਲੰਘਿਆ ਵੇਲਾ ਮੁੜ ਨਹੀਂ ਆਉਂਦਾ। ਤੁਹਾਨੂੰ ਆਪਣੀਆਂ ਧੀਆਂ ਨੂੰ ਹੋਰ ਗੱਲਾਂ ਦੇ ਨਾਲ ਨਾਲ ਸਮੇਂ ਦੀ ਕਦਰ ਕਰਨੀ ਵੀ ਸਿਖਾਉਣੀ ਚਾਹੀਦੀ ਹੈ। ਇਸ ਨਾਲ ਉਹ ਆਪਣੇ ਸਮੇਂ ਨੂੰ ਕਿਸੇ ਸਾਰਥਕ ਪਾਸੇ ਲਾ ਸਕਣਗੀਆਂ ਤੇ ਜ਼ਿੰਦਗੀ ਵਿੱਚ ਕੁਝ ਹਾਸਿਲ ਕਰ ਸਕਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।