Home /News /lifestyle /

ਮੋਦੀ ਸਰਕਾਰ ਨੇ 23.59 ਕਰੋੜ ਲੋਕਾਂ ਦੇ ਖਾਤਿਆਂ 'ਚ ਭੇਜੇ ਪੈਸੇ, ਤੁਰੰਤ ਚੈੱਕ ਕਰੋ ਆਪਣਾ ਬੈਲੇਂਸ

ਮੋਦੀ ਸਰਕਾਰ ਨੇ 23.59 ਕਰੋੜ ਲੋਕਾਂ ਦੇ ਖਾਤਿਆਂ 'ਚ ਭੇਜੇ ਪੈਸੇ, ਤੁਰੰਤ ਚੈੱਕ ਕਰੋ ਆਪਣਾ ਬੈਲੇਂਸ

ਮੋਦੀ ਸਰਕਾਰ ਨੇ 23.59 ਕਰੋੜ ਲੋਕਾਂ ਦੇ ਖਾਤਿਆਂ 'ਚ ਭੇਜੇ ਪੈਸੇ, ਤੁਰੰਤ ਚੈੱਕ ਕਰੋ ਆਪਣਾ ਬੈਲੇਂਸ

ਮੋਦੀ ਸਰਕਾਰ ਨੇ 23.59 ਕਰੋੜ ਲੋਕਾਂ ਦੇ ਖਾਤਿਆਂ 'ਚ ਭੇਜੇ ਪੈਸੇ, ਤੁਰੰਤ ਚੈੱਕ ਕਰੋ ਆਪਣਾ ਬੈਲੇਂਸ

EPFO ਨੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਕਿ ਉਨ੍ਹਾਂ ਨੇ ਵਿੱਤੀ ਸਾਲ 2020 21 'ਚ ਹੁਣ ਤੱਕ 8.50 ਫੀਸਦੀ ਦੀ ਦਰ ਨਾਲ 23.59 ਕਰੋੜ ਲੋਕਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਹਨ। ਕੀ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਪੈਸੇ ਤੁਹਾਡੇ PF ਖਾਤੇ 'ਚ ਆਏ ਜਾਂ ਨਹੀਂ, ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਜਾਣ ਸਕਦੇ ਹੋ।

ਹੋਰ ਪੜ੍ਹੋ ...
  • Share this:
    ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵਿੱਤੀ ਸਾਲ 2020-21 ਲਈ 23.59 ਕਰੋੜ ਖਾਤਿਆਂ ਵਿੱਚ 8.50 ਫੀਸਦੀ ਦੀ ਦਰ ਨਾਲ ਵਿਆਜ ਜਮ੍ਹਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ EPFO ਨੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਕਿ ਉਨ੍ਹਾਂ ਨੇ ਵਿੱਤੀ ਸਾਲ 2020 21 'ਚ ਹੁਣ ਤੱਕ 8.50 ਫੀਸਦੀ ਦੀ ਦਰ ਨਾਲ 23.59 ਕਰੋੜ ਲੋਕਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕੀਤੇ ਹਨ। ਕੀ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਪੈਸੇ ਤੁਹਾਡੇ PF ਖਾਤੇ 'ਚ ਆਏ ਜਾਂ ਨਹੀਂ, ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਜਾਣ ਸਕਦੇ ਹੋ।

    ਇਸ ਤਰ੍ਹਾਂ ਜਾਣੋ ਆਪਣਾ PF ਬੈਲੇਂਸ :
    ਵੈੱਬਸਾਈਟ ਰਾਹੀਂ : ਆਪਣਾ ਬੈਲੇਂਸ ਔਨਲਾਈਨ ਚੈੱਕ ਕਰਨ ਲਈ EPF ਪਾਸਬੁੱਕ ਪੋਰਟਲ 'ਤੇ ਜਾਓ। ਆਪਣੇ UAN ਅਤੇ ਪਾਸਵਰਡ ਦੀ ਵਰਤੋਂ ਕਰ ਕੇ ਇਸ ਪੋਰਟਲ 'ਤੇ ਲੌਗਇਨ ਕਰੋ। ਇਸ ਵਿੱਚ, Download/View Passbook 'ਤੇ ਕਲਿੱਕ ਕਰੋ ਤੇ ਫਿਰ ਤੁਹਾਡੇ ਸਾਹਮਣੇ ਪਾਸਬੁੱਕ ਖੁੱਲ੍ਹ ਜਾਵੇਗੀ ਜਿਸ ਵਿੱਚ ਤੁਸੀਂ ਬੈਲੇਂਸ ਦੇਖ ਸਕਦੇ ਹੋ।

    ਫੋਨ 'ਤੇ ਮੈਸੇਜ ਰਾਹੀਂ ਜਾਣੋ : EPFO ​​ਨਾਲ ਰਜਿਸਟਰਡ ਮੋਬਾਈਲ ਨੰਬਰ ਤੋਂ EPFO ​​UAN LAN (ਭਾਸ਼ਾ) ਨੂੰ 7738299899 'ਤੇ ਭੇਜੋ। LAN ਦਾ ਅਰਥ ਤੁਹਾਡੀ ਭਾਸ਼ਾ ਹੈ। ਜੇਕਰ ਤੁਸੀਂ ਅੰਗਰੇਜ਼ੀ ਵਿੱਚ ਜਾਣਕਾਰੀ ਚਾਹੁੰਦੇ ਹੋ, ਤਾਂ ਤੁਹਾਨੂੰ LAN ਦੀ ਬਜਾਏ ENG ਲਿਖਣਾ ਪਵੇਗਾ। ਇਸੇ ਤਰ੍ਹਾਂ ਹਿੰਦੀ ਲਈ HIN ਅਤੇ ਤਾਮਿਲ ਲਈ TAM ਲਿਖਿਆ ਜਾਣਾ ਹੈ। ਹਿੰਦੀ ਵਿੱਚ ਜਾਣਕਾਰੀ ਲੈਣ ਲਈ ਤੁਹਾਨੂੰ EPFOHO UAN HIN ਲਿਖ ਕੇ ਮੈਸੇਜ ਕਰਨਾ ਹੋਵੇਗਾ।

    ਮਿਸਡ ਕਾਲ ਰਾਹੀਂ- ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਮਿਸਡ ਕਾਲ ਰਾਹੀਂ ਵੀ ਆਪਣਾ EPF ਬੈਲੇਂਸ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 011 22901406 'ਤੇ ਮਿਸ ਕਾਲ ਕਰਨੀ ਹੋਵੇਗੀ।

    UMANG ਐਪ ਰਾਹੀਂ : ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਐਪ ਰਾਹੀਂ ਜਦੋਂ ਚਾਹੋ ਆਪਣਾ EPF ਬੈਲੇਂਸ ਚੈੱਕ ਕਰ ਸਕਦੇ ਹੋ। ਇਸ ਦੇ ਲਈ, UMANG AF ਖੋਲ੍ਹੋ ਅਤੇ EPFO ​​'ਤੇ ਕਲਿੱਕ ਕਰੋ। ਇਸ 'ਚ Employee Centric Services 'ਤੇ ਕਲਿੱਕ ਕਰੋ ਅਤੇ ਇਸ ਤੋਂ ਬਾਅਦ View Passbook 'ਤੇ ਕਲਿੱਕ ਕਰੋ ਅਤੇ UAN ਅਤੇ ਪਾਸਵਰਡ ਦਿਓ। ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ। ਇਸ ਨੂੰ ਦਾਖਲ ਕਰਨ ਤੋਂ ਬਾਅਦ, ਤੁਸੀਂ EPF ਬੈਲੇਂਸ ਦੇਖ ਸਕਦੇ ਹੋ।
    Published by:Ashish Sharma
    First published:

    Tags: Employee Provident Fund (EPF), Epfo, Modi government

    ਅਗਲੀ ਖਬਰ