Home /News /lifestyle /

Good News: ਜੂਨ 'ਚ 22 ਫੀਸਦੀ ਵਧੀ ਮੁਲਾਜ਼ਮਾਂ ਦੀ ਮੰਗ, ਫਰੈਸ਼ਰ ਸਭ ਤੋਂ ਅੱਗੇ

ਜੂਨ ਦਾ ਮਹੀਨਾ ਰੁਜ਼ਗਾਰ ਲਈ ਚੰਗਾ ਸਾਬਤ ਹੋਇਆ ਹੈ। ਜੂਨ 2022 ਵਿੱਚ, ਸਾਲਾਨਾ ਅਧਾਰ 'ਤੇ ਨੌਕਰੀ ਲਈ ਭਰਤੀ ਦੀ ਪ੍ਰਕਿਰਿਆ ਵਿੱਚ 22 ਪ੍ਰਤੀਸ਼ਤ ਦਾ ਵਾਧਾ ਦੇਖਿਾ ਗਿਆ ਹੈ। ਇੱਕ ਰਿਪੋਰਟ ਮੁਤਾਬਕ ਉਦਯੋਗ, ਯਾਤਰਾ ਅਤੇ ਹਾਸਪੀਟੈਲਿਟੀ ਖੇਤਰਾਂ ਵਿੱਚ ਰੁਜ਼ਗਾਰ ਸਭ ਤੋਂ ਵੱਧ ਰਿਹਾ ਹੈ।

  • Share this:

ਜੂਨ 2022 ਵਿੱਚ ਤਜਰਬੇਕਾਰ ਕਰਮਚਾਰੀਆਂ ਤੋਂ ਇਲਾਵਾ ਐਂਟਰੀ ਲੈਵਲ ਕਰਮਚਾਰੀਆਂ ਅਤੇ ਫਰੈਸ਼ਰਾਂ ਦੀ ਮੰਗ ਵੀ ਵਧੀ ਹੈ। ਜੌਬਸਪੀਕ ਇੰਡੈਕਸ ਦੀ ਰਿਪੋਰਟ ਦੇ ਅਨੁਸਾਰ, ਜੂਨ 2022 ਵਿੱਚ ਐਂਟਰੀ ਲੈਵਲ ਟੈਲੇਂਟ ਦੀ ਮੰਗ dਵਿੱਚ ਰਿਕਾਰਡ 30 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਫਰੈਸ਼ਰ ਦੀ ਮੰਗ ਵੀ ਵਧੀ ਹੈ।

ਟਰੈਵਲ ਅਤੇ ਹਾਸਪੀਟੈਲਿਟੀ ਖੇਤਰ ਵਿੱਚ ਫਰੈਸ਼ਰਾਂ ਦੀ ਮੰਗ 158 ਫੀਸਦੀ, ਪ੍ਰਚੂਨ ਖੇਤਰ ਵਿੱਚ 109 ਫੀਸਦੀ, ਬੀਮਾ ਖੇਤਰ ਵਿੱਚ 101 ਫੀਸਦੀ, ਲੇਖਾਕਾਰ ਵਿੱਤ ਵਿੱਚ 95 ਫੀਸਦੀ ਅਤੇ ਸਿੱਖਿਆ ਵਿੱਚ 70 ਫੀਸਦੀ ਵਧੀ ਹੈ।

ਇਸੇ ਤਰ੍ਹਾਂ ਤਜਰਬੇਕਾਰ ਕਰਮਚਾਰੀਆਂ ਦੀ ਭਰਤੀ ਵੀ ਵਧੀ ਹੈ। ਉਦਯੋਗ, ਯਾਤਰਾ ਅਤੇ ਹਾਸਪੀਟੈਲਿਟੀ ਵਿੱਚ ਜੂਨ 2021 ਦੇ ਮੁਕਾਬਲੇ ਜੂਨ 2022 ਵਿੱਚ ਹਾਇਰਿੰਗ ਗਤੀਵਿਧੀਆਂ ਵਿੱਚ 125 ਪ੍ਰਤੀਸ਼ਤ ਵਾਧਾ ਹੋਇਆ ਹੈ। ਜਿੱਥੇ ਪ੍ਰਚੂਨ ਖੇਤਰ ਵਿੱਚ 75 ਫੀਸਦੀ ਦੀ ਵਾਧਾ ਹੋਇਆ ਹੈ, ਉਥੇ ਹੀ ਬੀਐਫਐਸਆਈ ਨੇ 58 ਫੀਸਦੀ ਦਾ ਵਾਧਾ ਦਰਜ ਕੀਤਾ ਹੈ।

ਇਨ੍ਹਾਂ ਖੇਤਰਾਂ ਵਿੱਚ ਵੀ ਵਧਿਆ ਹੈਰੁਜ਼ਗਾਰ
ਬਿਜ਼ਨਸ ਸਟੈਂਡਰਡ ਦੀ ਇਕ ਰਿਪੋਰਟ ਮੁਤਾਬਕ ਸਾਲਾਨਾ ਆਧਾਰ 'ਤੇ ਬੀਮਾ ਖੇਤਰ 'ਚ ਰੋਜ਼ਗਾਰ ਦੀ ਮੰਗ 'ਚ ਵੀ 48 ਫੀਸਦੀ, ਸਿੱਖਿਆ 'ਚ 47 ਫੀਸਦੀ, ਰੀਅਲ ਅਸਟੇਟ 'ਚ 46 ਫੀਸਦੀ, ਆਟੋ 'ਚ 37 ਫੀਸਦੀ ਅਤੇ ਤੇਲ ਅਤੇ ਗੈਸ 'ਚ 36 ਫੀਸਦੀ ਦਾ ਵਾਧਾ ਹੋਇਆ ਹੈ।

ਦੂਜੇ ਪਾਸੇ ਟੈਲੀਕਾਮ, ਫਾਰਮਾ ਅਤੇ ਬਾਇਓਟੈਕ ਵਿੱਚ ਹਾਇਰਿੰਗ ਗਤੀਵਿਧੀਆਂ ਸਥਿਰ ਰਹੀਆਂ ਹਨ। Naukri.com ਦੇ ਚੀਫ ਬਿਜ਼ਨਸ ਅਫਸਰ ਪਵਨ ਗੋਇਲ ਦਾ ਕਹਿਣਾ ਹੈ ਕਿ ਭਾਰਤੀ ਅਰਥਵਿਵਸਥਾ ਲਗਾਤਾਰ ਵਧ ਰਹੀ ਹੈ। ਇਸੇ ਕਰਕੇ ਨੌਕਰੀਆਂ ਦਾ ਬਾਜ਼ਾਰ ਵੀ ਵਧ ਰਿਹਾ ਹੈ। ਇਹ ਇੱਕ ਚੰਗਾ ਸੰਕੇਤ ਹੈ। ਇਹ ਦਰਸਾਉਂਦਾ ਹੈ ਕਿ ਹਰ ਖੇਤਰ ਵਿੱਚ ਪੇਸ਼ੇਵਰਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।

ਸਭ ਤੋਂ ਵੱਧ ਭਰਤੀ ਦੀਆਂ ਗਤੀਵਿਧੀਆਂ ਮੁੰਬਈ ਵਿੱਚ ਦਰਜ ਕੀਤੀਆਂ ਗਈਆਂ ਹਨ। ਸਾਲਾਨਾ ਆਧਾਰ 'ਤੇ ਮੁੰਬਈ 'ਚ ਇਹ ਵਾਧਾ 43 ਫੀਸਦੀ ਹੈ। ਦੂਜੇ ਪਾਸੇ, ਜੂਨ 2021 ਦੇ ਮੁਕਾਬਲੇ ਜੂਨ 2022 ਵਿੱਚ ਕੋਲਕਾਤਾ ਵਿੱਚ ਭਰਤੀ ਦੀ ਗਤੀਵਿਧੀ ਵਿੱਚ 29 ਪ੍ਰਤੀਸ਼ਤ, ਦਿੱਲੀ ਵਿੱਚ 29 ਪ੍ਰਤੀਸ਼ਤ, ਚੇਨਈ ਵਿੱਚ 21 ਪ੍ਰਤੀਸ਼ਤ, ਬੈਂਗਲੁਰੂ ਵਿੱਚ 17 ਪ੍ਰਤੀਸ਼ਤ, ਪੁਣੇ ਵਿੱਚ 15 ਪ੍ਰਤੀਸ਼ਤ ਅਤੇ ਹੈਦਰਾਬਾਦ ਵਿੱਚ 11 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਗੈਰ-ਮੈਟਰੋ ਸ਼ਹਿਰਾਂ ਵਿੱਚ, ਕੋਇੰਬਟੂਰ ਵਿੱਚ ਸਾਲਾਨਾ ਆਧਾਰ 'ਤੇ ਸਭ ਤੋਂ ਵੱਧ ਵਾਧਾ ਹੋਇਆ ਹੈ। ਇੱਥੇ ਜੂਨ 2022 ਵਿੱਚ 60 ਫੀਸਦੀ ਹੋਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਦੂਜੇ ਪਾਸੇ ਕੋਚੀ 'ਚ 19 ਫੀਸਦੀ ਅਤੇ ਜੈਪੁਰ 'ਚ 19 ਫੀਸਦੀ ਦਾ ਵਾਧਾ ਹੋਇਆ ਹੈ।
Published by:rupinderkaursab
First published:

Tags: Business, Government jobs, Jobs, Recruitment

ਅਗਲੀ ਖਬਰ