HOME » NEWS » Life

ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ- 15% ਵਧੇਗੀ ਤਨਖਾਹ, ਨਵੰਬਰ 2017 ਤੋ ਮਿਲੇਗਾ ਏਰੀਅਰ

News18 Punjabi | News18 Punjab
Updated: July 23, 2020, 11:27 AM IST
share image
ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ- 15% ਵਧੇਗੀ ਤਨਖਾਹ, ਨਵੰਬਰ 2017 ਤੋ ਮਿਲੇਗਾ ਏਰੀਅਰ
Good news for bank employees to get 15 per cent more salary hike and arrears from November 2017 ਬੈਂਕ ਵਿੱਚ ਨੌਕਰੀ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ- 15 ਫ਼ੀਸਦੀ ਵਧੇਗੀ ਤਨਖ਼ਾਹ , ਨਵੰਬਰ 2017 ਤੋ ਮਿਲੇਗਾ ਏਰੀਅਰ

  • Share this:
  • Facebook share img
  • Twitter share img
  • Linkedin share img
ਬੈਂਕ ਯੂਨੀਅਨਾਂ ਅਤੇ ਇੰਡੀਅਨ IBA ਦੇ ਵਿੱਚ ਸਹਿਮਤੀ ਬਣ ਗਈ ਹੈ। ਇਸ ਬੈਠਕ ਵਿੱਚ ਬੈਂਕ ਕਰਮਚਾਰੀਆਂ ਦੀ ਤਨਖ਼ਾਹ 15 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ। ਏਰੀਅਰ ਨਵੰਬਰ 2017 ਤੋਂ ਮਿਲੇਗਾ।ਇਹ ਰਾਸ਼ੀ ਕਰੀਬ 7898 ਕਰੋੜ ਰੁਪਏ ਹੋਵੇਗੀ।
ਬੈਂਕ ਵਿੱਚ ਨੌਕਰੀ ਕਰ ਰਹੇ ਕਰਮਚਾਰੀਆਂ (Bank Employee) ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ। ਤਨਖ਼ਾਹ ਨੂੰ ਲੈ ਕੇ ਬੁੱਧਵਾਰ ਨੂੰ ਬੈਂਕ ਯੂਨੀਅਨ UFBU ( United Forum of Bank Unions) ਅਤੇ IBA (Indian Bank Association) ਦੇ ਵਿੱਚ ਸਹਿਮਤੀ ਬਣ ਗਈ।ਇਸ ਬੈਠਕ ਵਿੱਚ ਬੈਂਕ ਕਰਮੀਆਂ ਦੀ ਤਨਖ਼ਾਹ 15 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ। ਏਰੀਅਰ ਨਵੰਬਰ 2017 ਤੋਂ ਮਿਲੇਗਾ।ਇਹ ਰਾਸ਼ੀ ਕਰੀਬ 7898 ਕਰੋੜ ਰੁਪਏ ਹੋਵੇਗੀ।ਇਹ ਮਾਮਲਾ 2017 ਤੋਂ ਹੀ ਪੈਂਡਿੰਗ ਸੀ।ਬੈਂਕ ਯੂਨੀਅਨ ਲਗਾਤਾਰ ਇਸ ਦੀ ਮੰਗ ਕਰ ਰਹੇ ਸਨ।ਹੁਣ ਤੱਕ ਇਸ ਉੱਤੇ ਸਹਿਮਤੀ ਨਹੀਂ ਬਣ ਪਾਈ ਸੀ ਪਰ 22 ਜੁਲਾਈ ਨੂੰ ਇਸ ਮੁੱਦੇ ਉੱਤੇ ਸਹਿਮਤੀ ਬਣ ਗਈ। ਮੁੰਬਈ ਵਿੱਚ ਭਾਰਤੀ ਸਟੇਟ ਬੈਂਕ (SBI -State Bank of India) ਦੇ ਹੈੱਡ ਆਫ਼ਿਸ ਵਿੱਚ ਇੱਕ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

NPS ਉੱਤੇ ਵੀ ਬਣੀ ਸਹਿਮਤੀ -
ਬੈਂਕਾਂ ਦੀ ਸੈਲਰੀ ਵਿਚ ਹੁਣ NPS ਵਿੱਚ ਯੋਗਦਾਨ 14 ਫ਼ੀਸਦੀ ਹੋਵੇਗਾ। ਮੌਜੂਦਾ ਸਮਾਂ ਵਿੱਚ ਇਹ 10 ਫ਼ੀਸਦੀ ਹੁੰਦਾ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਬੇਸਿਕ ਪੇ ਅਤੇ ਮਹਿੰਗਾਈ ਭੱਤਾ ਮਿਲਾਕੇ 10 ਫ਼ੀਸਦੀ ਹੁੰਦਾ ਹੈ। ਜਿਸ ਨੂੰ 14 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਪਰ ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ।

UFBU ਅਧਿਕਾਰੀ ਸੀ ਐਚ ਵੇਂਕਟਾਚਲਮ ਦੀ ਅਗਵਾਈ ਵਿੱਚ ਰਾਜ ਕਿਰਨ ਰਾਏ ਅਤੇ ਬੈਂਕ ਕਰਮਚਾਰੀ ਯੂਨੀਅਨ ਪ੍ਰਤੀਨਿਧੀਆਂ ਦੀ ਅਗਵਾਈ ਵਾਲੇ ਆਈ ਬੀ ਈ ਪ੍ਰਤੀਨਿਧੀਆਂ ਦੇ ਨਾਲ ਬੈਠਕ ਹੋਈ।ਇਸ ਮੌਕੇ ਵੇਂਕਟਚਲਮ ਨੇ ਕਿਹਾ ਕਿ ਤਨਖ਼ਾਹ ਵਧਣ ਨਾਲ 35 ਬੈਂਕਾਂ ਦੇ ਕਰਮਚਾਰੀਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ।

ਹੁਣ ਬੈਂਕਾਂ ਲਈ ਨਵਾਂ ਪੇ ਸਕੇਲ ਤਿਆਰ ਕੀਤਾ ਜਾਵੇਗਾ। ਇਸ ਦੇ ਇਲਾਵਾ ਬੈਂਕਿੰਗ ਸੈਕਟਰ ਵਿੱਚ ਵੀ PLI (ਪਰਫਾਰਮੇਂਸ ਲਿੰਕਡ ਇੰਨਸੈਂਟਿਵ) ਨੂੰ ਲਾਗੂ ਕੀਤਾ ਜਾਵੇਗਾ।PLI ਬੈਂਕ ਦੇ ਆਪਰੇਟਿਵ ਪ੍ਰਾਫਿਟ ਦੇ ਆਧਾਰ ਉੱਤੇ ਮਿਲੇਗਾ। ਇਹ ਸਾਲ ਬਾਅਦ ਪੇ ਕੀਤਾ ਜਾਵੇਗਾ ਅਤੇ ਤਨਖ਼ਾਹ ਤੋਂ ਹੋਵੇਗਾ। .
Published by: Anuradha Shukla
First published: July 23, 2020, 11:01 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading