ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ, ਜਦਕਿ ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਨੂੰ ਤਨਖਾਹ ਵਿੱਚ ਭਾਰੀ ਕਟੌਤੀ ਦਾ ਸਾਹਮਣਾ ਕਰਨਾ ਪਿਆ, ਪਰ ਆਉਣ ਵਾਲਾ ਸਾਲ ਲੋਕਾਂ ਲਈ ਵਧੀਆ ਸਾਬਤ ਹੋਣ ਜਾ ਰਿਹਾ ਹੈ। ਦਰਅਸਲ, ਅਗਲੇ ਵਿੱਤੀ ਸਾਲ 2022-23 ਵਿਚ ਤੁਹਾਡੀ ਤਨਖਾਹ ਵਿਚ ਵੱਡਾ ਵਾਧਾ (Employees Salary Hike) ਵੇਖਿਆ ਜਾ ਸਕਦਾ ਹੈ।
ਦੇਸ਼ ਦੀਆਂ ਕੰਪਨੀਆਂ ਹੁਣ ਤਾਲਾਬੰਦੀ ਦੇ ਪ੍ਰਭਾਵ ਤੋਂ ਹੌਲੀ ਹੌਲੀ ਉਭਰ ਰਹੀਆਂ ਹਨ, ਜਿਸ ਕਾਰਨ ਕਰਮਚਾਰੀਆਂ ਦੀ ਤਨਖਾਹ ਵਿਚ ਵਾਧਾ ਕੀਤਾ ਜਾ ਸਕਦਾ ਹੈ। ਸੰਗਠਿਤ ਖੇਤਰ ਵਿਚ ਕੁਸ਼ਲ ਲੇਬਰ ਦੀ ਘੱਟ ਉਪਲਬਧਤਾ ਦੇ ਕਾਰਨ ਤਨਖਾਹ ਵਿਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ।
ਤਨਖਾਹ 8 ਫੀਸਦੀ ਵਧ ਸਕਦੀ ਹੈ
Michael Page and Aon Plc ਦੇ ਅਨੁਸਾਰ, ਜੇ ਕੋਰੋਨਾ ਦੀ ਤੀਜੀ ਲਹਿਰ ਨਿਯੰਤਰਣ ਵਿੱਚ ਰਹੀ, ਤਾਂ ਅਪ੍ਰੈਲ 2022 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ ਵਿੱਚ ਕਰਮਚਾਰੀਆਂ ਦੀ ਤਨਖਾਹ ਵਿੱਚ ਲਗਭਗ 8% ਦਾ ਵਾਧਾ ਹੋ ਸਕਦਾ ਹੈ। ਜੋ ਚਾਲੂ ਵਿੱਤੀ ਵਰ੍ਹੇ ਦੇ ਸਰਵੇਖਣ ਦੇ ਅਨੁਮਾਨ 6-8 ਫੀਸਦ ਦੇ ਨਾਲੋਂ ਕਿਤੇ ਵੱਧ ਹੈ।
ਆਰਥਿਕ ਵਿਕਾਸ ਵਿਚ ਸੁਧਾਰ ਦੀ ਉਮੀਦ...
ਦੱਸ ਦਈਏ ਕਿ ਭਾਰਤ ਨੇ ਪੂਰੇ ਏਸ਼ੀਆ ਵਿਚ ਇਤਿਹਾਸਕ ਰੂਪ ਨਾਲ ਹਮੇਸ਼ਾਂ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ। ਰਿਪੋਰਟ ਦੇ ਅਨੁਸਾਰ, ਇਹ ਰੁਝਾਨ ਅਗਲੇ ਦੋ ਸਾਲਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਮਹਿੰਗਾਈ ਵਿੱਚ ਵਾਧੇ ਕਾਰਨ ਇਸ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਖ਼ਾਸਕਰ, ਕੋਰੋਨਾ ਮਹਾਂਮਾਰੀ ਦੌਰਾਨ ਹਰ ਰੋਜ਼ ਦੀਆਂ ਚੀਜ਼ਾਂ ਦੀਆਂ ਕੀਮਤਾਂ ਇਕ ਵਾਰ ਫਿਰ ਵਧੀਆਂ ਹਨ।
ਈ-ਕਾਮਰਸ, ਫਾਰਮਾਸਿਊਟੀਕਲ, ਆਈਟੀ ਅਤੇ ਵਿੱਤੀ ਸੇਵਾਵਾਂ ਵਰਗੇ ਸੈਕਟਰ ਪਹਿਲਾਂ ਹੀ ਤਨਖਾਹਾਂ ਵਧਾਉਣ ਦੀ ਪੇਸ਼ਕਸ਼ ਕਰ ਚੁੱਕੇ ਹਨ। Aon Plc ਵਿਚ ਭਾਰਤ ਅਤੇ ਦੱਖਣੀ ਏਸ਼ੀਆ ਲਈ ਚੀਫ ਕਮਰਸ਼ੀਅਲ ਅਫਸਰ ਰੁਪਾਂਕ ਚੌਧਰੀ ਦੇ ਅਨੁਸਾਰ, ਸੰਗਠਿਤ ਖੇਤਰ ਵਿਚ ਕੁਸ਼ਲ ਲੇਬਰ ਦੀ ਘੱਟ ਉਪਲਬਧਤਾ ਦੇ ਕਾਰਨ ਤਨਖਾਹ ਵਿਚ ਵਾਧੇ ਦੀ ਉਮੀਦ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 7th pay commission, Employee Provident Fund (EPF), Salary