• Home
  • »
  • News
  • »
  • lifestyle
  • »
  • GOOD NEWS FOR EPFO SUBSCRIBERS MODI GOVERNMENT MAY INCREASE EPFO PENSION CHECK DETAILS GH AP AK

ਕੇਂਦਰ ਸਰਕਾਰ ਦਾ ਤੋਹਫ਼ਾ, EPFO Pension ਵਿੱਚ ਵਾਧਾ ਕਰਨ ਦਾ ਵੱਡਾ ਐਲਾਨ

ਰਿਪੋਰਟਾਂ ਅਨੁਸਾਰ ਸ਼ਰਮ ਮੰਤਰਾਲੇ (Labour Ministry) ਵੱਲੋਂ ਫਰਵਰੀ ਵਿੱਚ ਹੋਈ ਮੀਟਿੰਗ ਵਿੱਚ ਇਸ ਸਬੰਧ ਵਿੱਚ ਫੈਸਲਾ ਲੈਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਨਿਊ ਵੇਜ ਕੋਡ (New Wage Code) ਬਾਰੇ ਵੀ ਫੈਸਲਾ ਕਰਨ ਦਾ ਅੰਦਾਜ਼ਾ ਵੀ ਲਗ ਰਿਹਾ ਹੈ। ਇਸ ਮਹੱਤਵਪੂਰਨ ਮੀਟਿੰਗ ਦਾ ਮੁੱਖ ਏਜੰਡਾ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਮਿਨੀਮਮ ਪੈਨਸ਼ਨ ਵਧਾਉਣਾ ਦੱਸਿਆ ਜਾ ਰਿਹਾ ਹੈ।

  • Share this:
ਕੇਂਦਰ ਸਰਕਾਰ ਕਰਮਚਾਰੀ ਭਵਿੱਖ ਫੰਡ ਸੰਗਠਨ (EPFO) ਦੀ ਪੈਨਸ਼ਨ ਸਕੀਮ (EPS) ਦੇ ਗਾਹਕਾਂ ਨੂੰ ਤੋਹਫ਼ੇ ਦੇਣ ਦੀ ਤਿਆਰੀ ਵਿੱਚ ਹੈ। ਮੋਦੀ ਸਰਕਾਰ ਕਰਮਚਾਰੀਆਂ ਦੀ ਮਾਸਿਕ ਪੈਨਸ਼ਨ (Pension Scheme) ਨੂੰ 1,000 ਰੁਪਏ ਤੋਂ ਵਧਾ ਕੇ 9,000 ਰੁਪਏ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਈਪੀਐਸ ਨਾਲ ਜੁੜੇ ਲੋਕਾਂ ਨੂੰ ਜਲਦੀ ਹੀ 9,000 ਰੁਪਏ ਪੈਨਸ਼ਨ ਵਜੋਂ ਮਿਲਣਗੇ।

ਰਿਪੋਰਟਾਂ ਅਨੁਸਾਰ ਸ਼ਰਮ ਮੰਤਰਾਲੇ (Labour Ministry) ਵੱਲੋਂ ਫਰਵਰੀ ਵਿੱਚ ਹੋਈ ਮੀਟਿੰਗ ਵਿੱਚ ਇਸ ਸਬੰਧ ਵਿੱਚ ਫੈਸਲਾ ਲੈਣ ਦੀ ਸੰਭਾਵਨਾ ਹੈ। ਇਸ ਮੀਟਿੰਗ ਵਿੱਚ ਨਿਊ ਵੇਜ ਕੋਡ (New Wage Code) ਬਾਰੇ ਵੀ ਫੈਸਲਾ ਕਰਨ ਦਾ ਅੰਦਾਜ਼ਾ ਵੀ ਲਗ ਰਿਹਾ ਹੈ। ਇਸ ਮਹੱਤਵਪੂਰਨ ਮੀਟਿੰਗ ਦਾ ਮੁੱਖ ਏਜੰਡਾ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਮਿਨੀਮਮ ਪੈਨਸ਼ਨ ਵਧਾਉਣਾ ਦੱਸਿਆ ਜਾ ਰਿਹਾ ਹੈ।

ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ : ਪੈਨਸ਼ਨ ਪਾਉਣ ਵਾਲੇ ਲੰਬੇ ਸਮੇਂ ਤੋਂ ਮਿਨੀਮਮ ਪੈਨਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ। ਸ਼ਰਮ ਮੰਤਰਾਲੇ ਵੱਲੋਂ ਇਸ ਬਾਰੇ ਕਈ ਵਾਰ ਬੈਠਕਾਂ ਅਤੇ ਵਿਚਾਰ-ਵਟਾਂਦਰਾ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੰਸਦ ਦੀ ਸਥਾਈ ਕਮੇਟੀ ਨੇ ਵੀ ਇਸ ਸਬੰਧ ਵਿੱਚ ਸੁਝਾਅ ਦਿੱਤੇ ਹਨ। ਮੰਨਿਆ ਜਾਂਦਾ ਹੈ ਕਿ ਫਰਵਰੀ ਦੀ ਮੀਟਿੰਗ ਵਿੱਚ ਇਸ ਤੇ ਅੰਤਿਮ ਮੁਹਰ ਲੱਗ ਸਕਦੀ ਹੈ।

ਜਾਣੋ ਕਿੰਨੀ ਹੋ ਜਾਵੇਗੀ ਪੈਨਸ਼ਨ?
ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰੀ ਟਰੇਡ ਯੂਨੀਅਨਾਂ ਨੇ ਮੌਜੂਦਾ ਮਿਨੀਮਮ ਪੈਨਸ਼ਨ ਨੂੰ 1,000 ਰੁਪਏ ਤੋਂ ਵਧਾ ਕੇ 9,000 ਰੁਪਏ ਕਰਨ ਦੀ ਮੰਗ ਕੀਤੀ ਹੈ, ਜਦਕਿ ਕੇਂਦਰੀ ਟਰੱਸਟੀ ਬੋਰਡ ਜਾਂ CBT ਇਸ ਨੂੰ ਵਧਾ ਕੇ 6,000 ਰੁਪਏ ਕਰ ਸਕਦੀ ਹੈ। ਈਪੀਐਫਓ ਦੇ ਪੈਸੇ ਨੂੰ ਨਿੱਜੀ ਕਾਰਪੋਰੇਟ ਬਾਂਡਾਂ ਵਿੱਚ ਨਿਵੇਸ਼ ਕਰਨ ਦਾ ਵਿਵਾਦਪੂਰਨ ਮੁੱਦਾ ਵੀ ਮੀਟਿੰਗ ਵਿੱਚ ਚਰਚਾ ਦਾ ਵਿਸ਼ਯ ਹੋਵੇਗਾ। ਇਹ ਇਸ ਬਾਰੇ ਵੀ ਫੈਸਲਾ ਕਰ ਸਕਦਾ ਹੈ ਕਿ 2021-22 ਲਈ ਪੈਨਸ਼ਨ ਫੰਡ ਦੀ ਵਿਆਜ ਦਰ ਕੀ ਹੋਣੀ ਚਾਹੀਦੀ ਹੈ।

ਕਰਮਚਾਰੀ ਪੈਨਸ਼ਨ ਸਕੀਮ ਕੀ ਹੈ?
ਕਰਮਚਾਰੀ ਪੈਨਸ਼ਨ ਸਕੀਮ (EPS) 1995 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਸੰਗਠਿਤ ਖੇਤਰ ਵਿਚ ਕੰਮ ਕਰ ਰਹੇ 58 ਸਾਲ ਦੀ ਉਮਰ ਦੇ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਕਰਮਚਾਰੀ ਨੂੰ ਘੱਟੋ ਘੱਟ 10 ਸਾਲ ਦੀ ਨੌਕਰੀ ਕਰਨੀ ਜ਼ਰੂਰੀ ਹੈ। ਕਰਮਚਾਰੀ ਆਪਣੀ ਤਨਖਾਹ ਦਾ 12 ਪ੍ਰਤੀਸ਼ਤ ਈਪੀਐਫ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਇਨ੍ਹੀ ਹੀ ਰਕਮ ਕੰਪਨੀ ਦੁਆਰਾ ਕਰਮਚਾਰੀ ਨੂੰ ਦਿੱਤੀ ਜਾਂਦੀ ਹੈ।
Published by:Amelia Punjabi
First published: