• Home
  • »
  • News
  • »
  • lifestyle
  • »
  • GOOD NEWS FOR SBI CUSTOMERS NOW ONLINE IMPS TRANSACTIONS UP TO 5 LAKHS ARE FREE GH AK

SBI ਦੇ ਗਾਹਕਾਂ ਲਈ ਖੁਸ਼ਖ਼ਬਰੀ, ਹੁਣ ਬਿਨਾਂ ਸਰਵਿਸ ਚਾਰਜ ਤੋਂ ਕਰ ਸਕੋਗੇ ਲੱਖਾਂ ਦਾ ਭੁਗਤਾਨ

ਹੁਣ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਕੀਤੇ 5 ਲੱਖ ਰੁਪਏ ਤੱਕ ਦੇ ਤਤਕਾਲ ਭੁਗਤਾਨ ਸੇਵਾ (IMPS) ਲੈਣ-ਦੇਣ ਲਈ ਕੋਈ ਸਰਵਿਸ ਚਾਰਜ ਨਹੀਂ ਲੱਗੇਗਾ। ਐਸਬੀਆਈ ਨੇ ਇਹ ਫੈਸਲਾ ਇੰਟਰਨੈੱਟ ਬੈਕਿੰਗ ਦੀ ਵਰਤੋਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਕੀਤਾ ਹੈ।

SBI ਦੇ ਗਾਹਕਾਂ ਲਈ ਖੁਸ਼ਖ਼ਬਰੀ, ਹੁਣ ਬਿਨਾਂ ਸਰਵਿਸ ਚਾਰਜ ਤੋਂ ਕਰ ਸਕੋਗੇ ਲੱਖਾਂ ਦਾ ਭੁਗਤਾਨ (file photo)

  • Share this:
ਸਟੇਟ ਬੈਂਕ ਆਫ ਇੰਡੀਆ (SBI) ਨੇ ਇਸ ਨਵੇਂ ਸਾਲ ਵਿੱਚ ਆਪਣੇ ਖਾਤਾਧਾਰਕਾਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਹੁਣ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਕੀਤੇ 5 ਲੱਖ ਰੁਪਏ ਤੱਕ ਦੇ ਤਤਕਾਲ ਭੁਗਤਾਨ ਸੇਵਾ (IMPS) ਲੈਣ-ਦੇਣ ਲਈ ਕੋਈ ਸਰਵਿਸ ਚਾਰਜ ਨਹੀਂ ਲੱਗੇਗਾ। ਐਸਬੀਆਈ ਨੇ ਇਹ ਫੈਸਲਾ ਇੰਟਰਨੈੱਟ ਬੈਕਿੰਗ ਦੀ ਵਰਤੋਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਕੀਤਾ ਹੈ। ਸਟੇਟ ਬੈਂਕ ਆਫ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਵਿਵਸਥਾ YONO ਐਪ ਦੇ ਉਪਭੋਗਤਾਵਾਂ 'ਤੇ ਵੀ ਲਾਗੂ ਹੋਵੇਗੀ। ਜੇਕਰ ਤੁਸੀਂ ਬੈਂਕ ਬ੍ਰਾਂਚ ਵਿੱਚ ਜਾ ਕੇ IMPS ਕਰਵਾਉਂਦੇ ਹੋ, ਤਾਂ ਤੁਹਾਨੂੰ GST ਦੇ ਨਾਲ ਸਰਵਿਸ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। SBI ਨੇ ਕਿਹਾ ਹੈ ਕਿ ਇਹ ਨਿਰਦੇਸ਼ 1 ਫਰਵਰੀ 2022 ਤੋਂ ਲਾਗੂ ਹੋਣਗੇ।

ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਤੱਕ IMPS ਲੈਣ-ਦੇਣ ਦੀ ਅਧਿਕਤਮ ਸੀਮਾ 2 ਲੱਖ ਰੁਪਏ ਸੀ ਅਤੇ ਹੁਣ ਤੱਕ SBI ਸਿਰਫ 2 ਲੱਖ ਰੁਪਏ ਤੱਕ ਦੇ IMPS ਲੈਣ-ਦੇਣ 'ਤੇ ਸਰਵਿਸ ਚਾਰਜ ਨਹੀਂ ਲੈਂਦਾ ਸੀ। ਹੁਣ ਇਸ ਅਧਿਕਤਮ ਸੀਮਾ ਨੂੰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਸਬੀਆਈ ਨੇ ਕਿਹਾ ਕਿ ਗਾਹਕਾਂ ਵਿੱਚ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਿਤ ਕਰਨ ਲਈ, ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ (ਯੋਨੋ ਐਪ ਸਮੇਤ) ਰਾਹੀਂ IMPS ਲੈਣ-ਦੇਣ 'ਤੇ ਸਰਵਿਸ ਚਾਰਜ ਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬੈਂਕ ਸ਼ਾਖਾਵਾਂ ਤੋਂ IMPS ਲੈਣ-ਦੇਣ ਲਈ 2 ਲੱਖ ਤੋਂ 5 ਲੱਖ ਰੁਪਏ ਦਾ ਨਵਾਂ ਸਲੈਬ ਬਣਾਇਆ ਗਿਆ ਹੈ। ਇਸ ਸਲੈਬ ਦੇ ਤਹਿਤ ਆਉਣ ਵਾਲੀ ਰਕਮ 'ਤੇ ਸਰਵਿਸ ਚਾਰਜ 20 ਰੁਪਏ ਹੋਵੇਗਾ ਅਤੇ ਇਸ ਦੇ ਨਾਲ GST ਵੀ ਲਿਆ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਫ਼ਿਲਹਾਲ ਬੈਂਕ ਸ਼ਾਖਾਵਾਂ ਤੋਂ ਸਿਰਫ਼ 1,000 ਰੁਪਏ ਤੱਕ ਦੇ IMPS ਲੈਣ-ਦੇਣ 'ਤੇ ਸਰਵਿਸ ਚਾਰਜ ਤੋਂ ਮੁਕਤ ਹੈ। 1,001 ਰੁਪਏ 10,000 ਰੁਪਏ ਤੱਕ ਦੇ ਲੈਣ-ਦੇਣ 'ਤੇ 2 ਰੁਪਏ ਅਤੇ ਜੀ.ਐੱਸ.ਟੀ. ਦੂਜੇ ਪਾਸੇ, 10,001 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਲੈਣ-ਦੇਣ 'ਤੇ 4 ਰੁਪਏ ਅਤੇ GST ਲਾਗੂ ਹੈ। 1 ਲੱਖ ਤੋਂ 2 ਲੱਖ ਰੁਪਏ ਤੱਕ ਦਾ ਸਰਵਿਸ ਚਾਰਜ 12 ਰੁਪਏ ਅਤੇ GST ਹੈ।
Published by:Ashish Sharma
First published: