HOME » NEWS » Life

ਖੁਸ਼ਖਬਰੀ: ਡਰਾਈਵਿੰਗ ਲਾਇਸੈਂਸ ਲਈ ਨਹੀਂ ਦੇਣਾ ਪਵੇਗਾ ਟੈਸਟ, ਸਰਕਾਰ ਨੇ ਜੁਲਾਈ ਤੋਂ ਬਦਲੇ ਨਿਯਮ

News18 Punjabi | News18 Punjab
Updated: July 4, 2021, 1:56 PM IST
share image
ਖੁਸ਼ਖਬਰੀ: ਡਰਾਈਵਿੰਗ ਲਾਇਸੈਂਸ ਲਈ ਨਹੀਂ ਦੇਣਾ ਪਵੇਗਾ ਟੈਸਟ, ਸਰਕਾਰ ਨੇ ਜੁਲਾਈ ਤੋਂ ਬਦਲੇ ਨਿਯਮ
ਖੁਸ਼ਖਬਰੀ: ਡਰਾਈਵਿੰਗ ਲਾਇਸੈਂਸ ਲਈ ਨਹੀਂ ਦੇਣਾ ਪਵੇਗਾ ਟੈਸਟ, ਸਰਕਾਰ ਨੇ ਜੁਲਾਈ ਤੋਂ ਬਦਲੇ ਨਿਯਮ

  • Share this:
  • Facebook share img
  • Twitter share img
  • Linkedin share img
ਜੇ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਣ ਬਾਰੇ ਸੋਚ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਲਈ ਡ੍ਰਾਇਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਏਗੀ, ਕਿਉਂਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MORTH) ਨੇ 1 ਜੁਲਾਈ ਤੋਂ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ, ਜਿਸ ਤੋਂ ਬਾਅਦ ਤੁਹਾਨੂੰ ਆਰਟੀਓ ਜਾ ਕੇ ਡਰਾਈਵਿੰਗ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਏਗੀ।

ਦੱਸ ਦਈਏ ਕਿ ਹੁਣ ਤੱਕ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਡਰਾਈਵਿੰਗ ਟੈਸਟ ਦੇਣਾ ਲਾਜ਼ਮੀ ਸੀ, ਪਰ 1 ਜੁਲਾਈ ਤੋਂ ਬਦਲੇ ਗਏ ਨਿਯਮਾਂ ਤੋਂ ਬਾਅਦ ਹੁਣ ਅਜਿਹਾ ਨਹੀਂ ਕਰਨਾ ਪਏਗਾ। ਆਓ ਜਾਣਦੇ ਹਾਂ ਡਰਾਈਵਿੰਗ ਲਾਇਸੈਂਸ ਲਈ ਕੀ ਕਰਨਾ ਪਏਗਾ ...

ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਲੈਣੀ ਪਵੇਗੀ ਸਿਖਲਾਈ- MORTH ਦੇ ਨਿਯਮਾਂ ਦੇ ਅਨੁਸਾਰ, ਜੇ ਤੁਸੀਂ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸੈਂਟਰ ਤੋਂ ਸਿਖਲਾਈ ਲਈ ਹੈ, ਤਾਂ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਲਈ ਆਰਟੀਓ ਜਾਣ ਜਾ ਕੇ ਟੈਸਟ ਦੇਣ ਦੀ ਜ਼ਰੂਰਤ ਨਹੀਂ ਹੋਏਗੀ।
ਇਸ ਦੇ ਨਾਲ ਹੀ ਸਰਕਾਰ ਨੇ ਹਾਲ ਹੀ ਵਿੱਚ ਰਾਜ-ਵਾਰ ਡ੍ਰਾਈਵਿੰਗ ਟ੍ਰੇਨਿੰਗ ਕੇਂਦਰਾਂ ਨੂੰ ਮਾਨਤਾ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਤੁਸੀਂ ਆਸਾਨੀ ਨਾਲ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣਾ ਸਿੱਖ ਸਕਦੇ ਹੋ।

ਨਵੇਂ ਨਿਯਮ ਦੇ ਅਨੁਸਾਰ, ਤੁਹਾਨੂੰ ਡਰਾਈਵਿੰਗ ਸੈਂਟਰਾਂ ਉਤੇ ਲਾਈਟ ਮੋਟਰ ਵਾਹਨ ਕੋਰਸ ਲਈ 4 ਹਫ਼ਤਿਆਂ ਵਿੱਚ 29 ਘੰਟਿਆਂ ਲਈ ਡਰਾਈਵਿੰਗ ਕਰਨੀ ਪਏਗੀ। ਇਸ ਦੇ ਨਾਲ ਤੁਹਾਨੂੰ 28 ਦਿਨਾਂ ਵਿੱਚ ਡਰਾਈਵਿੰਗ ਵੀ ਸਿੱਖਣੀ ਪਏਗੀ। ਜੇ ਡਰਾਈਵਿੰਗ ਸੈਂਟਰ ਤੁਹਾਨੂੰ ਪਾਸ ਕਰ ਦਿੰਦੇ ਹਨ ਤਾਂ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਲਈ ਕੋਈ ਹੋਰ ਟੈਸਟ ਨਹੀਂ ਦੇਣਾ ਪਏਗਾ। ਇਸ ਤੋਂ ਇਲਾਵਾ, ਭਾਰੀ ਮੋਟਰ ਵਾਹਨ ਜਾਂ ਭਾਰੀ ਵਾਹਨ ਚਲਾਉਣਾ ਸਿੱਖਣ ਦੀ ਮਿਆਦ 6 ਹਫਤਿਆਂ ਵਿਚ 38 ਘੰਟੇ ਹੈ। ਇਸ ਤੋਂ ਇਲਾਵਾ, ਡਰਾਈਵਰਾਂ ਨੂੰ ਸੜਕ ਨਾਲ ਜੁੜੇ ਹੋਰ ਜ਼ਰੂਰੀ ਨਿਯਮਾਂ ਦੇ ਨਾਲ ਨੈਤਿਕ ਅਤੇ ਸੁਹਿਰਦ ਵਿਵਹਾਰ ਬਾਰੇ ਕੁਝ ਬੁਨਿਆਦੀ ਪਹਿਲੂ ਵੀ ਸਿਖਾਈਆਂ ਜਾਣਗੀਆਂ।
Published by: Gurwinder Singh
First published: July 4, 2021, 1:54 PM IST
ਹੋਰ ਪੜ੍ਹੋ
ਅਗਲੀ ਖ਼ਬਰ