ਤਕਨੋਲਜੀ ਦੀ ਦਿੱਗਜ ਕੰਪਨੀ Google ਆਪਣੇ ਪ੍ਰੋਡਕਟ ਵਿੱਚ ਹੋਰ ਸੁਧਾਰ ਕਰਕੇ ਇਸਨੂੰ ਲੋਕਾਂ ਲਈ ਬਿਹਤਰ ਬਣਾ ਰਹੀ ਹੈ। ਹਾਲ ਹੀ ਵਿੱਚ Google ਨੇ ਆਪਣੇ ਪਿਕਸਲ ਫੋਨ ਲਾਂਚ ਕੀਤੇ ਹਨ ਅਤੇ ਦੱਸਿਆ ਹੈ ਕਿ ਹੁਣ Google Assistant ਹੋਰ ਸਮਾਰਟ ਹੋ ਗਿਆ ਹੈ ਅਤੇ ਤੁਹਾਡੇ ਲਈ ਵਧੀਆ ਕੰਮ ਕਰਨ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ Google ਦਾ ਦਾਅਵਾ ਹੈ ਕਿ ਨਵੇਂ ਫੀਚਰ ਗੂਗਲ ਅਸਿਸਟੈਂਟ ਨੂੰ ਹੋਰ ਯੂਜ਼ਰ ਫ੍ਰੈਂਡਲੀ ਬਣਾ ਦੇਣਗੇ।
ਨਵੇਂ ਫ਼ੀਚਰ ਦੀ ਗੱਲ ਕਰੀਏ ਤਾਂ ਕੰਪਨੀ ਨੇ ਵਾਇਸ ਟਾਈਪਿੰਗ ਅਸਿਸਟੈਂਟ (Voice Typing Assistant) ਫੀਚਰ ਲਿਆਂਦਾ ਹੈ। ਇਸ ਨਵੀਂ ਵਿਸ਼ੇਸ਼ਤਾ ਨਾਲ, ਤੁਸੀਂ ਕੀਬੋਰਡ 'ਤੇ ਟਾਈਪ ਕਰਨ ਨਾਲੋਂ 2.5 ਗੁਣਾ ਤੇਜ਼ੀ ਨਾਲ ਆਪਣਾ ਮੈਸੇਜ ਟਾਈਪ ਅਤੇ ਐਡਿਟ ਕਰ ਸਕਦੇ ਹੋ।
ਇਸ ਤੋਂ ਇਲਾਵਾ ਇੱਕ ਹੋਰ ਨਵਾਂ ਫ਼ੀਚਰ ਤੁਹਾਨੂੰ ਮੈਸੇਜ ਭੇਜਣ ਲਈ ਗੂਗਲ ਨਾਲ ਗੱਲ ਕਰਨ ਦੀ ਸਹੂਲਤ ਦਿੰਦਾ ਹੈ। ਤੁਸੀਂ ਗੂਗਲ asistant ਨੂੰ ਆਪਣੇ ਮੈਸੇਜ ਵਿੱਚ ਇਮੋਜੀ ਦੀ ਵਰਤੋਂ ਕਰਨ ਬਾਰ ਐਵੀ ਕਹਿ ਸਕਦੇ ਹੋ ਜੋ ਆਪਣੇ ਆਪ ਵਿੱਚ ਇੱਕ ਲਾਜਵਾਬ ਫ਼ੀਚਰ ਹੈ।
ਬਿਹਤਰ ਕਾਲਿੰਗ ਅਤੇ ਟੈਕਸਟਿੰਗ ਲਈ Google Android ਲਗਾਤਾਰ ਕੰਮ ਕਰ ਰਿਹਾ ਹੈ। ਨਵੀਆਂ ਵਿਸ਼ੇਸ਼ਤਾਵਾਂ Assistant ਦੀ ਬੋਲੀ ਨੂੰ ਆਸਾਨ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ। ਕੰਪਨੀ ਤੁਹਾਨੂੰ ਅਣਚਾਹੀਆਂ ਕਾਲਾਂ ਤੋਂ ਬਚਾਉਣ ਲਈ ਵੀ ਸਕਰੀਨ 'ਤੇ ਤੁਹਾਡੀ ਮਦਦ ਕਰਦੀ ਹੈ। ਇਸ ਫ਼ੀਚਰ ਨੇ ਪਿਛਲੇ ਸਾਲ ਉਪਭੋਗਤਾਵਾਂ ਲਈ 600 ਮਿਲੀਅਨ ਤੋਂ ਵੱਧ ਕਾਲਾਂ ਨਾਲ ਗਾਹਕਾਂ ਨੂੰ ਫ਼ਾਇਦਾ ਦਿੱਤਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਾਰੇ ਨਵੇਂ ਫ਼ੀਚਰ ਤੁਸੀਂ ਨਵੇਂ Pixel ਡੀਵਾਈਸਾਂ ਦੇ ਨਾਲ ਨਵੀਂ Pixel ਵਾਚ 'ਤੇ ਵੀ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੀ ਅਵਾਜ਼ ਨੂੰ ਨਵੇਂ ਤਰੀਕਿਆਂ ਨਾਲ ਵਰਤ ਸਕਦੇ ਹੋ। ਇਸ ਨਾਲ ਤੁਸੀਂ ਤੇਜ਼ੀ ਨਾਲ ਮੈਸੇਜ ਭੇਜਣ, ਟਾਈਮਰ ਸੈੱਟ ਕਰਨ ਅਤੇ ਤੁਹਾਡੇ ਕਨੈਕਟ ਕੀਤੇ ਘਰੇਲੂ ਉਪਕਰਨਾਂ ਨੂੰ ਕੰਟਰੋਲ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Google, Google Chrome, Tech News, Tech updates, Technology