• Home
  • »
  • News
  • »
  • lifestyle
  • »
  • GOOGLE BEST TIPS AND TRICKS TO GET BETTER SEARCH RESULT 10 BEST TIPS FOR GOOGLE SEARCH EXPERIENCE GH AP

ਪੜ੍ਹੋ Google ਦੀਆਂ ਅਜਿਹੀਆਂ Tricks, ਜੋ Search ਨੂੰ ਬਣਾਉਣਗੀਆਂ ਹੋਰ ਅਸਾਨ

ਗੂਗਲ ਨੇ ਯੂਜ਼ਰ ਐਕਸਪੀਰੀਅੰਸ ਨੂੰ ਵਧਾਉਣ ਲਈ ਆਪਣੇ ਸਰਚ ਇੰਜਣ ਵਿੱਚ ਬਹੁਤ ਸਾਰੇ ਅਪਡੇਟ ਕੀਤੇ ਹਨ, ਤਾਂ ਜੋ ਉਪਭੋਗਤਾਵਾਂ ਨੂੰ ਉਹਨਾਂ ਦੀ ਸਰਚ ਦੇ ਵਧੀਆ ਨਤੀਜੇ ਮਿਲ ਸਕਣ। ਇਸ ਲਈ ਇਸ ਖਬਰ ਵਿੱਚ, ਅਸੀਂ ਤੁਹਾਨੂੰ ਗੂਗਲ ਸਰਚ ਲਈ 10 ਅਜਿਹੇ ਟਿਪਸ ਅਤੇ ਟ੍ਰਿਕਸ ਦੱਸਾਂਗੇ, ਜਿਸ ਨਾਲ ਤੁਹਾਡਾ ਗੂਗਲ ਸਰਚ ਐਕਸਪੀਰੀਅੰਸ ਹੋਰ ਬਿਹਤਰ ਹੋਵੇਗਾ।

ਪੜ੍ਹੋ Google ਦੀਆਂ ਅਜਿਹੀਆਂ Tricks, ਜੋ Search ਨੂੰ ਬਣਾਉਣਗੀਆਂ ਹੋਰ ਅਸਾਨ

  • Share this:
ਗੂਗਲ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਰਚ ਇੰਜਣ ਹੈ, ਜੋ ਤੁਹਾਨੂੰ ਸਰਚ ਕਰਨ 'ਤੇ ਸਭ ਤੋਂ ਵੱਧ ਵਿਕਲਪ ਪ੍ਰਦਾਨ ਕਰਦਾ ਹੈ। ਹਾਲ ਹੀ ਵਿੱਚ, ਗੂਗਲ ਨੇ ਯੂਜ਼ਰ ਐਕਸਪੀਰੀਅੰਸ ਨੂੰ ਵਧਾਉਣ ਲਈ ਆਪਣੇ ਸਰਚ ਇੰਜਣ ਵਿੱਚ ਬਹੁਤ ਸਾਰੇ ਅਪਡੇਟ ਕੀਤੇ ਹਨ, ਤਾਂ ਜੋ ਉਪਭੋਗਤਾਵਾਂ ਨੂੰ ਉਹਨਾਂ ਦੀ ਸਰਚ ਦੇ ਵਧੀਆ ਨਤੀਜੇ ਮਿਲ ਸਕਣ। ਇਸ ਲਈ ਇਸ ਖਬਰ ਵਿੱਚ, ਅਸੀਂ ਤੁਹਾਨੂੰ ਗੂਗਲ ਸਰਚ ਲਈ 10 ਅਜਿਹੇ ਟਿਪਸ ਅਤੇ ਟ੍ਰਿਕਸ ਦੱਸਾਂਗੇ, ਜਿਸ ਨਾਲ ਤੁਹਾਡਾ ਗੂਗਲ ਸਰਚ ਐਕਸਪੀਰੀਅੰਸ ਹੋਰ ਬਿਹਤਰ ਹੋਵੇਗਾ।

ਰਿਵਰਸ ਇਮੇਜ ਸਰਚ : ਤੁਸੀਂ ਗੂਗਲ ਤੋਂ ਇਮੇਜ ਸਰਚ ਕਰ ਸਕਦੇ ਹੋ ਪਰ ਇਸ ਦੀ ਮਦਦ ਨਾਲ ਤੁਸੀਂ ਰਿਵਰਸ ਇਮੇਜ ਨੂੰ ਵੀ ਸਰਚ ਕਰ ਸਕਦੇ ਹੋ। ਇਸ ਦੇ ਲਈ, ਤੁਸੀਂ ਗੂਗਲ ਦੇ ਗੂਗਲ ਇਮੇਜ ਦੇ ਹੋਮਪੇਜ 'ਤੇ ਜਾਓ ਅਤੇ ਇਸ ਤੋਂ ਬਾਅਦ ਤੁਸੀਂ ਕੈਮਰੇ ਦੇ ਆਕਾਰ ਦੇ ਆਈਕਨ 'ਤੇ ਕਲਿੱਕ ਕਰੋ ਅਤੇ ਇਮੇਜ ਨੂੰ ਆਪਣੇ ਫੋਨ ਅਤੇ ਕੰਪਿਊਟਰ ਤੋਂ ਅਪਲੋਡ ਕਰੋ, ਗੂਗਲ ਤੁਹਾਡੇ ਸਰਚ ਨੂੰ ਰਿਵਰਸ ਕਰੇਗਾ ਤੇ ਰਿਜ਼ਲਟ ਪ੍ਰਦਾਨ ਕਰੇਗਾ।

ਕੈਲਕੁਲੇਟਰ ਅਤੇ ਕਰੰਸੀ ਕਨਵਰਟਰ : ਤੁਸੀਂ Google ਸਰਚ ਵਿੱਚ ਗਣਿਤ ਦੇ ਸਮੀਕਰਨ ਤੇ ਕਰੰਸੀ ਕਨਵਰਟਰ ਦੇ ਨਤੀਜੇ ਵੀ ਲੱਭ ਸਕਦੇ ਹੋ। ਇਸ ਲਈ ਅਗਲੀ ਵਾਰ ਜੇਕਰ ਤੁਹਾਡੇ ਕੋਲ ਕੈਲਕੁਲੇਟਰ ਜਾਂ ਫ਼ੋਨ ਨਹੀਂ ਹੈ ਤਾਂ ਤੁਸੀਂ ਪੂਰੀ ਇਕਵੇਜਨ ਨੂੰ ਗੂਗਲ 'ਤੇ ਸਰਚ ਕਰ ਸਕਦੇ ਹੋ ਜਾਂ ਕਿਸੇ ਵੀ ਦੇਸ਼ ਦੀ ਕਰੰਸੀ ਬਾਰੇ ਪਤਾ ਕਰ ਸਕਦੇ ਹੋ।

ਸਰਚ ਫਿਲਟਰ: ਤੁਹਾਨੂੰ ਗੂਗਲ ਸਰਚ ਦੌਰਾਨ ਹਮੇਸ਼ਾ ਸਰਚ ਫਿਲਟਰ ਦੀ ਵਰਤੋਂ ਕਰਨੀ ਚਾਹੀਦੀ ਹੈ, ਇਹ ਤੁਹਾਡੇ ਫਿਲਟਰ ਦੇ ਅਨੁਸਾਰ ਸਰਚ ਰਿਜ਼ਲਟ ਦੇਵੇਗਾ। ਇਹ ਫਿਲਟਰ ਫੋਟੋਜ਼, ਖ਼ਬਰਾਂ, ਨਕਸ਼ੇ ਅਤੇ ਹੋਰ ਵਿਕਲਪਾਂ ਦੇ ਰੂਪ ਵਿੱਚ ਤੁਹਾਡੇ ਸਰਚ ਰਿਜ਼ਲਟ ਦੇ ਸਿਖਰ 'ਤੇ ਦਿਖਾਈ ਦਿੰਦਾ ਹੈ।

ਸਹੀ ਰਿਜ਼ਲਟ ਲਈ ਕੋਟੇਸ਼ਨ ਦੀ ਵਰਤੋਂ ਕਰੋ : ਜੇਕਰ ਤੁਸੀਂ ਗੂਗਲ 'ਤੇ ਕਈ ਸ਼ਬਦਾਂ ਦੀ ਖੋਜ ਕਰ ਰਹੇ ਹੋ, ਤਾਂ ਕਈ ਵਾਰ ਤੁਹਾਡਾ ਸਰਚ ਰਿਜ਼ਲਟ ਕਿਸੇ ਵੀ ਕ੍ਰਮ ਵਿੱਚ ਆਉਂਦਾ ਹੈ। ਇਹ ਕਿਸੇ ਵੀ ਸਥਿਤੀ ਵਿੱਚ ਹੋ ਸਕਦਾ ਹੈ, ਪਰ ਕਈ ਵਾਰ ਤੁਸੀਂ ਇੱਕ ਸਹੀ ਰਿਜ਼ਲਟ ਚਾਹੁੰਦੇ ਹੋ, ਤਾਂ ਤੁਸੀਂ ਇਸ ਦੇ ਲਈ ਕੋਟੇਸ਼ਨ ਮਾਰਕ ਦੀ ਵਰਤੋਂ ਕਰ ਸਕਦੇ ਹੋ।

ਕੋਲਨ ਦੀ ਵਰਤੋਂ ਕਰੋ : ਜੇਕਰ ਤੁਸੀਂ ਕਿਸੇ ਖਾਸ ਵੈੱਬਸਾਈਟ ਲਈ ਸਰਚ ਕਰਨਾ ਚਾਹੁੰਦੇ ਹੋ, ਤਾਂ ਆਪਣੀ ਕੁਆਰੀ ਵਿੱਚ ਕੋਲਨ ਦੀ ਵਰਤੋਂ ਕਰੋ, ਜਿਵੇਂ ਕਿ ਤੁਸੀਂ ਵਿਕੀਪੀਡੀਆ ਨਾਲ ਸੰਬੰਧਿਤ ਸਰਚ ਕਰ ਰਹੇ ਹੋ, ਤਾਂ ਤੁਸੀਂ ਇੱਕ ਸਧਾਰਨ ਕੁਆਰੀ ਕਰ ਸਕਦੇ ਹੋ ਜਿਵੇਂ query:wikipidia .com।

Asterisk ਵਾਈਲਡ ਕਾਰਡ
ਕਈ ਵਾਰ ਤੁਹਾਨੂੰ ਕੁਝ ਸਰਚ ਕਰਨੀ ਪੈਂਦੀ ਹੈ ਪਰ ਤੁਹਾਨੂੰ ਉਸ ਸਰਚ ਲਈ ਸਹੀ ਸ਼ਬਦ ਨਹੀਂ ਮਿਲ ਰਿਹਾ ਹੈ, ਤਾਂ ਤੁਸੀਂ ਬਸ ਆਪਣੀ ਸਰਚ ਵਿੱਚ Asterisk (*) ਜੋੜ ਸਕਦੇ ਹੋ, ਤਾਂ ਜੋ ਤੁਹਾਡਾ Google ਤੁਹਾਡੇ ਨਤੀਜੇ ਵਿੱਚ ਉਹਨਾਂ ਸ਼ਬਦਾਂ ਨਾਲ ਸੰਬੰਧਿਤ ਨਤੀਜੇ ਦਿਖਾਏ।

ਹਰ ਥਾਂ ਦਾ ਸਮਾਂ ਦੱਸ ਸਕਦਾ ਹੈ ਗੂਗਲ : ਗੂਗਲ ਦੇ ਨਾਲ, ਤੁਸੀਂ ਆਪਣੇ ਸ਼ਹਿਰ ਦਾ ਸਮਾਂ ਜਾਂ ਦੁਨੀਆ ਦੇ ਕਿਸੇ ਵੀ ਸ਼ਹਿਰ ਸਮਾਂ ਤੇ ਖੇਤਰ ਦਾ ਪਤਾ ਲਗਾ ਸਕਦੇ ਹੋ, ਇਸ ਦੇ ਲਈ ਤੁਹਾਨੂੰ time (city name ) ਸਰਚ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਗੂਗਲ ਤੋਂ ਕਿਸੇ ਵੀ ਥਾਂ 'ਤੇ ਸੂਰਜ ਡੁੱਬਣ ਅਤੇ ਸੂਰਜ ਚੜ੍ਹਨ ਦਾ ਸਮਾਂ ਵੀ ਸਰਚ ਕਰ ਸਕਦੇ ਹੋ।

ਫਾਇਲ ਸਰਚ : ਤੁਸੀਂ ਗੂਗਲ ਤੋਂ ਕੋਈ ਖਾਸ ਫਾਈਲ ਵੀ ਲੱਭ ਸਕਦੇ ਹੋ ਜਿਵੇਂ ਕਿ ਜੇਕਰ ਤੁਸੀਂ ਕਿਸੇ PDF ਫਾਈਲ ਨੂੰ ਸਰਚ ਕਰਨਾ ਚਾਹੁੰਦੇ ਹੋ ਤਾਂ ਬਸ ਤੁਸੀਂ ‘(your file name) filetype:pdf’ ਸਰਚ ਕਰ ਸਕਦੇ ਹੋ।

ਤੁਹਾਡਾ IP ਐਡਰੈੱਸ : ਤੁਸੀਂ ਗੂਗਲ ਤੋਂ ਆਪਣੇ IP ਐਡਰੈੱਸ ਬਾਰੇ ਵੀ ਪੁੱਛ ਸਕਦੇ ਹੋ, ਇਸ ਦੇ ਲਈ ਤੁਸੀਂ ਸਿਰਫ਼ 'my ip address' ਨੂੰ ਸਰਚ ਕਰ ਸਕਦੇ ਹੋ।

ਟਾਈਮਰ ਜਾਂ ਸਟੌਪਵਾਚ ਸੈੱਟ ਕਰਨਾ : ਤੁਸੀਂ ਗੂਗਲ ਦੀ ਮਦਦ ਨਾਲ ਆਪਣੇ ਬ੍ਰਾਊਜ਼ਰ 'ਚ ਟਾਈਮਰ ਵੀ ਸੈੱਟ ਕਰ ਸਕਦੇ ਹੋ, ਇਸ ਦੇ ਲਈ ਤੁਹਾਨੂੰ ਗੂਗਲ 'ਚ ‘timer 7 minutes’ ਪਾਉਣਾ ਹੋਵੇਗਾ ਅਤੇ ਤੁਹਾਡੇ ਲਈ 7 ਮਿੰਟ ਦਾ ਟਾਈਮਰ ਸੈੱਟ ਹੋ ਜਾਵੇਗਾ।
Published by:Amelia Punjabi
First published: