HOME » NEWS » Life

ਗੂਗਲ ਦਾ ‘ਪੇਪਰ ਫੋਨ’ ਛੁਡਾਏਗਾ ਸਮਾਰਟ ਫੋਨ ਦੀ ਆਦਤ...

News18 Punjab
Updated: October 30, 2019, 1:31 PM IST
share image
ਗੂਗਲ ਦਾ ‘ਪੇਪਰ ਫੋਨ’ ਛੁਡਾਏਗਾ ਸਮਾਰਟ ਫੋਨ ਦੀ ਆਦਤ...
ਗੂਗਲ ਦਾ ‘ਪੇਪਰ ਫੋਨ’ ਛੁਡਾਏਗਾ ਸਮਾਰਟ ਫੋਨ ਦੀ ਆਦਤ...

ਫੋਨ ਦੀ ਆਦਤ ਕਰਕੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਸਮਾਰਟ ਫੋਨ ਦੀ ਇਸ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਗੂਗਲ ਇਕ  ਅਨੌਖਾ ਫੋਨ ਲੈ ਕੇ ਆਇਆ ਹਨ ਜਿਸ ਨੂੰ ‘ਪੇਪਰ ਫੋਨ’ ਕਿਹਾ ਜਾ ਰਿਹਾ ਹੈ। ਇਸ ਫੋਨ ਨੂੰ ਲੰਡਨ ਬੇਸਡ ਸਪੈਸ਼ਲ ਪ੍ਰੋਜੈਕਟਸ ਸਟੂਡੀਓ ਨੇ ਡਿਜਾਇਨ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਸਮਾਰਟਫੋਨ ਦੀ ਆਦਤ ਦੁਨੀਆਂ ਭਰ ਵਿਚ ਹਰ ਦੂਜੇ ਆਦਮੀ ਨੂੰ ਪੈ ਗਈ ਹੈ। ਹਰ ਕੋਈ ਦਿਨ ਭਰ ਵਿਚ ਫੋਨ ਵਿਚ ਬਿਜੀ ਰਹਿੰਦਾ ਹੈ। ਫੋਨ ਦੀ ਆਦਤ ਕਰਕੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਸਮਾਰਟ ਫੋਨ ਦੀ ਇਸ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਗੂਗਲ ਇਕ  ਅਨੌਖਾ ਫੋਨ ਲੈ ਕੇ ਆਇਆ ਹਨ ਜਿਸ ਨੂੰ ‘ਪੇਪਰ ਫੋਨ’ ਕਿਹਾ ਜਾ ਰਿਹਾ ਹੈ। ਇਸ ਫੋਨ ਨੂੰ ਲੰਡਨ ਬੇਸਡ ਸਪੈਸ਼ਲ ਪ੍ਰੋਜੈਕਟਸ ਸਟੂਡੀਓ ਨੇ ਡਿਜਾਇਨ ਕੀਤਾ ਹੈ।

ਇਸ ਨੂੰ ਲਾਂਚ ਕਰਨ ਦਾ ਕੀ ਮਕਸਦ ਹੈ

ਇਸ ਨੂੰ ਲਾਂਚ ਕਰਨ ਦਾ ਮਕਸਦ ਸਿਰਫ ਲੋਕਾਂ ਨੂੰ ਉਨ੍ਹਾਂ ਦੇ ਸਮਾਰਟਫੋਨ ਤੋਂ ਬ੍ਰੇਕ ਦਿਵਾਉਣਾ ਹੈ ਅਤੇ ਉਨ੍ਹਾਂ ਨੂੰ ਜਿੰਨਾਂ ਚੀਜ਼ਾਂ ਦੀ ਲੋੜ ਹੈ ਉਸ ਦਾ ਪ੍ਰਿੰਟਆਊਟ ਲੈ ਕੇ ਆਪਣੀ ਪਰਸਨਲ ਬੁਕਲੈਟ ਬਣਾ ਲਉ। ਇਹ ਪੇਪਰ ਫੋਨ ਕਾਲ ਕਰਨ ਦੇ ਕੰਮ ਨਹੀਂ ਆਵੇਗਾ। ਪੇਪਪ ਫੋਨ ਨੂੰ ਐਡਰਾਇਡ ਯੂਜਰਸ ਗੂਗਲ ਪਲੇ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਨੂੰ ਡਾਊਨਲੋਡ ਕਰਨ ਲਈ ਲਿੰਕ ਕਰਨਾ ਹੋਵੇਗਾ।
ਗੂਗਲ ਦਾ ‘ਪੇਪਰ ਫੋਨ’ ਛੁਡਾਏਗਾ ਸਮਾਰਟ ਫੋਨ ਦੀ ਆਦਤ...


ਇਹ ਕਿਵੇਂ ਕੰਮ ਕਰਦਾ ਹੈ

ਇਹ ਐਪ ਤੁਹਾਨੂੰ ਕਾਨਟੈਕਸ, ਮੈਪਸ, ਮੀਟਿੰਗਾਂ, ਟਾਸਕ ਲਿਸਟ ਜਾਂ ਮੌਸਮ ਜਿਹੀਆਂ ਜਾਣਕਾਰੀ ਲਈ ਵਿਕਲਪ ਪੇਸ਼ ਕਰਦਾ ਹੈ ਜਾਂ ਇਸ ਨੂੰ ਇਕ ਪੇਪਰ ਦੀ ਸ਼ੀਟ ਉਤੇ ਦਰਸਾਉਂਦਾ ਹੈ, ਜਿਸ ਦਾ ਤੁਸੀਂ ਪ੍ਰਿੰਟ ਆਊਟ ਵੀ ਲੈ ਸਕਦੇ ਹੋ। ਸਪੈਸ਼ਲ ਪ੍ਰੋਜੈਕਟਸ ਸਟੂਡੀਓ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਸ ਛੋਟੇ ਜਿਹੇ ਪ੍ਰਯੋਗ ਦੇ ਜ਼ਰੀਏ ਤੁਸੀਂ ਟੈਕਨੋਲੋਜੀ ਨਾਲ ਡੀਟੌਕਸ ਕਰ ਸਕੋਗੇ ਅਤੇ ਤੁਸੀਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦਰਤ ਕਰ ਸਕੋਗੇ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਹਨ। ਜੇ ਤੁਹਾਨੂੰ ਆਪਣੇ ਫੋਨ ਤੋਂ ਬ੍ਰੇਕ ਦੀ ਜ਼ਰੂਰਤ ਹੈ, ਤਾਂ ਬਿਹਤਰ ਇਸਦਾ ਪ੍ਰਿੰਟ ਲੈਣਾ ਸ਼ੁਰੂ ਕਰੋ।

ਪੇਪਰ ਫੋਨ ਨਾਲੋਂ ਬਹੁਤ ਘੱਟ ਕਾਰਬਨਡਾਇਆਸਾਇਡ ਪੈਦਾ ਕਰਦਾ ਹੈ

ਗੂਗਲ ਦਾ ‘ਪੇਪਰ ਫੋਨ’ ਛੁਡਾਏਗਾ ਸਮਾਰਟ ਫੋਨ ਦੀ ਆਦਤ...


ਸਪੈਸ਼ਲ ਪ੍ਰੋਜੈਕਟ ਸਟੂਡੀਓ ਨੇ ਅੱਗੇ ਕਿਹਾ ਕਿ ਜੇਕਰ ਤੁਹਾਨੂੰ ਇਸ ਗੱਲ ਚਿੰਤਾ ਹੈ ਕਿ ਪੇਪਰ ਪ੍ਰਿੰਟਿਗ ਦਾ ਵਾਤਾਵਰਨ ਉਤੇ ਅਸਰ ਪਵੇਗਾ, ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਕ ਦਿਨ ਵਿਚ ਪੇਪਰ ਪ੍ਰਿੰਟ ਕਰਨ ਉਤੇ ਇਕ ਸਾਲ ਵਿਚ 10 ਗ੍ਰਾਮ ਕਾਰਬਨ ਡਾਇਆਕਸਾਇਡ ਪੈਦਾ ਹੁੰਦੀ ਹੈ। ਜਦ ਕਿ ਦਿਨ ਵਿਚ ਇਕ ਘੰਟੇ ਫੋਨ ਦੀ ਵਰਤੋਂ ਨਾਲ ਇਕ ਸਾਲ ਵਿਚ 1.25 ਟਨ ਕਾਰਬਨ ਡਾਇਆਕਸਾਇਡ ਪੈਦਾ ਹੁੰਦੀ ਹੈ।
First published: October 30, 2019, 1:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading