Home /News /lifestyle /

Google Down: Google 'ਤੇ ਸਰਚ ਕਰਦੇ ਹਜ਼ਾਰਾਂ ਲੋਕਾਂ ਨੂੰ ਮਿਲਿਆ ਇਹ ਮੈਸੇਜ, Twitter 'ਤੇ Memes ਦਾ ਆਇਆ ਹੜ੍ਹ

Google Down: Google 'ਤੇ ਸਰਚ ਕਰਦੇ ਹਜ਼ਾਰਾਂ ਲੋਕਾਂ ਨੂੰ ਮਿਲਿਆ ਇਹ ਮੈਸੇਜ, Twitter 'ਤੇ Memes ਦਾ ਆਇਆ ਹੜ੍ਹ

Google Down: Google 'ਤੇ ਸਰਚ ਕਰਦੇ ਹਜ਼ਾਰਾਂ ਲੋਕਾਂ ਨੂੰ ਮਿਲਿਆ ਇਹ ਮੈਸੇਜ, Twitter 'ਤੇ Memes ਦਾ ਆਇਆ ਹੜ੍ਹ

Google Down: Google 'ਤੇ ਸਰਚ ਕਰਦੇ ਹਜ਼ਾਰਾਂ ਲੋਕਾਂ ਨੂੰ ਮਿਲਿਆ ਇਹ ਮੈਸੇਜ, Twitter 'ਤੇ Memes ਦਾ ਆਇਆ ਹੜ੍ਹ

ਆਊਟੇਜ ਟ੍ਰੈਕਿੰਗ ਵੈੱਬਸਾਈਟ Downdetector.com ਦੇ ਮੁਤਾਬਕ, ਅਲਫਾਬੇਟ ਇੰਕ. ਦਾ ਗੂਗਲ ਦੁਨੀਆ ਭਰ ਦੇ ਹਜ਼ਾਰਾਂ ਉਪਭੋਗਤਾਵਾਂ ਲਈ ਡਾਊਨ ਸੀ। ਜਦੋਂ ਯੂਜ਼ਰਸ ਗੂਗਲ 'ਤੇ ਕੁਝ ਸਰਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ Error 500 ਦਾ ਸੰਦੇਸ਼ ਮਿਲਣਾ ਸ਼ੁਰੂ ਹੋ ਗਿਆ। ਟਵਿੱਟਰ 'ਤੇ ਕਈ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ, ਕਈ ਲੋਕਾਂ ਨੇ ਮੀਮਜ਼ ਸ਼ੇਅਰ ਕਰਨ ਦਾ ਮਜ਼ਾ ਵੀ ਲਿਆ ਹੈ।

ਹੋਰ ਪੜ੍ਹੋ ...
  • Share this:
ਕਿਸੇ ਵੀ ਸਵਾਲ ਦਾ ਜਵਾਬ ਦੇਣਾ ਅੱਜ ਦੇ ਸਮੇਂ ਵਿੱਚ ਮੁਸ਼ਕਿਲ ਨਹੀਂ ਹੈ। ਕਿਉਂਕਿ ਇੰਟਰਨੈੱਟ ਤੇ ਗੂਗਲ ਸਰਚ ਨੇ ਕਈ ਮੁਸ਼ਕਿਲ ਚੀਜ਼ਾਂ ਨੂੰ ਆਸਾਨ ਬਣਾ ਦਿੱਤਾ ਹੈ। ਬਹੁਤ ਸਾਰੇ ਦਫਤਰੀ ਕੰਮ ਕਾਜ ਤੇ ਹੋਰ ਕੰਪਨੀਆਂ ਦਾ ਕੰਮ ਜਾਂ ਘਰ ਦੀਆਂ ਕਈ ਮੁਸ਼ਕਿਲਾਂ ਦਾ ਹਲ ਗੂਗਲ ਸਰਚ ਤੋਂ ਮਿਲ ਜਾਂਦਾ ਹੈ। ਪਰ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਗੂਗਲ ਮੰਗਲਵਾਰ ਨੂੰ ਲੰਬੇ ਸਮੇਂ ਲਈ ਡਾਊਨ ਰਿਹਾ। ਆਊਟੇਜ ਟ੍ਰੈਕਿੰਗ ਵੈੱਬਸਾਈਟ Downdetector.com ਦੇ ਮੁਤਾਬਕ, ਅਲਫਾਬੇਟ ਇੰਕ. ਦਾ ਗੂਗਲ ਦੁਨੀਆ ਭਰ ਦੇ ਹਜ਼ਾਰਾਂ ਉਪਭੋਗਤਾਵਾਂ ਲਈ ਡਾਊਨ ਰਿਹਾ। ਦੱਸਿਆ ਗਿਆ ਹੈ ਕਿ ਜਦੋਂ ਯੂਜ਼ਰਸ ਗੂਗਲ 'ਤੇ ਕੁਝ ਵੀ ਸਰਚ ਕਰਦੇ ਸਨ ਤਾਂ ਉਨ੍ਹਾਂ ਨੂੰ ਐਰਰ 500 (Error 500) ਦਾ ਮੈਸੇਜ ਮਿਲ ਰਿਹਾ ਸੀ।

Downdetector ਦੇ ਅਨੁਸਾਰ, 40,000 ਤੋਂ ਵੱਧ ਲੋਕਾਂ ਨੇ ਇਸ ਬਾਰੇ ਰਿਪੋਰਟ ਕੀਤੀ ਹੈ ਅਤੇ #googledown ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਲੋਕਾਂ ਨੇ ਟਵਿਟਰ 'ਤੇ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ, ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੂਗਲ 'ਤੇ ਸਰਚ ਕਰਨ 'ਤੇ ਇਹ ਐਰਰ 500 ਦਿਖਾਈ ਦਿੰਦਾ ਰਿਹਾ ਹੈ। ਟਵਿੱਟਰ 'ਤੇ ਜਿੱਥੇ ਕਈ ਲੋਕ ਪਰੇਸ਼ਾਨ ਸਨ, ਉਥੇ ਹੀ ਕੁਝ ਲੋਕਾਂ ਨੇ ਮੀਮਜ਼ ਸ਼ੇਅਰ ਕਰਕੇ ਖੂਬ ਆਨੰਦ ਵੀ ਲਿਆ ਹੈ। ਕਈ ਯੂਜ਼ਰਜ਼ ਨੇ ਬਾਕੀ ਸੋਸ਼ਲ ਮੀਡੀਆ ਦੀਆਂ ਸਾਈਟਾਂ 'ਤੇ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਮਜ਼ਾਕੀਆ ਟਿੱਪਣੀਆਂ ਵੀ ਕੀਤੀਆਂ ਹਨ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਤਕਨੀਕੀ ਜਾਂ ਸੋਸ਼ਲ ਸਾਈਟ ਇਸ ਤਰ੍ਹਾਂ ਡਾਊਨ ਰਹੀ ਹੋਵੇ। ਇਸ ਤੋਂ ਪਹਿਲਾਂ ਫੇਸਬੁਕ ਤੇ ਵਟਸਐਪ ਵਰਗੀਆਂ ਐਪਲੀਕੇਸ਼ਨਾਂ 'ਤੇ ਵੀ ਇਹ ਸਮੱਸਿਆ ਕਈ ਵਾਰ ਦੇਖੀ ਜਾ ਚੁੱਕੀ ਹੈ। ਉਸ ਸਮੇਂ ਵੀ ਲੋਕਾਂ ਵੱਲੋਂ ਇਸੇ ਤਰ੍ਹਾਂ ਦੇ ਕੁਮੈਂਟ ਕੀਤੇ ਗਏ ਸਨ। ਪਰ ਗੂਗਲ ਸਰਚ ਇੰਜਣ ਡਾਊਨ ਹੋਣ ਕਾਰਨ ਕੰਮਕਾਜ ਵਾਲੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਡਾਊਨ ਸਬੰਧੀ ਫਿਲਹਾਲ ਗੂਗਲ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਭਾਰਤ 'ਚ ਕਈ ਯੂਜ਼ਰਸ ਨੂੰ ਗੂਗਲ 'ਤੇ ਸਰਚ ਕਰਨ ਵਿੱਚ ਮੁਸ਼ਕਿਲਾਂ ਪੇਸ਼ ਆਈਆਂ ਹਨ ਅਤੇ ਉਨ੍ਹਾਂ ਨੇ ਟਵਿਟਰ 'ਤੇ ਵੀ ਇਸ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਗੂਗਲ ਨੂੰ ਫਿਲਹਾਲ ਇਸ ਆਊਟੇਜ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
Published by:Tanya Chaudhary
First published:

Tags: Google, Social media, Tech News

ਅਗਲੀ ਖਬਰ