Google Pixel 7 VS Pixel 7 Pro Features: 'Made By Google' ਈਵੈਂਟ 'ਚ ਕੰਪਨੀ ਨੇ ਕਈ ਉਤਪਾਦ ਲਾਂਚ ਕੀਤੇ ਪਰ ਜਿਸ ਦਾ ਸਭ ਨੂੰ ਇੰਤਜ਼ਾਰ ਸੀ ਉਹ ਉਤਪਾਦ ਵੀ ਆਖਿਰ ਲਾਂਚ ਹੋ ਹੀ ਗਿਆ। ਅਸੀਂ ਗੱਲ ਕਰ ਰਹੇ ਹਾਂ ਗੂਗਲ ਦੀ ਆਪਣੇ ਫਲੈਗਸ਼ਿਪ ਸਮਾਰਟਫੋਨ ਦੀ। ਇਸ ਈਵੈਂਟ 'ਚ Google Pixel 7 ਅਤੇ Pixel 7 Pro ਸਮਾਰਟਫੋਨ ਲਾਂਚ ਕੀਤੇ ਗਏ। ਕੰਪਨੀ ਦੇ ਇਹ ਲੇਟੈਸਟ ਸਮਾਰਟਫੋਨ ਕਈ ਫੀਚਰਸ ਦੇ ਨਾਲ ਆਉਂਦੇ ਹਨ।
ਖਾਸ ਗੱਲ ਇਹ ਹੈ ਕਿ ਗੂਗਲ ਪਿਕਸਲ 7 ਅਤੇ ਪਿਕਸਲ 7 ਪ੍ਰੋ ਨੂੰ ਵੀ ਭਾਰਤ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਨ੍ਹਾਂ ਫੋਨਾਂ 'ਚ ਸਕਿਓਰਿਟੀ 'ਤੇ ਖਾਸ ਧਿਆਨ ਦਿੱਤਾ ਹੈ। ਗੂਗਲ ਨੇ ਕਿਹਾ ਹੈ ਕਿ ਫੋਨ ਵਿੱਚ ਬਿਲਟ ਇਨ ਵੀਪੀਐਨ ਦਿੱਤਾ ਜਾਵੇਗਾ। ਹਾਲਾਂਕਿ, ਇਹ ਫੀਚਰ ਭਾਰਤ ਵਿੱਚ ਆਵੇਗਾ ਜਾਂ ਨਹੀਂ ਇਹ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਗੂਗਲ ਦੇ ਬਾਕੀ ਫੋਨਸ ਦੀ ਤਰ੍ਹਾਂ Google Pixel 7 ਅਤੇ Pixel 7 Pro ਵਿੱਚ 5 ਸਾਲਾਂ ਲਈ ਸਕਿਓਰਿਟੀ ਅਪਡੇਟ ਮਿਲਣਗੇ।
Google Pixel 7 ਤੇ Pixel 7 Pro ਦੀਆਂ ਮੁੱਖ ਵਿਸ਼ੇਸ਼ਤਾਵਾਂ
ਪਹਿਲਾਂ ਗੱਲ ਕਰੀਏ ਗੂਗਲ ਪਿਕਸਲ 7 ਸਮਾਰਟਫੋਨ ਦੀ। ਇਸ ਫੋਨ 'ਚ 6.32-ਇੰਚ ਦੀ ਫੁੱਲ-ਐੱਚ.ਡੀ.+ OLED ਸਕਰੀਨ ਹੈ। ਇਸ ਦੀ ਰਿਫਰੈਸ਼ ਰੇਟ 90Hz ਹੈ। ਇਹ ਸਕਰੀਨ 1400 nits ਤੱਕ ਦੀ ਪੀਕ ਬ੍ਰਾਈਟਨੈੱਸ ਤੱਕ ਜਾ ਸਕਦੀ ਹੈ। ਗੂਗਲ ਦੇ ਇਸ ਫੋਨ ਨੂੰ ਗੋਰਿਲਾ ਗਲਾਸ 7 ਦੀ ਸੁਰੱਖਿਆ ਮਿਲਦੀ ਹੈ। ਫੋਨ 'ਚ ਕੰਪਨੀ ਦੇ Tensor G2 ਚਿਪਸੈੱਟ ਦੀ ਵਰਤੋਂ ਕੀਤੀ ਗਈ ਸੀ। ਇਸ ਵਿੱਚ 8GB ਰੈਮ ਅਤੇ 256GB ਤੱਕ ਦੀ ਇੰਟਰਨਲ ਮੈਮਰੀ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 12 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਦਿੱਤਾ ਗਿਆ ਹੈ। ਫੋਨ ਦੇ ਫਰੰਟ 'ਚ ਸੈਲਫੀ ਲਈ ਪੰਚ ਹੋਲ ਸੈੱਟਅਪ ਵੀ ਦਿੱਤਾ ਗਿਆ ਹੈ। ਫਰੰਟ 'ਤੇ 11 ਮੈਗਾਪਿਕਸਲ ਕੈਮਰੇ ਹੈ। ਇਸ ਫੋਨ 'ਚ 4,355mAh ਦੀ ਬੈਟਰੀ ਦਿੱਤੀ ਗਈ ਹੈ। ਇਹ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰੇਗਾ।
Pixel 7 Pro ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 120Hz ਰਿਫਰੈਸ਼ ਰੇਟ ਦੇ ਨਾਲ 6.7-ਇੰਚ ਦੀ OLED, LTPO ਸਕਰੀਨ ਹੈ। ਫੋਨ 'ਚ ਟੈਂਸਰ G2 ਚਿਪਸੈੱਟ 12GB ਰੈਮ ਅਤੇ 256GB ਤੱਕ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਦੇ ਰੀਅਰ 'ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 12-ਮੈਗਾਪਿਕਸਲ ਦਾ ਅਲਟਰਾਵਾਈਡ ਲੈਂਸ ਅਤੇ 48-ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਨਾਲ ਹੀ ਫਰੰਟ 'ਚ 11 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ।
ਇਸ ਸਮਾਰਟਫੋਨ 'ਚ ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ। ਪਾਣੀ ਅਤੇ ਧੂੜ ਤੋਂ ਬਚਾਅ ਲਈ ਇਸ ਵਿੱਚ IP68 ਰੇਟਿੰਗ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ, Pixel 7 ਅਤੇ Pixel 7 Pro 8GB + 128GB ਅਤੇ 12GB + 128GB ਵੇਰੀਐਂਟ ਵਿੱਚ ਕ੍ਰਮਵਾਰ 59,999 ਰੁਪਏ ਅਤੇ 84,999 ਰੁਪਏ ਵਿੱਚ ਉਪਲਬਧ ਹੋਣਗੇ। Pixel 7 ਸੀਰੀਜ਼ ਦੀ ਸੇਲ 13 ਅਕਤੂਬਰ ਤੋਂ ਸ਼ੁਰੂ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Apple, Google Pixel Watch, IPhone 14, Smartphone, Tech News, Technology