Home /News /lifestyle /

Google Maps ਦਾ ਕਾਰ ਪਾਰਕਿੰਗ ਫੀਚਰ, ਹਜ਼ਾਰਾਂ ਵਿਚੋਂ ਵੀ ਆਸਾਨੀ ਨਾਲ ਲੱਭ ਸਕਦੇ ਹੋ ਆਪਣੀ ਕਾਰ

ਸਾਡੀ ਕਾਰ ਬੇਸ਼ੱਕ ਇਕ ਸੂਈ ਤੋਂ ਬਹੁਤ ਵੱਡੀ ਹੁੰਦੀ ਹੈ ਪਰ ਕਈ ਵਾਰ ਪਾਰਕਿੰਗ ਵਿਚੋਂ ਕਾਰ ਲੱਭਣਾ, ਕੂੜੇ ਦੇ ਢੇਰ ਵਿਚੋਂ ਸੂਈ ਲੱਭਣ ਜਿੰਨ੍ਹਾਂ ਹੀ ਔਖਾ ਹੋ ਜਾਂਦਾ ਹੈ। ਮਾਲਜ਼ ਆਦਿ ਦੀ ਪਾਰਕਿੰਗ ਵਿਚ ਤਾਂ ਅਜਿਹਾ ਅਕਸਰ ਵਾਪਰ ਜਾਂਦਾ ਹੈ। ਪਰ ਹੁਣ ਚਿੰਤਾ ਦੀ ਲੋੜ ਨਹੀਂ ਹੈ, ਪਾਰਕਿੰਗ ਵਿਚ ਕਾਰ ਲੱਭਣ ਲਈ ਵੀ ਗੂਗਲ ਨੇ ਨਵਾਂ ਫੀਚਰ ਪੇਸ਼ ਕੀਤਾ ਹੈ। ਹੁਣ ਤੁਸੀਂ ਗੂਗਲ ਮੈਪਸ ਦੀ ਮੱਦਦ ਨਾਲ ਪਾਰਕਿੰਗ ਵਿਚ ਖੜੀ ਆਪਣੀ ਕਾਰ ਆਸਾਨੀ ਨਾਲ ਲੱਭ ਸਕਦੇ ਹੋ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ ਆਪਣੇ ਮੈਪਸ ਐਪਲੀਕੇਸ਼ਨ ਵਿਚ ਨਵਾਂ ਫੀਚਰ ਜੋੜਿਆ ਹੈ। ਇਹ ਫੀਚਰ ਰਾਹੀਂ ਤੁਸੀਂ ਆਪਣੇ ਪਾਰਕਿੰਗ ਸਥਾਨ ਨੂੰ ਮਾਰਕ ਕਰ ਸਕਦੇ ਹੋ। ਫਿਰ ਜਦ ਵੀ ਤੁਸੀਂ ਐਪ ਖੋਲੋਂਗੇ ਤਾਂ ਇਹ ਤੁਹਾਨੂੰ ਉਹ ਲੋਕੇਸ਼ਨ ਦੱਸੇਗਾ ਕਿ ਤੁਸੀਂ ਆਪਣੀ ਕਾਰ ਕਿੱਥੇ ਪਾਰਕ ਕੀਤੀ ਸੀ। ਇਸਦੇ ਨਾਲ ਹੀ ਇਹ ਫੀਚਰ ਇਹ ਵੀ ਦੱਸੇਗਾ ਕਿ ਤੁਹਾਨੂੰ ਆਪਣੀ ਕਾਰ ਕਿਸ ਜਗ੍ਹਾ ਪਾਰਕ ਕਰਨੀ ਚਾਹੀਦੀ ਹੈ। ਅਸਲ ਵਿਚ ਇਸ ਫੀਚਰ ਰਾਹੀਂ ਤੁਸੀਂ ਆਪਣੀ ਲੋਕੇਸ਼ਨ ਨੂੰ ਸੇਵ ਕਰ ਸਕਦੇ ਹੋ, ਜਿਸਨੂੰ ਬਾਦ ਵਿਚ ਐਕਸੈਸ ਕਰ ਸਕਦੇ ਹੋ।

ਆਪਣੀ ਲੋਕੇਸ਼ਨ ਸੈੱਟ ਕਰਨ ਲਈ ਤੁਸੀਂ ਗੂਗਲ ਮੈਪਸ ਐਪਲੀਕੇਸ਼ਨ ਨੂੰ ਖੋਲੋ। ਨਕਸ਼ੇ ਉੱਪਰ ਤੁਹਾਨੂੰ P ਸਾਇਨ ਦੇਖੇਗਾ। ਤੁਸੀਂ ਇਸ ਸਾਇਨ ਨੂੰ ਆਪਣੀ ਲੋਕੇਸ਼ ਉੱਤੇ ਸੈੱਟ ਕਰ ਸਕਦੇ ਹੋ। ਜਿਸ ਪ੍ਰਕਾਰ ਅਸੀਂ ਆਪਣੇ ਬਰਾਊਜ਼ਰ ਵਿਚ ਬੁੱਕਮਾਰਕ ਸੇਵ ਕਰਦੇ ਹਾਂ, ਇਹ ਤੁਹਾਡੀ ਮੌਜੂਦਾ ਲੋਕੇਸ਼ਨ ਨੂੰ ਸੇਵ ਕਰ ਦੇਵੇਗਾ। ਜਦ ਤੁਸੀਂ ਦੁਬਾਰਾ ਆਪਣੀ ਕਾਰ ਤੱਕ ਪਹੁੰਚਣਾ ਚਾਹੋਗੇ ਤਾਂ ਇਸ P ਸਾਈਨ ਤੇ ਕਲਿਕ ਕਰੋ। ਗੂਗਲ ਤੁਹਾਨੂੰ ਇਸ ਲੋਕੇਸ਼ਨ ਲਈ ਡਾਇਰੈਕਸ਼ਨ ਦੱਸ ਦੇਵੇਗਾ। ਜਿਨ੍ਹਾਂ ਨੂੰ ਫਾਲੋ ਕਰਕੇ ਤੁਸੀਂ ਮਿੰਟਾਂ ਵਿਚ ਹੀ ਆਪਣੀ ਕਾਰ ਤੱਕ ਪਹੁੰਚ ਸਕਦੇ ਹੋ। ਇਸਦੇ ਨਾਲ ਹੀ ਤੁਸੀਂ ਪਾਰਕਿੰਗ ਵਾਲੀ ਥਾਂ ਦੀ ਫੋਟੋ ਵੀ ਅਟੈਚ ਕਰ ਸਕਦੇ ਹੋ, ਤਾਂ ਜੋ ਕਾਰ ਪਾਰਕਿੰਗ ਦੀ ਜਗ੍ਹਾਂ ਦੀ ਆਸਾਨੀ ਨਾਲ ਸਿਆਣ ਆ ਸਕੇ।

ਧਿਆਨ ਦੇਣ ਯੋਗ ਗੱਲ ਹੈ ਕਿ ਇਸ ਫੀਚਰ ਨੂੰ ਵਰਤਣ ਲਈ ਤੁਹਾਡੇ ਕੋਲ ਗੂਗਲ ਮੈਪਸ ਦਾ ਅਪਡੇਟਿਡ ਵਰਜ਼ਨ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਸਮਾਰਟਫੌਨ ਤੋਂ ਲੋਕੇਸ਼ਨ ਫੀਚਰ ਨੂੰ ਆਨ ਕਰਨਾ ਵੀ ਲੋੜੀਂਦਾ ਹੈ।

ਜ਼ਿਕਰਯੋਗ ਹੈ ਕਿ ਗੂਗਲ ਮੈਪਸ ਦੀ ਮੱਦਦ ਨਾਲ ਤੁਸੀਂ ਆਪਣੀ ਕਾਰ ਪਾਰਕਿੰਗ ਲਈ ਜਗ੍ਹਾ ਵੀ ਲੱਭ ਸਕਦੇ ਹੋ। ਤੁਸੀਂ ਮਿੰਟਾਂ ਵਿਚੋਂ ਆਪਣੀ ਕਾਰ ਲਈ ਉਚਿਤ ਥਾਂ ਲੱਭ ਸਕਦੇ ਹੋ।

Published by:Drishti Gupta
First published:

Tags: Cars, Google, Tech News, Tech updates