ਅੱਜ ਦੇ ਗੂਗਲ ਮਾਸਟ ਹੈੱਡ ਨੂੰ ਕਲਿੱਕ ਕਰੋ ਤੇ ਜਾਣੋ ਕਿ ਪੋਲਿੰਗ ਬੂਥ ਤੇ ਵੋਟ ਪਾਉਣ ਦਾ ਤਰੀਕਾ ਕੀ ਹੈ। ਇਸ ਮੁਤਾਬਿਕ ਪਹਿਲਾਂ ਪੋਲਿੰਗ ਅਫ਼ਸਰ ਤੁਹਾਡਾ ਵੋਟਰ ਲਿਸਟ ਚ ਨਾਂਅ ਤੇ ਆਈ ਡੀ ਦਾ ਸਬੂਤ ਚੈੱਕ ਕਰੇਗਾ।
ਇਸ ਤੋਂ ਬਾਅਦ ਦੂਜਾ ਕਦਮ ਹੋਵੇਗਾ ਕਿ ਪੋਲਿੰਗ ਅਫ਼ਸਰ ਤੁਹਾਡੀ ਉਂਗਲ ਤੇ ਸਿਆਹੀ ਨਾਲ ਨਿਸ਼ਾਨਦੇਹੀ ਕਰੇਗਾ ਤੇ ਇੱਕ ਰਜਿਸਟਰ ਤੇ ਤੁਹਾਡੇ ਦਸਤਖ਼ਤ ਕਰਵਾ ਕੇ ਤੁਹਾਨੂੰ ਇੱਕ ਸਲਿਪ ਦੇਵੇਗਾ (Form 17A)।
ਤੁਸੀਂ ਇਹ ਪਰਚੀ ਤੀਜੇ ਪੋਲਿੰਗ ਅਫ਼ਸਰ ਨੂੰ ਦੇ ਕੇ ਆਪਣੀ ਸਿਆਹੀ ਵਾਲੀ ਉਂਗਲ ਵਿਖਾਉਗੇ। ਇਸ ਤੋਂ ਬਾਅਦ ਤੁਸੀਂ ਪੋਲਿੰਗ ਬੂਥ ਵੱਲ ਜਾਉਗੇ।
ਆਪਣੀ ਪਸੰਦ ਦੀ ਪਾਰਟੀ ਦੇ ਉਮੀਦਵਾਰ ਦੇ ਚੋਣ ਨਿਸ਼ਾਨ ਅੱਗੇ ਆਪਣੀ ਵੋਟ ਬਟਨ ਦਬਾ ਕੇ ਪਾ ਸਕਦੇ ਹੋ। ਤੁਹਾਨੂੰ ਇੱਕ ਬੀਪ ਦੀ ਆਵਾਜ਼ ਆਵੇਗੀ।
VVPAT ਮਸ਼ੀਨ ਦੀ ਪਾਰਦਰਸ਼ੀ ਵਿੰਡੋ ਵਿਛਕ ਜੋ ਸਲਿਪ ਦਿਸਦੀ ਹੈ ਉਸ ਤੇ ਧਿਆਨ ਦੋ। ਇਸ ਸਲਿਪ 'ਚ ਉਮੀਦਵਾਰ ਦਾ ਨਾਂਅ, ਸੀਰੀਅਲ ਨੰਬਰ, ਚੋਣ ਨਿਸ਼ਾਨ, 7 ਸੈਕੰਡ ਲਈ ਦਿਸੇਗਾ। ਇਸ ਤੋਂ ਬਾਅਦ ਇਹ VVPAT ਮਸ਼ੀਨ ਚ ਦਰਜ ਹੋ ਜਾਵੇਗਾ।
ਜੇ ਤੁਹਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ ਤਾਂ ਤੁਸੀਂ NOTA ਦੱਬ ਕੇ ਆਪਣਾ ਵੋਟ ਦਰਜ ਕਰ ਸਕਦੇ ਹੋ। ਇਹ EVM ਤੇ ਅਖੀਰਲਾ ਬਟਨ ਹੁੰਦਾ ਹੈ।
ਹੋਰ ਜਾਣਕਾਰੀ ਲਈ http://ecisveep.nic.in/ ਤੇ ਜਾ ਸਕਦੇ ਹੋ।
ਮੋਬਾਈਲ ਫ਼ੋਨ, ਕੈਮਰਾ, ਜਾਂ ਇਸ ਤਰ੍ਹਾਂ ਦੇ ਕੋਈ ਹੋਰ ਸਮਾਨ ਪੋਲਿੰਗ ਬੂਥ ਤੇ ਲਿਆਉਣ ਦੀ ਇਜਾਜ਼ਤ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।