• Home
  • »
  • News
  • »
  • lifestyle
  • »
  • GOOGLE NEWS FEATURE GOOD NEWS NOW USERS CAN MAKE VIDEO AND AUDIO CALL IN GMAIL THROUGH GOOGLE CHAT GH AP

Technology Update: ਹੁਣ ਸਿੱਧਾ Gmail ਤੋਂ ਕਰੋ ਵੀਡੀਓ ਤੇ ਵਾਇਸ ਕਾਲ

ਅਮਰੀਕੀ ਕੰਪਨੀ ਗੂਗਲ ਨੇ ਇਹ ਜਾਣਕਾਰੀ ਆਪਣੇ ਯੂਜ਼ਰਸ ਨਾਲ ਇਕ ਬਲਾਗ ਪੋਸਟ ਵਿੱਚ ਸ਼ੇਅਰ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਇਹ ਨਵਾਂ ਫੀਚਰ ਐਂਡਰਾਇਡ ਅਤੇ ਆਈਓਐਸ ਦੋਵਾਂ ਆਪ੍ਰੇਟਿੰਗ ਸਿਸਟਮ ਲਈ ਉਪਲਬਧ ਹੋਵੇਗਾ।

Technology Update: ਹੁਣ ਸਿੱਧਾ Gmail ਤੋਂ ਕਰੋ ਵੀਡੀਓ ਤੇ ਵਾਇਸ ਕਾਲ

Technology Update: ਹੁਣ ਸਿੱਧਾ Gmail ਤੋਂ ਕਰੋ ਵੀਡੀਓ ਤੇ ਵਾਇਸ ਕਾਲ

  • Share this:
ਗੂਗਲ ਆਪਣੇ ਉਪਭੋਗਤਾਵਾਂ ਲਈ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ ਤਾਂ ਜੋ ਲੋਕਾਂ ਵਧੀਆ ਐਕਸਪੀਰੀਅੰਸ ਮਿਲਦਾ ਰਹੇ। ਹੁਣ ਕੰਪਨੀ ਨੇ ਇੱਕ ਵਾਰ ਫਿਰ ਸਭ ਤੋਂ ਵਧੀਆ ਫੀਚਰ ਦਾ ਐਲਾਨ ਕੀਤਾ ਹੈ। ਦਰਅਸਲ, ਗੂਗਲ ਨੇ ਇੱਕ ਫੀਚਰ ਪੇਸ਼ ਕੀਤਾ ਹੈ ਜੋ ਉਪਭੋਗਤਾਵਾਂ ਨੂੰ ਜੀਮੇਲ ਵਿੱਚ ਗੂਗਲ ਚੈਟ ਰਾਹੀਂ ਇੱਕ ਦੂਜੇ ਨੂੰ ਆਡੀਓ ਅਤੇ ਵੀਡੀਓ ਕਾਲ ਕਰਨ ਦੀ ਆਗਿਆ ਦਿੰਦਾ ਹੈ। ਅਮਰੀਕੀ ਕੰਪਨੀ ਗੂਗਲ ਨੇ ਇਹ ਜਾਣਕਾਰੀ ਆਪਣੇ ਯੂਜ਼ਰਸ ਨਾਲ ਇਕ ਬਲਾਗ ਪੋਸਟ ਵਿੱਚ ਸ਼ੇਅਰ ਕੀਤੀ ਹੈ। ਚੰਗੀ ਗੱਲ ਇਹ ਹੈ ਕਿ ਇਹ ਨਵਾਂ ਫੀਚਰ ਐਂਡਰਾਇਡ ਅਤੇ ਆਈਓਐਸ ਦੋਵਾਂ ਆਪ੍ਰੇਟਿੰਗ ਸਿਸਟਮ ਲਈ ਉਪਲਬਧ ਹੋਵੇਗਾ।

ਇਸ ਦੇ ਲਈ ਕਾਲ ਕਰਨ ਵਾਲਿਆਂ ਅਤੇ ਰਿਸੀਵਰਾਂ ਦੋਵਾਂ ਕੋਲ ਜੀਮੇਲ ਦਾ ਨਵਾਂ ਵਰਜ਼ਨ ਹੋਣਾ ਲਾਜ਼ਮੀ ਹੋਵੇਗਾ। ਖਾਸ ਗੱਲ ਇਹ ਹੈ ਕਿ ਤੁਸੀਂ ਨਾ ਸਿਰਫ ਜੀਮੇਲ ਯੂਜ਼ਰ ਨੂੰ ਕਾਲ ਕਰ ਸਕੋਗੇ, ਸਗੋਂ ਤੁਸੀਂ ਜੀਮੇਲ 'ਚ ਮਿਸਡ ਕਾਲਸ ਤੇ ਬਾਕੀ ਕਾਲਸ ਦੇ ਵੇਰਵੇ ਵੀ ਦੇਖਣ ਨੂੰ ਮਿਲ ਜਾਣਗੇ।ਗੂਗਲ ਨੇ ਸਤੰਬਰ ਵਿੱਚ ਇਸ ਫੀਚਰ ਦਾ ਐਲਾਨ ਕੀਤਾ ਸੀ, ਜੋ ਹੁਣ ਨਵੇਂ ਅਪਡੇਟਸ ਰਾਹੀਂ ਯੂਜ਼ਰਸ ਤੱਕ ਪਹੁੰਚ ਰਿਹਾ ਹੈ।

ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਕਾਲਿੰਗ ਫੀਚਰ ਲਈ, ਗੂਗਲ ਚੈਟ ਵਿੱਚ ਉੱਪਰ ਫੋਨ ਤੇ ਵੀਡੀਓ ਆਈਕਾਨ ਵੀ ਦਿਸਣੇ ਸ਼ੁਰੂ ਹੋ ਜਾਣਗੇ। ਕਾਲ ਕਰਨ ਲਈ ਤੁਹਾਨੂੰ ਇਹਨਾਂ ਆਈਕਨ ਨੂੰ ਟੈਪ ਕਰਨਾ ਹੋਵੇਗਾ। ਜੀਮੇਲ ਤੁਹਾਨੂੰ ਨੀਲੇ ਬੈਨਰ ਰਾਹੀਂ ਚੱਲ ਰਹੀ ਕਾਲ ਬਾਰੇ ਦੱਸੇਗੀ, ਜੋ ਸਕ੍ਰੀਨ ਦੇ ਸਿਖਰ 'ਤੇ ਹੋਵੇਗੀ। ਇਸ ਵਿੱਚ ਵਿਅਕਤੀ ਦਾ ਨਾਮ ਅਤੇ ਕਾਲ ਦੀ ਟਾਈਮਿੰਗ ਹੋਵੇਗੀ।

ਇਸ ਵਿੱਚ ਮਿਸਡ ਕਾਲ ਲਈ ਇੱਕ ਖਾਸ ਫੀਚਰ ਹੈ। ਮਿਸਡ ਕਾਲਾਂ ਜਾਂ ਵੀਡੀਓ ਨੂੰ ਲਾਲ ਰੰਗ ਦੇ ਆਈਕਾਨ ਰਾਹੀਂ ਪਛਾਣਿਆ ਜਾ ਸਕਦਾ ਹੈ। ਨਵਾਂ ਕਾਲਿੰਗ ਫੀਚਰ ਨਿੱਜੀ ਗੂਗਲ ਖਾਤਿਆਂ ਦੇ ਨਾਲ-ਨਾਲ ਗੂਗਲ ਵਰਕਸਪੇਸ, ਜ਼ੀਸੂਟ ਬੇਸਿਕ ਅਤੇ ਬਿਜ਼ਨਸ ਕਸਟਮਰ ਨਾਲ ਸਾਰੇ ਯੂਜ਼ਰਸ ਨੂੰ ਦਿੱਤਾ ਜਾ ਰਿਹਾ ਹੈ। ਜੇ ਤੁਸੀਂ ਇਸ ਨਵੇਂ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਤੇ ਕਾਲ ਰਿਸੀਵ ਕਰਨ ਵਾਲੇ ਨੂੰ ਗੂਗਲ ਦਾ ਲੇਟੈਸਟ ਵਰਜ਼ਨ ਦੀ ਵਰਤੋਂ ਕਰਨੀ ਹੋਵੇਗੀ।

ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਹਾਡੀ ਡਿਵਾਈਸ 'ਚ ਜੀਮੇਲ ਐਪ ਨਹੀਂ ਹੈ ਤਾਂ ਤੁਸੀਂ ਇਸ ਨੂੰ ਤੁਰੰਤ ਗੂਗਲ ਪਲੇਅ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਗੂਗਲ ਨੇ ਕਿਹਾ, ਜਦੋਂ ਇਹ ਫੀਚਰ ਗੂਗਲ ਚੈਟ ਐਪ 'ਤੇ ਉਪਲਬਧ ਹੋਵੇਗਾ, ਤਾਂ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
Published by:Amelia Punjabi
First published: