ਗੂਗਲ ਵੱਲੋਂ ਸਾਨੂੰ ਕਲਾਊਡ ਸਟੋਰਿਜ ਮੁਫਤ ਵਿੱਚ ਦਿੱਤੀ ਜਾਂਦੀ ਹੈ। ਇਸ ਦਾ ਫਾਇਦਾ ਇਹ ਹੈ ਕਿ ਤੁਸੀਂ 15 ਜੀਬੀ ਤੱਕ ਦਾ ਡਾਟਾ ਇੱਥੇ ਸਟੋਰ ਕਰ ਸਕਦੇ ਹੋ। ਕਈ ਵਾਰ ਅਸੀਂ ਆਪਣੀ ਫੋਨ ਦੀ ਸਟੋਰੇਜ ਖਾਲੀ ਕਰਨ ਦੀ ਸੋਚਦੇ ਹਾਂ ਪਰ ਫੋਟੋਆਂ ਤੇ ਵੀਡੀਓ ਡਿਲੀਟ ਕਰਨਾ ਨਹੀਂ ਚਾਹੁੰਦੇ, ਉਸ ਵੇਲੇ ਗੂਗਲ ਵੱਲੋਂ ਮਿਲਦੀ ਕਲਾਊਡ ਸਰਵਿਸ ਦੀ ਅਸੀਂ ਮਦਦ ਲੈ ਸਕਦੇ ਹਾਂ। ਇਸ ਵਿੱਚ ਵੈਸੇ ਹੋਰ ਸਟੋਰੇਜ ਲਈ ਕਈ ਤਰ੍ਹਾਂ ਦੇ ਪਲਾਨ ਵੀ ਉਪਲਬਧ ਹੁੰਦੇ ਹਨ। ਜੇ ਤੁਸੀਂ ਉਹ ਪਲਾਨ ਨਹੀਂ ਲੈਣਾ ਚਾਹੁੰਦੇ ਤੇ ਆਪਣੀ ਸਟੋਰੇਜ ਨੂੰ ਵੀ ਖਾਲੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਗੂਗਲ ਫੋਟੋਸ ਦਾ ਬੈਕਅਪ ਲੈ ਸਕਦੇ ਹੋ। ਇਸ ਨੂੰ ਕਰਨਾ ਕਾਫੀ ਆਸਾਨ ਹੈ ਤੇ ਹੇਠ ਦੱਸੇ ਸਟੈਪਸ ਨੂੰ ਫਾਲੋ ਕਰ ਕੇ ਤੁਸੀਂ ਆਸਾਨੀ ਨਾਲ ਗੂਗਲ ਫੋਟੋਸ ਦਾ ਬੈਕਅਪ ਲੈ ਸਕਦੇ ਹੋ।
ਇਸ ਤਰ੍ਹਾਂ ਲਓ Google Photos ਤੋਂ ਬੈਕਅੱਪ
1. ਬੈਕਅੱਪ ਲੈਣ ਲਈ, Google Takeout ਟਾਈਪ ਕਰਕੇ ਗੂਗਲ ਕਰੋਮ ਬ੍ਰਾਊਜ਼ਰ ਉੱਤੇ ਸਰਚ ਕਰੋ।
2. takeout.google.com ਵੈੱਬਸਾਈਟ 'ਤੇ ਕਲਿੱਕ ਕਰਕੇ ਸਾਈਨ ਇਨ ਕਰੋ।
3. Create a new Export 'ਤੇ ਕਲਿੱਕ ਕਰਨ ਤੋਂ ਬਾਅਦ, Google Photos ਦੇ ਨਾਲ 45 ਵਿਕਲਪ ਦਿਖਾਈ ਦੇਣਗੇ।
4. ਇਹਨਾਂ ਵਿੱਚੋਂ ਗੂਗਲ ਡਰਾਈਵ ਅਤੇ ਗੂਗਲ ਫੋਟੋਜ਼ ਚੁਣੋ।
5. ਇਸ ਤੋਂ ਬਾਅਦ ਅਗਲੇ ਸੈੱਟਅੱਪ 'ਤੇ ਕਲਿੱਕ ਕਰੋ।
6. choose file type and destination'ਤੇ ਕਲਿੱਕ ਕਰਕੇ ਬੈਕਅੱਪ ਬਣਾਓ।
7. ਬੈਕਅੱਪ ਡਾਊਨਲੋਡ ਕਰਨ ਲਈ, delivery method 'ਤੇ ਜਾਓ।
8. Send download link via email 'ਤੇ ਕਲਿੱਕ ਕਰੋ।
9. ਇਸ ਤੋਂ ਬਾਅਦ ਫ੍ਰੀਕੁਐਂਸੀ 'ਤੇ ਜਾਓ ਅਤੇ ਐਕਸਪੋਰਟ ਵਨ 'ਤੇ ਕਲਿੱਕ ਕਰੋ।
10. File type and Size 'ਤੇ ਕਲਿੱਕ ਕਰੋ। ਜਿੰਨੇ GB ਤੁਸੀਂ ਬੈਕਅੱਪ ਡਾਊਨਲੋਡ ਕਰਨਾ ਚਾਹੁੰਦੇ ਹੋ, ਉਸ ਦੀ ਗਿਣਤੀ ਚੁਣੋ।
11. 14 GB ਦੀ ਚੋਣ ਕਰਨ 'ਤੇ, 2-2 GB ਦੀਆਂ ਸੱਤ ਫਾਈਲਾਂ ਈਮੇਲ 'ਤੇ ਪ੍ਰਾਪਤ ਹੋਣਗੀਆਂ।
12. ਹੁਣ Create Export 'ਤੇ ਕਲਿੱਕ ਕਰੋ।
13. ਬੈਕਅੱਪ ਤਿਆਰ ਹੈ, ਇਸਨੂੰ Gmail ਤੋਂ ਡਾਊਨਲੋਡ ਕਰੋ।
ਭਰੀ ਹੋਈ ਸਟੋਰੇਜ ਨੂੰ ਸਾਫ਼ ਕਰਨ ਲਈ ਇਹਨਾਂ Steps ਨੂੰ ਫਾਲੋ ਕਰੋ
1. Google Photos ਨੂੰ ਕਲੀਨ ਕਰਨ ਲਈ, ਪਹਿਲਾਂ Gmail ਨਾਲ Google Photos ਐਪ 'ਤੇ ਲੌਗਇਨ ਕਰੋ।
2. ਇਸ ਤੋਂ ਬਾਅਦ ਉਨ੍ਹਾਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਚੁਣੋ ਜਿਨ੍ਹਾਂ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ।
3. ਤੁਸੀਂ ਇੱਕ ਵਾਰ ਵਿੱਚ ਸਾਰੀਆਂ ਫੋਟੋਆਂ ਅਤੇ ਵੀਡੀਓ ਨੂੰ ਡਿਲੀਟ ਕਰ ਸਕਦੇ ਹੋ।
4. ਸਭ ਨੂੰ ਇੱਕੋ ਵਾਰ ਮਿਟਾਉਣ ਲਈ ਸਾਰੇ ਚੁਣੋ 'ਤੇ ਕਲਿੱਕ ਕਰੋ। ਸਾਰੀਆਂ ਫਾਈਲਾਂ ਨੂੰ ਡਿਲੀਟ ਕਰਨ ਤੋਂ ਬਾਅਦ ਟ੍ਰੈਸ਼ ਬਿਨ ਉੱਤੇ ਜਾ ਕੇ ਇਕ ਵਾਰ ਉਸ ਨੂੰ ਵੀ ਕਲੀਨ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Google, Google Chrome, Tech News, Tech updates