ਚੈਟ GPT ਨੇ ਮਾਰਕੀਟ ਵਿੱਚ ਬਹੁਤ ਪ੍ਰਸਿੱਧੀ ਹਾਸਲ ਕਰ ਲਈ ਹੈ। ਕੁੱਝ ਮਹੀਨਿਆਂ ਵਿੱਚ ਇਹ AI ਟੂਲ ਇੰਨਾ ਮਸ਼ਹੂਰ ਹੋ ਗਿਆ ਕਿ ਚੈਟ ਜੀਪੀਟੀ ਦੀ ਤੁਲਨਾ ਗੂਗਲ ਨਾਲ ਕੀਤੀ ਜਾਣ ਲੱਗੀ ਹੈ। ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੁੱਝ ਸਾਲਾਂ ਵਿੱਚ ਚੈਟ GPT ਗੂਗਲ ਨੂੰ ਪਛਾੜ ਕੇ ਅੱਗੇ ਵੱਧ ਜਾਵੇਗੀ। ਇਸ ਕਾਰਨ ਗੂਗਲ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਬਣਨਾ ਵੀ ਸ਼ੁਰੂ ਹੋ ਗਿਆ ਸੀ। ਹੁਣ ChatGPT ਦੇ ਮੁਕਾਬਲੇ ਵਿੱਚ ਗੂਗਲ ਨੇ ਆਪਣਾ ਏਆਈ ਚੈਟਬੋਟ ਪੇਸ਼ ਕਰਨ ਦਾ ਐਲਾਨ ਕੀਤਾ। ਗੂਗਲ ਦੇ AI ਚੈਟਬੋਟ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਹੁਣ ਇਸ ਦੀ ਲਾਂਚ ਡੇਟ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜਲਦੀ ਹੀ ਲੋਕ ਨਵੇਂ ਸਭ ਤੋਂ ਸ਼ਕਤੀਸ਼ਾਲੀ ਮਾਡਲ ਦੇ ਨਾਲ ਪ੍ਰਯੋਗਾਤਮਕ ਅਤੇ ਨਵੀਨਤਾਕਾਰੀ ਤਰੀਕਿਆਂ ਨਾਲ ਖੋਜ ਕਰਨ ਦੇ ਯੋਗ ਹੋਣਗੇ।
ਦਿ ਵਰਜ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ, ਗੂਗਲ 8 ਫਰਵਰੀ ਨੂੰ ਸਰਚ ਅਤੇ ਏਆਈ ਨਾਲ ਸਬੰਧਿਤ ਇੱਕ ਈਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਵੈਂਟ ਦਾ ਇਨਵੀਟੇਸ਼ਨ ਰਿਪੋਰਟ ਵਿੱਚ ਸਾਂਝਾ ਕੀਤਾ ਗਿਆ ਹੈ। ਇਨਵਾਈਟ ਦੇ ਜ਼ਰੀਏ ਦੱਸਿਆ ਗਿਆ ਹੈ ਕਿ AI ਦੀ ਪਾਵਰ ਦੀ ਵਰਤੋਂ ਕਰਕੇ ਲੋਕਾਂ ਨੂੰ ਸਰਚ ਕਰਨ ਦੇ ਤਰੀਕਿਆਂ ਦੇ ਨਾਲ-ਨਾਲ ਜਾਣਕਾਰੀ ਹਾਸਲ ਕਰਨ ਦੇ ਤਰੀਕਿਆਂ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਜਾਵੇਗਾ। ਦਿ ਵਰਜ ਨੂੰ ਭੇਜੇ ਗਏ ਇਨਵਾਈਟ ਦੇ ਅਨੁਸਾਰ, 40 ਮਿੰਟ ਦਾ ਇਹ ਇਵੈਂਟ 8 ਫਰਵਰੀ ਨੂੰ ਸਵੇਰੇ 8:30 ਵਜੇ (ਭਾਰਤ ਦੇ 7:00 ਵਜੇ) YouTube 'ਤੇ ਸਟਰੀਟ ਕੀਤਾ ਜਾਵੇਗਾ।
ਗੂਗਲ ਤੋਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ AI 8 ਫਰਵਰੀ ਨੂੰ ਲਾਂਚ ਹੋਵੇਗਾ ਜਾਂ ਨਹੀਂ। ਹਾਲਾਂਕਿ, ਇਹ ਇਵੈਂਟ ਗੂਗਲ ਦੇ ਸੀਈਓ ਸੁੰਦਰ ਪਿਚਾਈ ਦੀ ਹਾਲੀਆ ਸਟੇਟਮੈਂਟ ਨਾਲ ਬਹੁਤ ਮਿਲਦਾ ਜੁਲਦਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਬਹੁਤ ਜਲਦੀ ਲੋਕ ਨਵੇਂ ਸਭ ਤੋਂ ਸ਼ਕਤੀਸ਼ਾਲੀ ਮਾਡਲ ਨਾਲ ਪ੍ਰਯੋਗਾਤਮਕ ਅਤੇ ਨਵੀਨਤਾਕਾਰੀ ਤਰੀਕਿਆਂ ਨਾਲ ਸਰਚ ਕਰਨ ਦੇ ਯੋਗ ਹੋਣਗੇ। ਗੂਗਲ ਨੇ ChatGPT ਨਾਲ ਮੁਕਾਬਲਾ ਕਰਨ ਲਈ AI ਲਿਆਉਣ ਬਾਰੇ ਸਪਸ਼ਟ ਤੌਰ 'ਤੇ ਜ਼ਿਕਰ ਨਹੀਂ ਕੀਤਾ ਹੈ। ਹਾਲਾਂਕਿ, ਘਟਨਾ ਦਾ ਵਰਣਨ ਕੁੱਝ ਹੱਦ ਤੱਕ ਉਸੇ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ। ਵੈਸੇ, ਇਹ ਵੀ ਸੰਭਵ ਹੈ ਕਿ ਕੰਪਨੀ ਆਪਣੇ ਗੂਗਲ ਐਪ ਵਿੱਚ ਕੁੱਝ ਟੂਲਜ਼ ਪੇਸ਼ ਕਰੇਗੀ। ਗੂਗਲ ਲੈਂਸ, ਗੂਗਲ ਟਰਾਂਸਲੇਟ, ਮੈਪਸ ਆਦਿ ਦਾ ਹਵਾਲਾ ਵੀ ਇਨਵਾਈਟ ਵਿੱਚ ਦਿੱਤਾ ਗਿਆ ਹੈ। ਇਸ ਤੋਂ ਲੱਗ ਰਿਹਾ ਹੈ ਕਿ ਕਈ ਨਵੇਂ ਟੂਲ ਪੇਸ਼ ਕੀਤੇ ਜਾ ਸਕਦੇ ਹਨ।
ਇਸ ਦੌਰਾਨ, ਇੱਕ ਮਹੀਨੇ ਵਿੱਚ ChatGpt ਦੇ ਉਪਭੋਗਤਾਵਾਂ ਦੀ ਗਿਣਤੀ 100 ਮਿਲੀਅਨ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਲਾਂਚ ਦੇ ਬਾਅਦ ਤੋਂ ਹੀ ChatGPT ਦਾ ਨਾਮ ਇੰਟਰਨੈੱਟ ਦੀ ਦੁਨੀਆ 'ਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਸੰਚਾਲਿਤ ਚੈਟਬੋਟ ਉਪਭੋਗਤਾ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਇਹ ਗੂਗਲ ਵਰਗੇ ਸਵਾਲ ਦੇ ਜਵਾਬ ਵਿੱਚ 10 ਲਿੰਕਾਂ ਦੀ ਬਜਾਏ ਇੱਕ ਵਿਸਤ੍ਰਿਤ ਜਵਾਬ ਦਿੰਦਾ ਹੈ। ਇਸੇ ਕਾਰਨ ਇਸ ਦੀ ਪ੍ਰਸਿੱਧੀ ਵੱਧ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Google, Tech News, Tech news update, Tech updates, Technology