Home /News /lifestyle /

Google ਬਹੁਤ ਘੱਟ ਕੀਮਤ ਵਿੱਚ ਜਲਦ ਲਾਂਚ ਕਰੇਗਾ ਨਵਾਂ Chromecast, ਆਮ ਟੀਵੀ ਬਣ ਜਾਵੇਗਾ Smart TV

Google ਬਹੁਤ ਘੱਟ ਕੀਮਤ ਵਿੱਚ ਜਲਦ ਲਾਂਚ ਕਰੇਗਾ ਨਵਾਂ Chromecast, ਆਮ ਟੀਵੀ ਬਣ ਜਾਵੇਗਾ Smart TV

Google ਬਹੁਤ ਘੱਟ ਕੀਮਤ ਵਿੱਚ ਜਲਦ ਲਾਂਚ ਕਰੇਗਾ ਨਵਾਂ Chromecast, ਆਮ ਟੀਵੀ ਬਣ ਜਾਵੇਗਾ Smart TV

Google ਬਹੁਤ ਘੱਟ ਕੀਮਤ ਵਿੱਚ ਜਲਦ ਲਾਂਚ ਕਰੇਗਾ ਨਵਾਂ Chromecast, ਆਮ ਟੀਵੀ ਬਣ ਜਾਵੇਗਾ Smart TV

ਗੂਗਲ (Google) ਨੇ ਜਦੋਂ ਕ੍ਰੋਮਕਾਸਟ ਨੂੰ ਲਾਂਚ ਕੀਤਾ ਸੀ ਤਾਂ ਉਸ ਸਮੇਂ ਸਮਾਰਟ ਟੀਵੀ ਦਾ ਜ਼ਿਆਦਾ ਕ੍ਰੇਜ਼ ਨਹੀਂ ਸੀ ਪਰ ਹੁਣ ਸਮਾਰਟ ਟੀਵੀ ਦੀ ਮਾਰਕੀਟ ਵਿੱਚ ਭਰਮਾਰ ਹੈ। ਤੇ ਨਾਲ ਹੀ ਐਮਆਈ ਸਟਿੱਕ ਤੇ ਐਮਾਜ਼ਾਨ ਫਾਇਰ ਸਟਿੱਕ ਕਾਰਨ ਮੁਕਾਬਲਾ ਵੀ ਤਾਫੀ ਵੱਧ ਗਿਆ ਹੈ। ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੂਗਲ ਕ੍ਰੋਮਕਾਸਟ ਦਾ ਨਵਾਂ ਵਰਜ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਡਿਵਾਈਸ HD ਸਟ੍ਰੀਮਿੰਗ ਕਰਨ ਦੇ ਕਾਬਿਲ ਹੋਵੇਗੀ ਤੇ ਇਸ ਦੀ ਕੀਮਤ ਵੀ ਘੱਟ ਹੋਵੇਗੀ। ਖਬਰਾਂ ਮੁਤਾਬਕ ਕੁਝ ਹਫਤੇ ਪਹਿਲਾਂ ਇਸ ਨੂੰ ਗੂਗਲ ਟੀਵੀ HD ਦੇ ਨਾਲ Geekbench 'ਤੇ ਦੇਖਿਆ ਗਿਆ ਸੀ।

ਹੋਰ ਪੜ੍ਹੋ ...
  • Share this:

ਗੂਗਲ (Google) ਨੇ ਜਦੋਂ ਕ੍ਰੋਮਕਾਸਟ ਨੂੰ ਲਾਂਚ ਕੀਤਾ ਸੀ ਤਾਂ ਉਸ ਸਮੇਂ ਸਮਾਰਟ ਟੀਵੀ ਦਾ ਜ਼ਿਆਦਾ ਕ੍ਰੇਜ਼ ਨਹੀਂ ਸੀ ਪਰ ਹੁਣ ਸਮਾਰਟ ਟੀਵੀ ਦੀ ਮਾਰਕੀਟ ਵਿੱਚ ਭਰਮਾਰ ਹੈ। ਤੇ ਨਾਲ ਹੀ ਐਮਆਈ ਸਟਿੱਕ ਤੇ ਐਮਾਜ਼ਾਨ ਫਾਇਰ ਸਟਿੱਕ ਕਾਰਨ ਮੁਕਾਬਲਾ ਵੀ ਤਾਫੀ ਵੱਧ ਗਿਆ ਹੈ।

ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੂਗਲ ਕ੍ਰੋਮਕਾਸਟ ਦਾ ਨਵਾਂ ਵਰਜ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਡਿਵਾਈਸ HD ਸਟ੍ਰੀਮਿੰਗ ਕਰਨ ਦੇ ਕਾਬਿਲ ਹੋਵੇਗੀ ਤੇ ਇਸ ਦੀ ਕੀਮਤ ਵੀ ਘੱਟ ਹੋਵੇਗੀ। ਖਬਰਾਂ ਮੁਤਾਬਕ ਕੁਝ ਹਫਤੇ ਪਹਿਲਾਂ ਇਸ ਨੂੰ ਗੂਗਲ ਟੀਵੀ HD ਦੇ ਨਾਲ Geekbench 'ਤੇ ਦੇਖਿਆ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗੂਗਲ ਟੀਵੀ ਦੇ ਨਾਲ ਕ੍ਰੋਮਕਾਸਟ ਦੀਆਂ ਲਾਈਵ ਤਸਵੀਰਾਂ ਅਤੇ ਸੰਭਾਵਿਤ ਕੀਮਤ ਵੀ ਆਨਲਾਈਨ ਲੀਕ ਹੋਈ ਸੀ। ਹੁਣ ਗੂਗਲ (Google) ਦੇ ਆਉਣ ਵਾਲੇ ਕਿਫਾਇਤੀ ਕ੍ਰੋਮਕਾਸਟ ਨੂੰ ਬਲੂਟੁੱਥ SIG ਸਰਟੀਫਿਕੇਸ਼ਨ ਵੈਬਸਾਈਟ 'ਤੇ ਦੇਖਿਆ ਗਿਆ ਹੈ, ਜੋ ਡਿਵਾਈਸ ਦੇ ਸ਼ੁਰੂਆਤੀ ਲਾਂਚ ਨੂੰ ਦਰਸਾਉਂਦਾ ਹੈ। Chromecast ਦੀ ਕੀਮਤ ਲਗਭਗ 2400 ਰੁਪਏ ਹੋਵੇਗੀ। ਗੂਗਲ (Google) ਟੀਵੀ ਦੇ ਨਾਲ ਕ੍ਰੋਮਕਾਸਟ ਦਾ ਨਵਾਂ ਸਸਤਾ ਸੰਸਕਰਣ ਬਲੂਟੁੱਥ 5.0 ਸਪੋਰਟ ਦੇ ਨਾਲ ਆਵੇਗਾ।

ਨਵੇਂ Chromecast ਦੀ ਕੀਮਤ ਲਗਭਗ 30 ਡਾਲਰ ਜਾਂ ਲਗਭਗ 2,400 ਰੁਪਏ ਹੋਣ ਦਾ ਅਨੁਮਾਨ ਹੈ। ਇਸ ਨੂੰ ਗੂਗਲ ਵੱਲੋਂ ਪਿਕਸਲ 7 ਸੀਰੀਜ਼ ਦੇ ਸਮਾਰਟਫੋਨ ਅਤੇ ਪਿਕਸਲ ਵਾਚ ਨਾਲ 6 ਅਕਤੂਬਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸਟਿੱਕ ਵਿੱਚ AV1 ਕੋਡੇਕ ਕੰਪੈਟੀਬਿਲਟੀ ਵੀ ਸ਼ਾਮਲ ਹੋਣ ਦੀ ਉਮੀਦ ਹੈ। ਰਾਇਲਟੀ-ਫ੍ਰੀ ਕੋਡੇਕ ਵੀਡੀਓ ਦੀ ਕੁਆਲਿਟੀ ਨੂੰ ਘਟਾਏ ਬਿਨਾਂ ਬਹੁਤ ਘੱਟ ਬੈਂਡਵਿਡਥ ਦੀ ਵਰਤੋਂ ਕਰਦੇ ਹੋਏ ਕੰਟੈਂਟ ਨੂੰ ਸਟ੍ਰੀਮ ਕਰ ਸਕਦੀ ਹੈ।

ਬਲੂਟੁੱਥ SIG ਉੱਤੇ Google TV ਦੇ ਨਾਲ ਦੇਖੇ ਗਏ Google Chromecast ਦੀ ਪਛਾਣ ਮਾਡਲ ਨੰਬਰ G454V ਨਾਲ ਕੀਤੀ ਗਈ ਹੈ ਅਤੇ ਇੱਕ ਇੰਟਰਐਕਟਿਵ ਮੀਡੀਆ ਸਟ੍ਰੀਮਿੰਗ ਡਿਵਾਈਸ ਦੇ ਰੂਪ ਵਿੱਚ ਬਲੂਟੁੱਥ SIG ਪ੍ਰਮਾਣੀਕਰਨ ਵੈੱਬਸਾਈਟ 'ਤੇ ਦਿਖਾਇਆ ਗਿਆ ਹੈ।

ਫਿਲਹਾਲ ਵੈੱਬਸਾਈਟ 'ਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਲੱਗਦਾ ਹੈ ਕਿ ਗੂਗਲ ਕ੍ਰੋਮਕਾਸਟ 'ਚ ਬਲੂਟੁੱਥ 5.0 ਸਪੋਰਟ ਹੋਵੇਗਾ। ਆਉਣ ਵਾਲੇ Google Chromecast ਵਿੱਚ ਫੁੱਲ HD ਜਾਂ 1080p ਸਟ੍ਰੀਮਿੰਗ ਸੇਵਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਡਿਵਾਈਸ ਵਿੱਚ ਐਂਡਰਾਇਡ 12 ਟੀਵੀ ਵਰਜ਼ਨ ਹੋਣ ਦੀ ਉਮੀਦ ਹੈ।

Published by:Drishti Gupta
First published:

Tags: SmartTv, Tech News, Tech updates, Technical, Tv